ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਤੇ ਰਾਜ ਰੈੱਡਕ੍ਰਾਸ ਦੇ ਪ੍ਰਧਾਨ ਬੰਡਾਰੂ ਦੱਤਾਤ੍ਰੇਯ ਨੇ ਰੈੱਡਕ੍ਰਾਸ ਦੇ ਮਾਧਿਅਮ ਨਾਲ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੂੰ ਅੱਜ ਯਾਨੀ ਸ਼ਨੀਵਾਰ ਨੂੰ 46 ਆਕਸੀਜਨ ਕੰਸਟ੍ਰੇਟਰ ਅਤੇ ਵੱਖ-ਵੱਖ ਜ਼ਿਲ੍ਹਿਆਂ ਨੂੰ ਕੁੱਲ 950 ਆਕਸੀਮੀਟਰ ਪ੍ਰਦਾਨ ਕੀਤੇ। ਦੱਤਾਤ੍ਰੇਯ ਨੇ ਰਾਜ ਰੈਡਕ੍ਰਾਸ ਹਸਪਤਾਲ ਕਲਿਆਣ ਸ਼ਾਖਾ ਦੀ ਪ੍ਰਧਾਨ ਡਾ. ਸਾਧਨਾ ਠਾਕੁਰ ਦੀ ਹਾਜ਼ਰੀ 'ਚ ਸਿਹਤ ਸਕੱਤਰ ਅਮਿਤਾਭ ਅਵਸਥੀ ਨੂੰ 5ਐੱਲ ਦੇ 40 ਅਤੇ 8ਐੱਲ ਦੇ 6 ਆਕਸੀਜਨ ਕੰਸਟ੍ਰੇਟਰ ਪ੍ਰਦਾਨ ਕੀਤੇ। ਉਨ੍ਹਾਂ ਨੇ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿੱਤਿਯ ਨੇਗੀ ਨੂੰ 200 ਆਕਸੀਮੀਟਰ ਵੀ ਪ੍ਰਦਾਨ ਕੀਤੇ।
ਇਸ ਤੋਂ ਇਲਾਵਾ ਊਨਾ ਨੂੰ 200, ਸਿਰਮੌਰ ਨੂੰ 200, ਚੰਬਾ 100, ਕਿੰਨੌਰ 50, ਲਾਹੌਲ-ਸਪੀਤੀ 50, ਸੋਲਨ 50, ਕੁੱਲੂ 50 ਅਤੇ ਹਮੀਰਪੁਰ 50 ਆਕਸੀਮੀਟਰ ਪ੍ਰਦਾਨ ਕੀਤੇ। ਇਸ ਤੋਂ ਪਹਿਲਾਂ ਵੀ ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਨੂੰ ਰਾਜ ਰੈਡਕ੍ਰਾਸ ਦੇ ਮਾਧਿਅਮ ਨਾਲ 250-250 ਪਲਸ ਆਕਸੀਮੀਟਰ ਦਿੱਤੇ ਜਾ ਚੁਕੇ ਹਨ। ਇਸ ਮੌਕੇ ਰਾਜਪਾਲ ਨੇ ਸਿਹਤ ਵਿਭਾਗ ਨੂੰ ਕੋਰੋਨਾ ਜਾਂਚ ਵਧਾਉਣ ਅਤੇ ਗ੍ਰਾਮੀਣ ਪੱਧਰ 'ਤੇ ਆਈਸੋਲੇਸ਼ਨ ਕੇਂਦਰ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੇਂਡੂ ਪਰਿਵਾਰਾਂ 'ਚ ਕੋਰੋਨਾ ਰੋਗੀਆਂ ਨੂੰ ਵੱਖ ਤੋਂ ਸਹੂਲਤ ਨਹੀਂ ਹੈ, ਉਨ੍ਹਾਂ ਨੂੰ ਇਨ੍ਹਾਂ ਆਈਸੋਲੇਸ਼ਨ ਕੇਂਦਰਾਂ ਤੋਂ ਕਾਫ਼ੀ ਲਾਭ ਹੋਵੇਗਾ।
ਬੰਗਾਲ ਦੇ ਕਲਿਆਣ ਲਈ ਛੂਹ ਸਕਦੀ ਹਾਂ ਮੋਦੀ ਦੇ ਪੈਰ : ਮਮਤਾ ਬੈਨਰਜੀ
NEXT STORY