ਨੈਸ਼ਨਲ ਡੈਸਕ- ਮਾਰਚ ਮਹੀਨਾ ਸ਼ੁਰੂ ਹੁੰਦੇ ਹੀ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਆ ਗਈ ਹੈ। 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਪੰਜਾਬ 'ਚ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।
ਇਸ ਸਾਲ ਉੱਤਰ ਪ੍ਰਦੇਸ਼ ਦੇ ਕਈ ਸੂਬਿਆਂ ਵਿੱਚ ਹੋਲੀ ਅਤੇ ਹੋਲਿਕਾ ਦਹਨ ਕਾਰਨ ਲਗਾਤਾਰ ਚਾਰ ਦਿਨਾਂ ਦੀ ਛੁੱਟੀ ਐਲਾਨੀ ਗਈ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਯਾਨੀ ਜੇਕਰ ਤੁਹਾਡੇ ਕੋਲ ਬੈਂਕ ਜਾਂ ਸਰਕਾਰੀ ਦਫ਼ਤਰ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ ਤਾਂ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰਤ ਕੈਲੰਡਰ ਅਨੁਸਾਰ ਇਨ੍ਹਾਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਲੋਕ ਤਿਉਹਾਰ ਦਾ ਪੂਰਾ ਆਨੰਦ ਲੈ ਸਕਣ।
ਹੋਲੀ ਮੌਕੇ ਉੱਤਰ ਪ੍ਰਦੇਸ਼ ‘ਚ ਲਗਾਤਾਰ ਚਾਰ ਦਿਨ ਛੁੱਟੀਆਂ ਹੋਣਗੀਆਂ। 13 ਮਾਰਚ ਨੂੰ ਹੋਲੀਕਾ ਦਹਨ ਅਤੇ 14 ਮਾਰਚ ਨੂੰ ਹੋਲੀ ਦੇ ਕਾਰਨ ਸਰਕਾਰੀ ਛੁੱਟੀ ਹੋਵੇਗੀ। ਇਸ ਦੌਰਾਨ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਮਾਨਤਾ ਪ੍ਰਾਪਤ ਬੇਸਿਕ ਸਕੂਲ ਬੰਦ ਰਹਿਣਗੇ। 15 ਮਾਰਚ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ ਅਤੇ 16 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਡੀਜ਼ਲ, ਪੈਟਰੋਲ ਦੀ ਵੀ ਘਟੀ ਕੀਮਤ
ਮਾਰਚ ਮਹੀਨੇ ਵਿਚ ਇਸ ਵਾਰ ਜਿੱਥੇ 5 ਐਤਵਾਰ ਹਨ, ਉੱਥੇ ਹੀ 4 ਸਰਕਾਰੀ ਛੁੱਟੀਆਂ ਵੀ ਆ ਰਹੀਆਂ ਹਨ, ਜਿਨ੍ਹਾਂ ਵਿਚ 2 ਰਾਖਵੀਆਂ ਛੁੱਟੀਆਂ ਹਨ ਜਦਕਿ ਇਕ ਸਰਕਾਰੀ ਛੁੱਟੀ ਐਤਵਾਰ ਵਾਲੇ ਦਿਨ ਆ ਰਹੀ ਹੈ। 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। 31 ਮਾਰਚ ਦਿਨ ਸੋਮਵਾਰ ਨੂੰ ਈਦ-ਉੱਲ-ਫਿਤਰ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰਕੇ ਸਰਕਾਰੀ ਛੁੱਟੀ ਐਲਾਨੀ ਗਈ ਹੈ।
ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਛੁੱਟੀ 8 ਮਾਰਚ ਸ਼ਨੀਵਾਰ ਨੂੰ ਆ ਰਹੀ ਹੈ, ਜਿਸ ਦੇ ਚੱਲਦੇ ਪੂਰੇ ਪੰਜਾਬ ਵਿਚ ਰਾਖਵੀ ਛੁੱਟੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ 15 ਮਾਰਚ ਸ਼ਨੀਵਾਰ ਨੂੰ ਹੋਲਾ-ਮੁਹੱਲਾ ਆ ਰਿਹਾ ਹੈ। 8 ਮਾਰਚ ਅਤੇ 15 ਮਾਰਚ ਦੀਆਂ ਰਾਖਵੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ। ਦੱਸਣਯੋਗ ਹੈ ਕਿ ਮਾਰਚ ਮਹੀਨੇ ਵਿਚ ਜਿੱਥੇ 5 ਐਤਵਾਰ ਆ ਰਹੇ ਹਨ, ਉੱਥੇ ਹੀ 5 ਸ਼ਨੀਵਾਰ ਵੀ ਆ ਰਹੇ ਹਨ, ਸੂਬੇ ਦੇ ਕਈ ਸਕੂਲਾਂ ਵਿਚ ਸ਼ਨੀਵਾਰ ਦੀ ਵੀ ਛੁੱਟੀ ਹੁੰਦੀ ਹੈ।
ਇਹ ਵੀ ਪੜ੍ਹੋ- 50 ਤੋਂ ਵੱਧ ਰੇਲਾਂ ਹੋ ਗਈਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਆਪਣੀ ਟ੍ਰੇਨ ਦਾ ਸਟੇਟਸ
50 ਤੋਂ ਵੱਧ ਰੇਲਾਂ ਹੋ ਗਈਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਆਪਣੀ ਟ੍ਰੇਨ ਦਾ ਸਟੇਟਸ
NEXT STORY