ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਭਾਵੇਂ ਹੀ ਕੋਰੋਨਾ ਸੰਕਰਮਣ ਦੇ ਅੰਕੜੇ ਡਰਾਉਣ ਵਾਲੇ ਹੋਣ ਪਰ ਸੂਬੇ 'ਚ ਕਈ ਬਜ਼ੁਰਗਾਂ ਨੇ ਇਸ ਮਹਾਮਾਰੀ ਨੂੰ ਮਾਤ ਦੇ ਕੇ ਹੋਰ ਮਰੀਜ਼ਾਂ ਦੀ ਵੀ ਹਿੰਮਤ ਵਧਾਈ ਹੈ। ਕਿੰਨੌਰ ਜ਼ਿਲ੍ਹੇ ਦੇ ਭਾਵਾਨਗਰ ਨਿਚਾਰ ਵਾਸੀ ਅਤੇ ਕੋਰੋਨਾ ਸੰਕ੍ਰਮਿਤ ਧਰਮਦਾਸੀ (102) ਇਸ ਬੀਮਾਰੀ ਤੋਂ ਠੀਕ ਹੋ ਗਈ ਹੈ। ਉਨ੍ਹਾਂ ਨੂੰ ਇੱਥੇ ਆਈ.ਜੀ.ਐੱਮ.ਸੀ. ਹਸਪਤਾਲ ਤੋਂ ਅੱਜ ਯਾਨੀ ਵੀਰਵਾਰ ਨੂੰ ਛੁੱਟੀ ਦੇ ਦਿੱਤੀ ਗਈ।
ਹਸਪਤਾਲ ਦੇ ਸੀਨੀਅਰ ਸੁਪਰਡੈਂਟ ਡਾ. ਜਨਕ ਰਾਜ ਨੇ ਦੱਸਿਆ ਕਿ ਬੀਬੀ 14 ਮਈ ਨੂੰ ਕੋਰੋਨਾ ਸੰਕ੍ਰਮਿਤ ਪਾਈ ਗਈ ਸੀ। ਸਾਹ ਲੈਣ 'ਚ ਪਰੇਸ਼ਾਨੀ, ਸਿਰ ਦਰਦ ਅਤੇ ਬੁਖ਼ਾਰ ਕਾਰਨ ਉਨ੍ਹਾਂ ਨੂੰ ਇੱਥੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਉਦੋਂ ਤੋਂ ਹਸਪਤਾਲ ਦੇ ਡਾਕਟਰਾਂ ਅਤੇ ਕਰਮਚਾਰੀਆਂ ਦੀ ਨਿਗਰਾਨੀ 'ਚ ਸੀ, ਕਿਉਂਕਿ ਇਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਹਸਪਤਾਲ 'ਚ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਲਈ ਇਹ ਇਕ ਖੁਸ਼ੀ ਅਤੇ ਮਾਣ ਦੀ ਗੱਲ ਹੈ। ਇੰਨੀ ਉਮਰ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਦਾ ਇਲਾਜ ਕਰਨਾ ਆਪਣੇ ਆਪ 'ਚ ਇਕ ਚੁਣੌਤੀ ਸੀ ਪਰ ਡਾਕਟਰਾਂ ਦੀ ਚੰਗੀ ਦੇਖਭਾਲ ਨਾਲ ਧਰਮਦਾਸੀ ਕੋਰੋਨਾ ਨੂੰ ਹਰਾਉਣ 'ਚ ਸਫ਼ਲ ਰਹੀ।
ਕੋਰੋਨਾ ਟੀਕੇ ਦੀ ਦੂਜੀ ਡੋਜ਼ ’ਚ ਵੱਖਰੀ ‘ਵੈਕਸੀਨ’ ਲੱਗ ਜਾਵੇ ਤਾਂ ਕੋਈ ਡਰ ਨਹੀਂ: ਸਿਹਤ ਮੰਤਰਾਲਾ
NEXT STORY