ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਲੈਕ ਫੰਗਸ (ਮਿਊਕਰਮਾਈਕੋਸਿਸ) ਨੂੰ ਇਕ ਸਾਲ ਲਈ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਦੇ ਸਿਹਤ ਸਕੱਤਰ ਅਮਿਤਾਭ ਅਵਸਥੀ ਵਲੋਂ ਸ਼ੁੱਕਰਵਾਰ ਨੂੰ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ, ਜਿਸ ਦੇ ਅਧੀਨ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ ਬਲੈਕ ਫੰਗਸ ਦੀ ਸਕ੍ਰੀਨਿੰਗ ਅਤੇ ਪ੍ਰਬੰਧਨ ਲਈ ਕੇਂਦਰੀ ਸਿਹਤ ਮੰਤਰਾਲਾ, ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਗੇ। ਬਲੈਕ ਫੰਗਸ ਨੂੰ ਲੈ ਕੇ ਸਿਹਤ ਵਿਭਾਗ ਦੀ ਮਨਜ਼ੂਰੀ ਦੇ ਬਿਨਾਂ ਕੋਈ ਵੀ ਵਿਅਕਤੀ, ਸੰਸਥਾ ਕਿਸੇ ਸੂਚਨਾ ਜਾਂ ਸਮੱਗਰੀ ਦਾ ਪ੍ਰਸਾਰ ਨਹੀਂ ਕਰ ਸਕਣਗੇ। ਮਹਾਮਾਰੀ ਨਾਲ ਸੰਬੰਧਤ ਨਿਯਮਾਂ ਦੀ ਪਾਲਣ ਅਤੇ ਨਿਗਰਾਨੀ ਯਕੀਨੀ ਕਰਨ ਲਈ ਹਰ ਜ਼ਿਲ੍ਹੇ 'ਚ ਮੁੱਖ ਮੈਡੀਕਲ ਅਧਿਕਾਰੀ ਦੀ ਪ੍ਰਧਾਨਗੀ 'ਚ ਕਮੇਟੀ ਗਠਿਤ ਕੀਤੀ ਜਾਵੇਗੀ।
ਸਥਾਨਕ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਹਾਲ ਹੀ 'ਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 52 ਸਾਲ ਕੋਰੋਨਾ ਪਾਜ਼ੇਟਿਵ ਇਕ ਜਨਾਨੀ ਦੀ ਜਾਂਚ ਤੋਂ ਬਾਅਦ ਉਸ 'ਚ ਬਲੈਕ ਫੰਗਸ ਦਾ ਸੰਕਰਮਣ ਹੋਣ ਦੀ ਹਸਪਤਾਲ ਪ੍ਰਬੰਧਨ ਨੇ ਪੁਸ਼ਟੀ ਕੀਤੀ ਸੀ। ਉਸ ਦੇ ਬਾਅਦ ਤੋਂ ਪ੍ਰਦੇਸ਼ ਸਰਕਾਰ ਬਲੈਕ ਫੰਗਸ ਨੂੰ ਲੈ ਕੇ ਚੌਕਸ ਹੋ ਗਈ ਹੈ। ਕੇਂਦਰ ਸਰਕਾਰ ਨੇ ਵੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਨੂੰ ਮਹਾਮਾਰੀ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਅਧੀਨ ਹਰਿਆਣਾ, ਰਾਜਸਥਾਨ, ਪੰਜਾਬ, ਤੇਲੰਗਾਨਾ, ਤਾਮਿਲਨਾਡੂ ਹੁਣ ਤੱਕ ਇਸ 'ਤੇ ਅਮਲ ਕਰ ਚੁਕੇ ਹਨ। ਹੁਣ ਹਿਮਾਚਲ ਨੇ ਵੀ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।
ਹੁਣ ਤੱਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਅਜਿਹੇ ਕੋਰੋਨਾ ਮਰੀਜ਼ ਜਿਨ੍ਹਾਂ 'ਚ ਬੇਕਾਬੂ ਤਰੀਕੇ ਨਾਲ ਸਟੇਰਾਇਡ ਦਾ ਇਸਤੇਮਾਲ ਕੀਤਾ ਗਿਆ ਅਤੇ ਉਹ ਸ਼ੂਗਰ ਵਰਗੇ ਰੋਗ ਨਾਲ ਵੀ ਪੀੜਤ ਸਨ ਅਤੇ ਇਮਿਊਨਿਟੀ ਸਮਰੱਥਾ ਵੀ ਘੱਟ ਸੀ, ਉਨ੍ਹਾਂ 'ਚੋਂ ਬਲੈਕ ਫੰਗਸ ਹੋਣ ਦਾ ਜ਼ੋਖਮ ਵੱਧ ਹੈ। ਵਾਤਾਵਰਣ 'ਚ ਮੌਜੂਦ ਇਹ ਫੰਗਸ ਸਾਹ ਰਾਹੀਂ ਅਤੇ ਜ਼ਖਮ ਰਾਹੀਂ ਸਰੀਰ 'ਚ ਪਹੁੰਚਦੇ ਹਨ ਜੋ ਬਾਅਦ 'ਚ ਜਾਨਲੇਵਾ ਸਾਬਤ ਹੋ ਸਕਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਇਸ ਦੇ ਹੋਰ ਲੱਛਣ ਬੁਖ਼ਾਰ, ਸਿਰਦਰਦ, ਖੰਘ, ਸਾਹ ਲੈਣ 'ਚ ਤਕਲੀਫ਼, ਖੂਨੀ ਉਲਟੀ, ਅੱਖਾਂ ਜਾਂ ਨੱਕ ਦੇ ਨੇੜੇ-ਤੇੜੇ ਦਰਦ ਅਤੇ ਲਾਲੀ, ਛਾਲੇ ਪੈ ਸਕਦੇ, ਚਮੜੀ ਦਾ ਕਾਲਾ ਪੈਣਾ, ਅੱਖਾਂ 'ਚ ਦਰਦ, ਧੁੰਦਲਾ ਦਿਖਾਈ ਦੇਣਾ, ਪੇਟ ਦਰਦ, ਉਲਟੀ ਆਦਿ ਹਨ।
CM ਸ਼ਿਵਰਾਜ ਚੌਹਾਨ ਦਾ ਐਲਾਨ- ਇਕ ਜੂਨ ਤੋਂ ਖ਼ਤਮ ਕਰਾਂਗੇ ਤਾਲਾਬੰਦੀ
NEXT STORY