ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਵਾਲੀਆਂ ਥਾਵਾਂ ਨਾਰਕੰਡਾ ਅਤੇ ਕੁਫਰੀ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਇਨ੍ਹਾਂ ਖੇਤਰਾਂ ਵਿਚ ਲੱਗਭਗ 18 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ। ਬਰਫ਼ਬਾਰੀ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਈ, ਜੋ ਅੱਜ ਸਵੇਰ ਤੱਕ ਜਾਰੀ ਰਹੀ। ਉੱਥੇ ਹੀ ਲਾਹੌਲ-ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਪਾਂਗੀ ਅਤੇ ਭਰਮੌਰ, ਕੁੱਲੂ ਦੇ ਮਨਾਲੀ, ਕਾਂਗੜਾ ਜ਼ਿਲ੍ਹੇ ਦੇ ਧੌਲਾਧਾਰ ਦੀਆਂ ਪਹਾੜੀਆਂ 'ਤੇ ਵੀ ਮੱਧ ਤੋਂ ਭਾਰੀ ਬਰਫ਼ਬਾਰੀ ਹੋਈ ਹੈ। ਸੂਬੇ ਦੇ ਇਨ੍ਹਾਂ ਖੇਤਰਾਂ ਅਤੇ ਹੇਠਲੇ ਹਿੱਸਿਆਂ ਵਿਚ ਭਾਰੀ ਮੀਂਹ ਵੀ ਪਿਆ ਹੈ।
ਸ਼ਿਮਲਾ ਜ਼ਿਲ੍ਹੇ ਦੇ ਸੈਰ-ਸਪਾਟਾ ਸਥਾਨ ਨਾਰਕੰਡਾ ਵਿਚ 18 ਤੋਂ 25 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ, ਜਿਸ ਨਾਲ ਹਿੰਦੁਸਤਾਨ-ਤਿੱਬਤ ਰਾਸ਼ਟਰੀ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਕੁਫਰੀ, ਖੜਾ ਪੱਥਰ ਅਤੇ ਚੌਪਾਲ ਦੇ ਮੁੱਖ ਦੁਆਰ ਖਿੜਕੀ 'ਚ ਵੀ 6 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ।
ਇਸ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਖਦਰਾਲਾ ਵਿਚ ਕਰੀਬ ਇਕ ਫੁੱਟ ਬਰਫ਼ਬਾਰੀ ਦਰਜ ਕੀਤੀ ਗਈ ਹੈ ਅਤੇ ਇੱਥੇ ਬਿਜਲੀ, ਪਾਣੀ ਅਤੇ ਸੰਚਾਰ ਵਿਵਸਥਾ ਠੱਪ ਹੋ ਗਈ ਹੈ।
ਮੀਂਹ ਅਤੇ ਬਰਫ਼ਬਾਰੀ ਹੋਣ ਨਾਲ ਪ੍ਰਦੇਸ਼ ਦੇ ਕਿਸਾਨ ਖੁਸ਼ ਹਨ। ਬੀਤੇ ਤਿੰਨ ਮਹੀਨਿਆਂ ਤੋਂ ਕਿਸਾਨ ਮੀਂਹ ਪੈਣ ਦੀ ਉਡੀਕ ਕਰ ਰਹੇ ਸਨ। ਬਰਫ਼ਬਾਰੀ ਛੇਤੀ ਹੋਣ ਨਾਲ ਸੇਬ ਦੀ ਫ਼ਸਲ ਵਿਚ ਵੀ ਨਮੀ ਮਿਲੇਗੀ ਅਤੇ ਚੰਗੀ ਪੈਦਾਵਾਰ ਹੋਵੇਗੀ।
ਬਰਫ਼ 'ਚ ਫਸੇ ਲੋਕਾਂ ਲਈ ਫ਼ਰਿਸ਼ਤਾ ਬਣ ਕੇ ਪਹੁੰਚੇ ਜਵਾਨ, ਬਚਾਈ 10 ਲੋਕਾਂ ਦੀ ਜਾਨ
NEXT STORY