ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਜਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਘੱਟੋ-ਘੱਟ 128 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਗਿਆਨ ਵਿਭਾਗ ਨੇ ਸ਼ਨੀਵਾਰ ਨੂੰ ਵੱਖ-ਵੱਖ ਥਾਵਾਂ 'ਤੇ ਹਨ੍ਹੇਰੀ ਅਤੇ ਮੋਹਲੇਧਾਰ ਮੀਂਹ ਦਾ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਨੇ ਸ਼ਨੀਵਾਰ ਤੱਕ ਮੰਡੀ, ਬਿਲਾਸਪੁਰ, ਸੋਲਨ, ਸਿਰਮੌਰ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿਚ ਵੱਖ-ਵੱਖ ਹਿੱਸਿਆਂ 'ਚ ਹੜ੍ਹ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਊਨਾ, ਹਮੀਰਪੁਰ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਪਵੇਗਾ। ਜਿਸ ਕਾਰਨ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਸਿਸੋਦੀਆ ਨੇ ਤਸਵੀਰ ਕੀਤੀ ਸਾਂਝੀ, ਕਿਹਾ- 'ਆਜ਼ਾਦ ਸਵੇਰ ਦੀ ਪਹਿਲੀ ਚਾਹ'
ਤੇਜ਼ ਹਵਾਵਾਾਂ ਅਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਮੌਸਮ ਵਿਭਾਗ ਨੇ ਫ਼ਸਲਾਂ, ਕਮਜ਼ੋਰ ਬੁਨਿਆਂਦੀ ਢਾਂਚਿਆਂ ਅਤੇ ਕੱਚੇ ਘਰਾਂ ਨੂੰ ਨੁਕਸਾਨ ਦੀ ਸੰਭਾਵਨਾ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਹੈ। ਮੌਸਮ ਦੇ ਕਹਿਰ ਨੂੰ ਵੇਖਦੇ ਹੋਏ ਮੰਡੀ ਵਿਚ 60, ਕੁੱਲੂ 'ਚ 37, ਸ਼ਿਮਲਾ ਵਿਚ 21, ਕਾਂਗੜਾ ਵਿਚ 5, ਕਿੰਨੌਰ 'ਚ 4 ਅਤੇ ਹਮੀਰਪੁਰ ਜ਼ਿਲ੍ਹੇ ਵਿਚ ਸੜਕਾਂ ਬੰਦ ਹਨ। ਨਾਲ ਹੀ 44 ਬਿਜਲੀ ਅਤੇ 67 ਜਲ ਸਪਲਾਈ ਸਕੀਮਾਂ 'ਚ ਰੁਕਾਵਟ ਪੈਦਾ ਹੋਈ ਹੈ।
ਇਹ ਵੀ ਪੜ੍ਹੋ- ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ
ਦੱਸ ਦੇਈਏ ਕਿ ਹਿਮਾਚਲ ਵਿਚ 1 ਜੂਨ ਤੋਂ ਸ਼ੁਰੂ ਹੋਏ ਮਾਨਸੂਨ ਦੌਰਾਨ ਵੀਰਵਾਰ ਸ਼ਾਮ ਮੰਡੀ ਜ਼ਿਲ੍ਹੇ ਦੇ ਜੋਗਿੰਦਰਗਨਰ ਵਿਚ ਸਭ ਤੋਂ ਵੱਧ 160 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਨਾਲ ਹੀ ਧਰਮਸ਼ਾਲਾ ਵਿਚ 125.4 ਮਿਲੀਮੀਟਰ, ਕੰਡਾਘਾਟ ਵਿਚ 80 ਮਿਲੀਮੀਟਰ, ਪਾਲਮਪੁਰ ਵਿਚ 78.2 ਮਿਲੀਮੀਟਰ, ਪੰਡੋਹ ਵਿਚ 76 ਮਿਲੀਮੀਟਰ, ਬੈਜਨਾਥ ਵਿਚ 75 ਮਿਲੀਮੀਟਰ, ਕੁਫਰੀ ਵਿਚ 70 ਮਿਲੀਮੀਟਰ ਅਤੇ ਸ਼ਿਮਲਾ ਵਿਚ 60.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਫਲੈਟ 'ਚੋਂ ਹਿਰਾਸਤ 'ਚ ਲਏ ਗਏ 39 ਮੁੰਡੇ-ਕੁੜੀਆਂ, ਸਾਰੇ ਨਾਮੀ ਯੂਨੀਵਰਸਿਟੀ ਦੇ ਹਨ ਵਿਦਿਆਰਥੀ
NEXT STORY