ਸ਼੍ਰੀਨਗਰ (ਨੈਸ਼ਨਲ ਡੈਸਕ)- ਪੁਲਸ ਵਲੋਂ ਖੁਦ ਹੀ ਦੇਸ਼ ਵਿਚ ਜਿਥੇ ਕਈ ਭ੍ਰਿਸ਼ਟਾਚਾਰ ਅਤੇ ਲੁੱਟ ਦੇ ਮਾਮਲੇ ਵਿਚ ਸੁਰਖੀਆਂ ਵਿਚ ਰਹਿੰਦੇ ਹਨ ਉਥੇ ਕਈ ਅਧਿਕਾਰੀਆਂ ਨੇ ਆਪਣੀ ਇਮਾਨਦਾਰੀ ਅਤੇ ਦਰਿਆਦਿਲੀ ਦੀ ਵੀ ਮਿਸਾਲ ਕਾਇਮ ਕੀਤੀ ਹੈ। ਸ਼੍ਰੀਨਗਰ ਵਿਚ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਇਕ ਛੋਲੇ ਵੇਚਣ ਵਾਲੇ ਬਜ਼ੁਰਗ ਦੇ ਇਕ ਲੱਖ ਰੁਪਏ ਲੁਟੇਰੇ ਚੋਰੀ ਕਰ ਕੇ ਲੈ ਗਏ। 90 ਸਾਲ ਦੇ ਇਸ ਬਜ਼ੁਰਗ ਦੀ ਇਹ ਸਾਰੇ ਜੀਵਨ ਦੀ ਬਚਤ ਸੀ, ਜੋ ਉਸਨੇ ਆਪਣੇ ਅੰਤਿਮ ਸੰਸਕਾਰ ਲਈ ਬਚਾ ਕੇ ਰੱਖੀ ਸੀ। ਇਸ ਬਜ਼ੁਰਗ ਨਾਲ ਜੋ ਹੋਇਆ ਉਸ ਨੂੰ ਸੁਣ ਕੇ ਇਕ ਸੀਨੀਅਰ ਪੁਲਸ ਅਧਿਕਾਰੀ ਦਾ ਦਿਲ ਪਿਘਲ ਗਿਆ ਅਤੇ ਉਸਨੇ ਆਪਣੀ ਜੇਬ ਤੋਂ ਉਸ ਨੂੰ ਇਕ ਲੱਖ ਰੁਪਏ ਦਿੱਤੇ। ਹਾਲਾਂਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼
ਕੀ ਹੈ ਪੂਰਾ ਮਾਮਲਾ
ਇਸ ਬਜ਼ੁਰਗ ਦਾ ਨਾਂ ਅਬਦੁੱਲਾ ਰਹਿਮਾਨ ਹੈ ਅਤੇ ਉਹ ਪੁਰਾਣੇ ਸ਼੍ਰੀਨਗਰ ਦੇ ਬੋਹਰੀ ਕਦਮ ਇਲਾਕ ਵਿਚ ਸੜਕ ਕੰਢੇ ਛੋਲੇ ਆਦਿ ਵੇਚਦਾ ਸੀ। ਅਬਦੁੱਲ ਰਹਿਮਾਨ ਨੂੰ ਬੀਤੇ ਸ਼ਨੀਵਾਰ ਨੂੰ ਕੁਝ ਲੁਟੇਰਿਆਂ ਨੇ ਕੁੱਟਿਆ ਸੀ ਅਤੇ ਉਹ ਉਸਦੀ ਪੂਰੀ ਜਮ੍ਹਾ ਪੂੰਜੀ ਨੂੰ ਲੱਖ ਰੁਪਏ ਲੈ ਕੇ ਫਰਾਰ ਹੋ ਗਏ ਸਨ। ਐੱਸ. ਐੱਸ. ਪੀ. ਸੰਦੀਪ ਨੇ ਕਿਹਾ ਕਿ ਮਨੁੱਖਤਾ ਪੈਸੇ ਅਤੇ ਹੋਰ ਵਸਤੂਆਂ ਤੋਂ ਬਹੁਤ ਵੱਡੀ ਹੈ। ਸ਼੍ਰੀਨਗਰ ਦੇ ਐੱਸ. ਐੱਸ. ਪੀ. ਸੰਦੀਪ ਚੌਧਰੀ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਖੁਦ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਫਿਲਹਾਲ, ਸੰਦੀਪ ਚੌਧਰੀ ਨੇ ਇਸ ਬਜ਼ਰੁਗ ਦੀ ਦਾਸਤਾਨ ਸੁਣ ਕੇ ਉਸਨੂੰ ਆਪਣੀ ਬਚਤ ਤੋਂ ਇਕ ਲੱਖ ਰੁਪਏ ਦਿੱਤੇ ਹਨ। ਪੁਲਸ ਅਧਿਕਾਰੀ ਦੀ ਦਰਿਆਦਿਲੀ ਦੀ ਲੋਕ ਰੱਜ ਕੇ ਤਰੀਫ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਨੌਜਵਾਨ ਆਈ. ਪੀ. ਐੱਸ. ਅਧਿਕਾਰੀ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਚਰਚਾ ਵਿਚ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਲੋੜ ਸੀ। ਕੁਝ ਸਾਲ ਪਹਿਲਾਂ ਉਮੀਦਵਾਰ ਪ੍ਰੀਖਿਆਵਾਂ ਲਈ ਲੋੜਵੰਦ ਵਿਦਿਆਰਥੀਆਂ ਦੀ ਉਨ੍ਹਾਂ ਨੇ ਮਦਦ ਕੀਤੀ। ਉਨ੍ਹਾਂ ਨੂੰ ਇਸਦਾ ਫਲ ਵੀ ਮਿਲਿਆ। ਉਨ੍ਹਾਂ ਦੀ ਕੋਸ਼ਿਸ਼ ਨਾਲ 38 ਵਿਦਿਆਰਥੀਆਂ ਦੀ ਚੋਣ ਸੂਬਾ ਪੁਲਸ ਦੇ ਵੱਖ-ਵੱਖ ਵਿੰਗਾਂ ਵਿਚ ਸਬ-ਇੰਸਪੈਰਕਟਰ ਦੇ ਅਹੁਦੇ ’ਤੇ ਹੋਈ ਸੀ।
ਇਹ ਵੀ ਪੜ੍ਹੋ : ਕੇਂਦਰ ਨੇ ਖਤਮ ਕੀਤੀ ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ, ਹੁਣ 24 ਘੰਟੇ ਹੋ ਸਕੇਗਾ ਪੋਸਟਮਾਰਟਮ
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਭਾਰਤ ਨੇ 20 ਮਹੀਨਿਆਂ ਬਾਅਦ 99 ਦੇਸ਼ਾਂ ਲਈ ਖੋਲ੍ਹੇ ਆਪਣੇ ਦਰਵਾਜ਼ੇ, ਹਟਾਈ ਇਹ ਪਾਬੰਦੀ
NEXT STORY