ਕਰਾਚੀ — ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਵੀਰਵਾਰ ਨੂੰ ਦੋ ਬਾਰੂਦੀ ਸੁਰੰਗਾਂ ਦੇ ਧਮਾਕੇ 'ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕੇ ਸੂਬੇ ਦੇ ਡੱਕੀ ਜ਼ਿਲ੍ਹੇ 'ਚ ਹੋਏ ਅਤੇ ਪੂਰੇ ਸ਼ਹਿਰ 'ਚ ਗੂੰਜ ਉੱਠੇ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ। ਪੁਲਸ ਨੇ ਦੱਸਿਆ ਕਿ ਪਹਿਲਾ ਧਮਾਕਾ ਉਸ ਸਮੇਂ ਹੋਇਆ ਜਦੋਂ ਕੋਲੇ ਨਾਲ ਭਰਿਆ ਇੱਕ ਟਰੱਕ ਇੱਕ ਵਿਸਫੋਟਕ ਯੰਤਰ ਨਾਲ ਟਕਰਾ ਗਿਆ। ਥੋੜ੍ਹੀ ਦੇਰ ਬਾਅਦ, ਘਟਨਾ ਵਾਲੀ ਥਾਂ ਦੇ ਨੇੜੇ ਇਕ ਹੋਰ ਬਾਰੂਦੀ ਸੁਰੰਗ ਫਟ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਘਟਨਾਵਾਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਰੀਬ 17 ਹੋਰ ਜ਼ਖਮੀ ਹੋ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ : ਅਪ੍ਰੈਲ 'ਚ ਹੋਏ 77 ਅੱਤਵਾਦੀ ਹਮਲੇ, 70 ਲੋਕਾਂ ਦੀ ਮੌਤ
NEXT STORY