ਨੈਸ਼ਨਲ ਡੈਸਕ - ਸਰਕਾਰੀ ਅਤੇ ਨਿੱਜੀ ਕਰਮਚਾਰੀਆਂ ਲਈ ਕੇਰਲ ਸੂਬੇ ਤੋਂ ਮਹੱਤਵਪੂਰਨ ਸੂਚਨਾ ਸਾਹਮਣੇ ਆਈ ਹੈ। ਕੇਰਲ ਸਰਕਾਰ ਨੇ ਆਉਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਮੱਦੇਨਜ਼ਰ 9 ਦਸੰਬਰ (ਮੰਗਲਵਾਰ) ਅਤੇ 11 ਦਸੰਬਰ (ਵੀਰਵਾਰ) ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ, ਵਪਾਰਕ ਅਦਾਰੇ ਅਤੇ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ।
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਰਮਚਾਰੀਆਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਨਿੱਜੀ ਸੈਕਟਰ ਦੇ ਸੰਸਥਾਨਾਂ ਨੂੰ ਵੀ ਤਨਖਾਹ ਵਾਲੀ ਛੁੱਟੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕਿਹੜੇ ਜ਼ਿਲ੍ਹਿਆਂ ਵਿੱਚ ਰਹੇਗੀ ਛੁੱਟੀ?
9 ਦਸੰਬਰ ਨੂੰ ਛੁੱਟੀ ਇਥੇ:
- ਤਿਰੂਵਨੰਤਪੁਰਮ
- ਕੋਲਮ
- ਪਠਾਨਮਥਿੱਟਾ
- ਅਲਾਪੁਝਾ
- ਕੋਟਾਯਮ
- ਇਡੁੱਕੀ
- ਏਰਨਾਕੁਲਮ
11 ਦਸੰਬਰ ਨੂੰ ਛੁੱਟੀ ਇਥੇ:
- ਤ੍ਰਿਸੂਰ
- ਪਲੱਕੜ
- ਮਲੱਪੁਰਮ
- ਕੋਝੀਕੋਡ
- ਵਾਇਨਾਡ
- ਕੰਨੂਰ
- ਕਾਸਰਗੋਡ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਦੌਰਾਨ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਪੂਰੀ ਆਜ਼ਾਦੀ ਮਿਲੇ, ਇਸ ਲਈ ਰਾਜਪੱਧਰ ‘ਤੇ ਇਹ ਛੁੱਟੀਆਂ ਲਾਜ਼ਮੀ ਕੀਤੀਆਂ ਗਈਆਂ ਹਨ।
Indigo ਉਡਾਣ ਸੰਕਟ ਵਿਚਕਾਰ ਪੂਰਬੀ ਕੇਂਦਰੀ ਰੇਲਵੇ ਦਾ ਵੱਡਾ ਫੈਸਲਾ, ਚਲਾਈਆਂ ਜਾਣਗੀਆਂ ਖ਼ਾਸ ਟ੍ਰੇਨਾਂ
NEXT STORY