ਸ਼ਿਮਲਾ- ਹਿਮਾਚਲ ਦੀ ਸੁੱਖੂ ਸਰਕਾਰ ਦੇ 2 ਕੈਬਨਿਟ ਮੰਤਰੀਆਂ ਨੂੰ ਕਾਂਗਰਸ ਹਾਈ ਕਮਾਨ ਨੇ ਫਟਕਾਰ ਲਗਾਈ ਹੈ। ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪੰਚਾਇਤੀਰਾਜ ਮੰਤਰੀ ਅਨਿਰੁੱਧ ਸਿੰਘ ਨੂੰ ਵੀ ਭਵਿੱਖ 'ਚ ਸੋਚ ਸਮਝ ਕੇ ਬਿਆਨਬਾਜ਼ੀ ਕਰਨ ਦੀ ਨਸੀਹਤ ਦਿੱਤੀ ਗਈ ਹੈ। ਵਿਕਰਮਾਦਿਤਿਆ ਸਿੰਘ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਤਰਜ 'ਤੇ ਰੈਸਟੋਰੈਂਟ 'ਚ ਪਛਾਣ ਪੱਤਰ ਜ਼ਰੂਰੀ ਕਰਨ ਨੂੰ ਲੈ ਕੇ ਬਿਆਨ ਦਿੱਤਾ ਸੀ, ਜਦੋਂ ਕਿ ਅਨਿਰੁੱਧ ਸਿੰਘ ਨੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ 'ਚ ਸ਼ਿਮਲਾ ਰੋਹਿੰਗੀਆ ਮੁਸਲਮਾਨ ਦੀ ਗੱਲ ਕਹੀ ਸੀ। ਹਰਿਆਣਾ ਅਤੇ ਜੰਮੂ ਕਸ਼ਮੀਰ 'ਚ ਚੱਲ ਰਹੇ ਵਿਧਾਨ ਸਭਾ ਚੋਣਾਂ ਦਰਮਿਆਨ ਦੋਹਾਂ ਮੰਤਰੀਆਂ ਦੇ ਬਿਆਨ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ : ਹਿਮਾਚਲ 'ਚ ਲਾਗੂ ਹੋਵੇਗਾ ਯੋਗੀ ਮਾਡਲ, ਕਾਂਗਰਸ ਮੰਤਰੀ ਵਿਕਰਮਾਦਿਤਿਆ ਨੇ ਜਾਰੀ ਕੀਤੇ ਆਦੇਸ਼
ਦੱਸਣਯੋਗ ਹੈ ਕਿ ਵਿਕਰਮਾਦਿਤਿਆ ਸਿੰਘ ਨੇ ਬੀਤੀ 25 ਸਤੰਬਰ ਨੂੰ ਸ਼ਿਮਲਾ 'ਚ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਰੈਸਟੋਰੈਂਟ 'ਚ ਆਈ-ਕਾਰਡ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਮੰਤਰੀ ਦੇ ਇਸ ਬਿਆਨ ਨਾਲ ਕਾਂਗਰਸ ਬੇਕਫੁਟ 'ਤੇ ਆ ਗਈ, ਕਿਉਂਕਿ ਕਾਂਵੜ ਯਾਤਰਾ ਦੌਰਾਨ ਉੱਤਰ ਪ੍ਰਦੇਸ਼ 'ਚ ਵੀ ਆਈ ਕਾਰਡ ਜ਼ਰੂਰੀ ਕੀਤੇ ਗਏ। ਉਦੋਂ ਕਾਗਰਸ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਉੱਥੇ ਹੀ ਪੰਚਾਇਤੀਰਾਜ ਮੰਤਰੀ ਅਨਿਰੁੱਧ ਸਿੰਘ ਦੇ ਬਿਆਨ 'ਤੇ ਵੀ ਕਾਂਗਰਸ ਹਾਈ ਕਮਾਨ ਨਾਰਾਜ਼ ਹੈ। ਉਨ੍ਹਾਂ ਨੇ ਮਸਜਿਦ ਵਿਵਾਦ ਤੋਂ ਬਾਅਦ ਵਿਧਾਨ ਸਭਾ ਦੇ ਅੰਦਰ ਦੂਜੇ ਪ੍ਰਦੇਸ਼ ਆਉਣ ਵਾਲੇ ਲੋਕਾਂ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਅਤੇ ਸ਼ਿਮਲਾ 'ਚ ਰੋਹਿੰਗੀਆ ਮੁਸਲਮਾਨਦੀ ਗੱਲ ਕਹੀ ਸੀ। ਇਸ ਤੋਂ ਬਾਅਦ ਸ਼ਿਮਲਾ 'ਚ ਮਸਜਿਦ ਮਾਮਲਾ ਜ਼ਿਆਦਾ ਵਧ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ਵਿੱਚ ਹਥਿਆਰਾਂ ਅਤੇ ਗੋਲਾ-ਬਰੂਦ ਦਾ ਵੱਡਾ ਭੰਡਾਰ ਬਰਾਮਦ
NEXT STORY