ਕਿਸ਼ਤਵਾੜ, (ਅਜੇ)- ਜ਼ਿਲਾ ਕਿਸ਼ਤਵਾੜ ’ਚ ਸ਼ਨੀਵਾਰ ਨੂੰ ਐੱਸ. ਓ. ਜੀ. ਅਤੇ ਕਿਸ਼ਤਵਾੜ ਪੁਲਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਸਰਗਰਮ ਅੱਤਵਾਦੀ ਦੇ ਦਾਛਨ ਸਥਿਤ ਘਰ ’ਚ ਛਾਪੇਮਾਰੀ ਕੀਤੀ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਕਿਸ਼ਤਵਾੜ ਖਲੀਲ ਅਹਿਮਦ ਪੋਸਵਾਲ ਨੇ ਦੱਸਿਆ ਕਿ ਦਾਛਨ ਥਾਣੇ ’ਚ ਦਰਜ ਐੱਫ. ਆਈ. ਆਰ. ਨੰਬਰ 01/2022 ’ਚ ਐੱਨ. ਆਈ. ਏ. ਅਦਾਲਤ ਜੰਮੂ ਤੋਂ ਹਾਊਸ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਅੱਤਵਾਦੀ ਮੁਦਾਸਿਰ ਅਹਿਮਦ ਪੁੱਤਰ ਤਾਰਿਕ ਹੁਸੈਨ ਗੇਨੂ ਵਾਸੀ ਟੰਡਰ ਦਾਛਨ ਦੇ ਰਿਹਾਇਸ਼ੀ ਘਰ ਦੀ ਤਲਾਸ਼ੀ ਲਈ ਗਈ।
ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਜ਼ਬਤ ਕੀਤੇ ਗਏ ਸਬੂਤਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਸ਼ਾਮਲ ਪਾਏ ਗਏ ਅੱਤਵਾਦੀਆਂ ਦੇ ਸਾਰੇ ਸਮਰਥਕਾਂ/ਸਾਥੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਸਾਂਬਾ ਸੈਕਟਰ ਦੇ ਫੂਲਪੁਰ ਸਰਹੱਦੀ ਖੇਤਰ ’ਚ ਸ਼ਨੀਵਾਰ ਇੱਕ ਪੁਰਾਣੀ ਬਾਰੂਦੀ ਸੁਰੰਗ ਮਿਲੀ ਜਿਸ ਨੂੰ ਸੁਰੱਖਿਆ ਫੋਰਸਾਂ ਨੇ ਨਸ਼ਟ ਕਰ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਨੂੰ ਰੋਕਣ ਲਈ ਇਹ ਐਂਟੀ-ਟੈਂਕ ਬਾਰੂਦੀ ਸੁਰੰਗ 2 ਦਹਾਕੇ ਪਹਿਲਾਂ ਵਿਛਾਈ ਗਈ ਸੀ। ਇਸ ਨੂੰ ਬਸੰਤਰ ਨੇੜੇ ਇਕ ਕਿਸਾਨ ਨੇ ਦੇਖਿਆ। ਅਧਿਕਾਰੀਆਂ ਮੁਤਾਬਕ ਫੌਜ ਨੂੰ ਸੂਚਿਤ ਕੀਤਾ ਗਿਆ । ਬੰਬ ਜ਼ਾਇਆ ਕਰਨ ਵਾਲੇ ਦਸਤੇ ਨੇ ਬਾਰੂਦੀ ਸੁਰੰਗ ਨੂੰ ਨਸ਼ਟ ਕਰ ਦਿੱਤਾ।
ਮਨ ’ਚ ਟੀਸ ਹੈ ਤਾਂ ਛੱਡ ਦਿਓ ਗਠਜੋੜ, ਕਿਉਂ ਲੋਕਾਂ ਨੂੰ ਭਟਕਾ ਤੇ ਮੂਰਖ ਬਣਾ ਰਹੇ ਹੋ : ਹੁੱਡਾ
NEXT STORY