ਇੰਟਰਨੈਸ਼ਨਲ ਡੈਸਕ- ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧੀਆਂ ਹੀ ਜਾ ਰਹੀਆਂ ਹਨ। ਕਈ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਕਰ ਗਈ ਹੈ ਜਦੋਂਕਿ ਡੀਜ਼ਲ ਦੀ ਕੀਮਤ ਵੀ ਕਾਫੀ ਜ਼ਿਆਦਾ ਹੈ। ਲੰਬੇ ਸਮੇਂ ਤੋਂ ਜਨਤਾ ਤੇਲ ਦੀਆਂ ਕੀਮਤਾਂ 'ਚ ਰਾਹਤ ਦੀ ਉਮੀਦ ਲਗਾ ਕੇ ਬੈਠੀ ਹੈ ਪਰ ਤੇਲ ਕੰਪਨੀਆਂ ਉਸਨੂੰ ਕੋਈ ਰਾਹਤ ਦੇਣ ਲਈ ਤਿਆਰ ਨਹੀਂ ਹਨ।
ਇਸ ਵਿਚਕਾਰ ਪਾਕਿਸਤਾਨ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਕੁਝ ਰਾਹਤ ਦਿੱਤੀ ਹੈ। ਪਾਕਿਸਤਾਨ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕੀਤੀ ਗਈ ਹੈ। ਪਾਕਿਸਤਾਨ ਸਰਕਾਰ ਦੇ ਵਿੱਤ ਮੰਤਰਾਲਾ ਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਦਾ ਫਾਇਦਾ ਜਨਤਾ ਨੂੰ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀ ਧਿਆਨ ਦੇਣ! ਜੰਮੂ ਜਾਣ ਵਾਲੀ Train ਹੋ ਗਈ ਰੱਦ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ
ਪਾਕਿਸਤਾਨ 'ਚ ਪੈਟਰੋਲ ਦੀ ਕੀਮਤ 'ਚ 0.50 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਦੋਂਕਿ ਡੀਜ਼ਲ 5.31 ਰੁਪਏ ਸਸਤਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਰੋਸੀਨ ਦੀ ਕੀਮਤ 'ਚ ਵੀ 3.53 ਰੁਪਏ ਦੀ ਕਟੌਤੀ ਹੋਈ ਹੈ।
ਇਹ ਵੀ ਪੜ੍ਹੋ- ਹੁਣ ਹੈਲਮੇਟ ਪਾਉਣ ਦੇ ਬਾਵਜੂਦ ਵੀ ਕੱਟਿਆ ਜਾਵੇਗਾ ਚਲਾਨ! ਬਦਲ ਗਿਆ ਟ੍ਰੈਫਿਕ ਨਿਯਮ
ਨਵੀਂ ਕੀਮਤਾਂ
ਪੈਟਰੋਲ ਦੀ ਨਵੀਂ ਕੀਮਤ ਹੁਣ 255.63 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂਕਿ ਹਾਈ-ਸਪੀਡ ਡੀਜ਼ਲ 258.64 ਰੁਪਏ ਪ੍ਰਤੀ ਲੀਟਰ ਅਤੇ ਕੈਰੋਸੀਨ 168.12 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਹਾਲਾਂਕਿ, ਇਹ ਕਟੌਤੀ ਪਾਕਿਸਤਾਨ ਦੇ ਪਹਿਲਾਂ ਤੋਂ ਹੀ ਉੱਚੀਆਂ ਕੀਮਤਾਂ ਦੇ ਮੁਕਾਬਲੇ ਬਹੁਤ ਵੱਡੀ ਨਹੀਂ ਹੈ ਪਰ ਰਮਜ਼ਾਨ ਦੇ ਮਹੀਨੇ ਤੋਂ ਪਹਿਲਾਂ ਜਨਤਾ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ।
ਇਹ ਵੀ ਪੜ੍ਹੋ- EPFO ਦੇ ਕਰੋੜਾਂ ਮੈਂਬਰਾਂ ਲਈ ਵੱਡੀ ਖਬਰ, Interest Rate 'ਤੇ ਚੱਲੇਗੀ ਕੈਂਚੀ!
ਬਲਰਾਜ ਬਿਲਗਾ ਤੇ ਸੱਤੀ ਖੋਖੇਵਾਲੀਆ ਯੂਰਪ 'ਚ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਭਰਨਗੇ ਹਾਜ਼ਰੀ
NEXT STORY