ਹੈਦਰਾਬਾਦ—ਤਾਮਿਲਸਾਈ ਸੁੰਦਰਾਰਾਜਨ ਨੇ ਤੇਲੰਗਾਨਾ ਦੀ ਪਹਿਲੀ ਮਹਿਲਾ ਰਾਜਪਾਲ ਦੇ ਰੂਪ 'ਚ ਇੱਥੇ ਰਾਜਭਵਨ 'ਚ ਅੱਜ ਭਾਵ ਐਤਵਾਰ ਨੂੰ ਸਹੁੰ ਚੁੱਕੀ। ਤੇਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਰਾਘਵੇਂਦਰ ਸਿੰਘ ਚੌਹਾਨ ਨੇ ਸੁੰਦਰਾਰਾਜਨ ਨੂੰ ਅਹੁਦੇ ਦੀ ਸਹੁੰ ਚੁੱਕਾਈ। ਦੱਸ ਦੇਈਏ ਕਿ 58 ਸਾਲਾ ਸੁੰਦਰਾਰਾਜਨ ਤਾਮਿਲਨਾਡੂ ਭਾਜਪਾ ਦੀ ਪ੍ਰਧਾਨ ਅਤੇ ਪਾਰਟੀ ਦੀ ਰਾਸ਼ਟਰੀ ਸਕੱਤਰ ਰਹਿ ਚੁੱਕੀ ਹੈ। ਰਾਸ਼ਟਰਪਤੀ ਨੇ 1 ਸਤੰਬਰ ਨੂੰ ਉਨ੍ਹਾਂ ਨੂੰ ਤੇਲੰਗਾਨਾ ਦੀ ਦੂਜੀ ਵਾਰ ਰਾਜਪਾਲ ਦੇ ਰੂਪ 'ਚ ਨਾਂ ਐਲਾਨ ਕੀਤਾ ਸੀ। ਸਹੁੰ ਚੁੱਕ ਸਮਾਰੋਹ 'ਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ, ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨਾਮਿਤ ਬੰਡਾਰੂ ਦੱਤਾਸ਼੍ਰੇਹ, ਤੇਲੰਗਾਨਾ ਵਿਧਾਨ ਸਭਾ ਪ੍ਰਧਾਨ ਪੀ. ਐੱਸ. ਰੈੱਡੀ , ਸੂਬੇ ਦੇ ਮੰਤਰੀ ਅਤੇ ਹੋਰ ਅਧਿਕਾਰੀ ਵੀ ਪਹੁੰਚੇ। ਦੱਸ ਦੇਈਏ ਕਿ ਤੇਲੰਗਾਨਾ ਦਾ ਗਠਨ 2 ਜੂਨ 2014 ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਈ. ਐੱਸ. ਐੱਲ. ਨਰਸਿੰਮ੍ਹਾਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੀ।

ਜ਼ਿਕਰਯੋਗ ਹੈ ਕਿ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਸੁੰਦਰਾਰਾਜਨ ਇੱਕ ਡਾਕਟਰ ਸੀ ਅਤੇ ਭਾਰਤੀ ਮੈਡੀਕਲ ਖੋਜ ਪਰਿਸ਼ਦ ਦੇ ਮੈਂਬਰ ਵੀ ਸਨ। 1999 'ਚ ਉਨ੍ਹਾਂ ਨੇ ਰਾਜਨੀਤੀ 'ਚ ਭਾਗ ਲਿਆ ਅਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਊਥ ਚੇਨਈ ਜ਼ਿਲਾ ਮੈਡੀਕਲ ਵਿੰਗ ਦੇ ਸਕੱਤਰ ਦੇ ਰੂਪ 'ਚ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ 'ਚ ਵੱਖ-ਵੱਖ ਅਹੁਦਿਆਂ 'ਚ ਨਿਯੁਕਤ ਕੀਤਾ ਗਿਆ। ਸੁੰਦਰਾਰਾਜਨ ਤਾਮਿਲਨਾਡੂ ਕਾਂਗਰਸ ਦੀ ਸਾਬਕਾ ਪ੍ਰਧਾਨ ਕੁਮਾਰੀ ਅਨੰਤਨ ਦੀ ਬੇਟੀ ਹੈ।
ਚੰਦਰਯਾਨ-2 : ਮਿਲ ਗਿਆ ਵਿਕ੍ਰਮ ਲੈਂਡਰ, ISRO ਨੇ ਲਾਇਆ ਪਤਾ
NEXT STORY