ਸ਼ਿਮਲਾ— ਕਰੀਬ ਸਵਾ ਸਾਲ ਦੀ ਉਡੀਕ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ 9700 ਹੋਣਹਾਰ ਵਿਦਿਆਰਥੀਆਂ ਨੂੰ ਦਸੰਬਰ 'ਚ ਲੈਪਟਾਪ ਮਿਲਣਗੇ। 15 ਦਸੰਬਰ ਤਕ ਜ਼ਿਲਿਆਂ ਵਿਚ ਲੈਪਟਾਪ ਦੀ ਸਪਲਾਈ ਪਹੁੰਚਣੀ ਸ਼ੁਰੂ ਹੋਵੇਗੀ। 20 ਦਸੰਬਰ ਤੋਂ ਬਾਅਦ ਵਿਦਿਆਰਥੀਆਂ ਨੂੰ ਲੈਪਟਾਪ ਵੰਡੇ ਜਾਣਗੇ। ਦਰਅਸਲ ਸਤੰਬਰ ਮਹੀਨੇ 'ਚ ਪ੍ਰਦੇਸ਼ ਕੈਬਨਿਟ ਨੇ 2017-18 ਅਤੇ 2018-19 ਲਈ ਵਿਦਿਆਰਥੀਆਂ ਨੂੰ ਡਿਜੀਟਲ ਯੋਜਨਾ ਤਹਿਤ 10ਵੀਂ, 12ਵੀਂ ਅਤੇ ਕਾਲਜਾਂ ਦੇ ਹੋਣਹਾਰ ਵਿਦਿਆਰਥੀਆਂ ਲਈ 9700 ਲੈਪਟਾਪ ਖਰੀਦਣ ਅਤੇ ਵੰਡਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ।
ਲੈਪਟਾਪ ਖਰੀਦ ਨੂੰ ਲੈ ਕੇ ਵਿਵਾਦ ਚੱਲਣ ਕਾਰਨ ਅਜੇ ਤਕ ਸਕੂਲ-ਕਾਲਜ ਟਾਪਰਾਂ ਨੂੰ ਲੈਪਟਾਪ ਨਹੀਂ ਮਿਲ ਸਕੇ ਹਨ। ਲੈਪਟਾਪ ਖਰੀਦ ਦਾ ਜ਼ਿੰਮਾ ਰਾਜ ਇਲੈਕਟ੍ਰਾਨਿਕ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਹੈ। ਲੈਪਟਾਪ ਖਰੀਦ ਲਈ ਪਹਿਲੀ ਵਾਰ ਦੋ ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਐੱਲਨ ਵਨ ਕੰਪਨੀ ਨੂੰ 60 ਫੀਸਦੀ ਅਤੇ ਐੱਲ ਟੂ ਕੰਪਨੀ ਨੂੰ 40 ਫੀਸਦੀ ਸਪਲਾਈ ਆਰਡਰ ਦਿੱਤਾ ਗਿਆ ਹੈ। ਉੱਚ ਸਿੱਖਿਆ ਡਾਇਰੈਕਟੋਰੇਟ ਨੇ ਦੋਹਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਲੈਪਟਾਪ ਦੀ ਸਪਲਾਈ ਦੇਣ ਲਈ ਜ਼ਿਲਿਆਂ ਦੀ ਵੰਡ ਕਰ ਦਿੱਤੀ ਹੈ। ਸੰਭਾਵਨਾ ਹੈ ਕਿ 15 ਦਸੰਬਰ ਤਕ ਜ਼ਿਲਾ ਹੈੱਡਕੁਆਰਟਰ 'ਚ ਸਪਲਾਈ ਪਹੁੰਚ ਜਾਵੇਗੀ। ਇਸ ਤੋਂ ਬਾਅਦ ਲੈਪਟਾਪ ਵੰਡਣੇ ਸ਼ੁਰੂ ਹੋਣਗੇ।
ਪੁਲਸ ਹਿਰਾਸਤ 'ਚ 'ਬਿੱਗ ਬੌਸ 13' ਦਾ ਇਹ ਮੁਕਾਬਲੇਬਾਜ਼, ਸੰਸਦ ਬਾਹਰ ਕਰ ਰਿਹਾ ਸੀ ਪ੍ਰਦਰਸ਼ਨ
NEXT STORY