ਗੁਵਾਹਾਟੀ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਐਤਵਾਰ ਨੂੰ ਕਿਹਾ ਹੈ ਕਿ ਕੇਂਦਰ ਉੱਤਰ ਪੂਰਬ ਦੇ ਵਿਸ਼ੇਸ਼ ਪ੍ਰਬੰਧ ਮੁਹੱਈਆ ਕਰਵਾਉਣ ਵਾਲੀ ਧਾਰਾ 371 ਨੂੰ ਨਹੀਂ ਛੂਹੇਗਾ। ਦੱਸ ਦੇਈਏ ਕਿ ਅੱਜ ਅਮਿਤ ਸ਼ਾਹ ਨੇ ਆਸਾਮ 'ਚ ਉੱਤਰ-ਪੂਰਬ ਪਰਿਸ਼ਦ ਦੇ 68ਵੇਂ ਪੂਰੇ ਸ਼ੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਧਾਰਾ 370 ਅਸਥਾਈ ਪ੍ਰਬੰਧਾਂ ਦੇ ਹਵਾਲੇ 'ਚ ਸੀ ਜਦਕਿ ਧਾਰਾ 371 ਵਿਸ਼ੇਸ਼ ਪ੍ਰਬੰਧਾਂ ਦੇ ਹਵਾਲੇ 'ਚ ਹੈ। ਦੋਵਾਂ ਵਿਚਾਲੇ ਕਾਫੀ ਅੰਤਰ ਹੈ। ਉਨ੍ਹਾਂ ਨੇ ਇਹ ਵੀ ਕਿਹਾ, ''ਜੰਮੂ-ਕਸ਼ਮੀਰ 'ਚ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਉੱਤਰ-ਪੂਰਬ ਦੇ ਲੋਕਾਂ ਨੂੰ ਗਲਤ ਜਾਣਕਾਰੀ ਦੇਣ ਅਤੇ ਗੁਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਕੇਂਦਰ ਧਾਰਾ 371 ਨੂੰ ਵੀ ਹਟਾਏਗਾ।''
ਸ਼ਾਹ ਨੇ ਕਿਹਾ. ''ਮੈ ਸੰਸਦ 'ਚ ਸਪੱਸ਼ਟ ਰੂਪ 'ਚ ਕਿਹਾ ਹੈ ਕਿ ਅਜਿਹਾ ਨਹੀਂ ਹੋਵੇਗਾ ਅਤੇ ਮੈਂ ਅੱਜ ਉੱਤਰ-ਪੂਰਬ ਦੇ 8 ਮੁੱਖਮੰਤਰੀਆਂ ਦੀ ਮੌਜੂਦਗੀ 'ਚ ਫਿਰ ਤੋਂ ਕਹਿ ਰਿਹਾ ਹਾਂ ਕਿ ਕੇਂਦਰ ਧਾਰਾ 371 ਨੂੰ ਨਹੀਂ ਛੂਹੇਗੀ।
ਦੱਸਣਯੋਗ ਹੈ ਕਿ ਆਸਾਮ 'ਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਦੀ ਆਖਰੀ ਲਿਸਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਥੇ ਪਹੁੰਚੇ। ਸ਼ਾਹ ਆਪਣੀ ਇਸ ਯਾਤਰਾ ਦੌਰਾਨ ਉਤਰ ਪੂਰਬ ਪਰਿਸ਼ਦ ਦੀ ਬੈਠਕ ਅਤੇ ਉੱਤਰ ਪੂਰਬ ਲੋਕਤੰਤਰੀ ਗਠਜੋੜ ਨੇ ਸਮਾਰੋਹ 'ਚ ਸ਼ਾਮਲ ਹੋਣਗੇ। ਉਹ ਅੱਜ ਰਾਤ ਰਾਜਭਵਨ 'ਚ ਗੁਜਾਰਨਗੇ।
ਤੇਲੰਗਾਨਾ: ਤਾਮਿਲਸਾਈ ਸੁੰਦਰਾਰਾਜਨ ਨੇ ਰਾਜਪਾਲ ਦੇ ਅਹੁਦੇ ਦੀ ਚੁੱਕੀ ਸਹੁੰ
NEXT STORY