ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਯਾਨੀ ਕਿ ਅੱਜ ਸੂਬਾ ਸਰਕਾਰ ਨੇ ਕੋਵਿਡ-19 ਟੀਕਾਕਰਨ ਨਾਲ ਜੁੜੇ ਇਸ਼ਤਿਹਾਰਾਂ ’ਤੇ 78 ਲੱਖ ਰੁਪਏ ਖਰਚ ਕੀਤੇ ਹਨ। ਸੂਬਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਦਨ ਵਿਚ ਕਾਂਗਰਸ ਮੈਂਬਰ ਜਗਤ ਸਿੰਘ ਨੇਗੀ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਜੁੜੇ ਇਸ਼ਤਿਹਾਰਾਂ ’ਤੇ ਇਸ ਸਾਲ 30 ਜੂਨ ਤੱਕ ਕੁੱਲ 78,04,165 ਰੁਪਏ ਖਰਚ ਕੀਤੇ ਗਏ।
ਮੁੱਖ ਮੰਤਰੀ ਠਾਕੁਰ ਨੇ ਕਿਹਾ ਕਿ ਅਖ਼ਬਾਰਾਂ ਅਤੇ ਮੈਗਜ਼ੀਨ ’ਚ ਇਸ਼ਤਿਹਾਰ ’ਤੇ 48,15,185 ਰੁਪਏ, ਸਮਾਚਾਰ ਵੈੱਬਸਾਈਟ ਅਤੇ ਵੈੱਬ ਪੋਰਟਲ ’ਤੇ 9,70,000 ਰੁਪਏ ਅਤੇ 228 ਹੋਰਡਿੰਗ ’ਤੇ 20,18,980 ਰੁਪਏ ਖਰਚ ਕੀਤੇ ਗਏ।
ਸ਼੍ਰੀਨਗਰ 'ਚ ਹੋਏ ਇਕ ਸਮਾਰੋਹ 'ਚ ਰਾਹੁਲ, ਮਨੋਜ ਸਿਨਹਾ ਅਤੇ ਹੋਰ ਨੇਤਾ ਦਿੱਸੇ ਇਕੱਠੇ
NEXT STORY