ਸਿਰਸਾ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਾਢੇ 7 ਸਾਲ ਬਾਅਦ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ 'ਚ ਪਰਤ ਆਏ ਹਨ। ਰਾਮ ਰਹੀਮ ਦੀ ਵਾਪਸੀ ਦਾ ਮੁੱਖ ਕਾਰਨ ਡੇਰੇ ਦੀ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਡੇਰੇ ਦੀ ਕਮਾਨ ਹਨੀਪ੍ਰੀਤ ਨੂੰ ਸੌਂਪ ਸਕਦਾ ਹੈ। ਹਨੀਪ੍ਰੀਤ ਨੂੰ ਡੇਰੇ ਦੇ ਪ੍ਰਬੰਧਨ ਅਤੇ ਵਿੱਤੀ ਮਾਮਲਿਆਂ ਸਮੇਤ ਸਾਰੇ ਅਧਿਕਾਰ ਦਿੱਤੇ ਜਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਪਾਵਰ ਆਫ ਅਟਾਰਨੀ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਡੇਰਾ ਪ੍ਰਬੰਧਨ ਨੇ ਅਜੇ ਤੱਕ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ- ਆਟੋ ਡਰਾਈਵਰ ਦੀ ਧੀ ਨੇ ਕੀਤਾ ਕਮਾਲ, ਸਿਫ਼ਤਾਂ ਕਰਦੇ ਨਹੀਂ ਥੱਕਦੇ ਲੋਕ
ਹਨੀਪ੍ਰੀਤ ਨੂੰ ਸੌਂਪੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ
ਡੇਰੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਡੇਰੇ ਦੇ ਰੋਜ਼ਾਨਾ ਦੇ ਕੰਮਕਾਜ 'ਚ ਤੇਜ਼ੀ ਨਾਲ ਫੈਸਲੇ ਲੈਣ 'ਚ ਦਿੱਕਤ ਆ ਰਹੀ ਹੈ। ਰਾਮ ਰਹੀਮ ਜੇਲ੍ਹ ਵਿਚ ਹੈ, ਇਸ ਲਈ ਹਰ ਛੋਟੇ-ਵੱਡੇ ਫੈਸਲੇ ਲਈ ਉਸ ਨੂੰ ਪੈਰੋਲ ’ਤੇ ਆਉਣਾ ਪੈਂਦਾ ਹੈ ਜਾਂ ਡੇਰਾ ਕਮੇਟੀ ਨੂੰ ਜੇਲ੍ਹ ਵਿਚ ਹੀ ਮਿਲਣਾ ਪੈਂਦਾ ਹੈ। ਇਹ ਪ੍ਰਕਿਰਿਆ ਕਾਫ਼ੀ ਲੰਬੀ ਅਤੇ ਗੁੰਝਲਦਾਰ ਹੈ। ਹਨੀਪ੍ਰੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
ਹਨੀਪ੍ਰੀਤ ਕਿਉਂ ਹੈ ਮੁੱਖ ਦਾਅਵੇਦਾਰ?
ਹਨੀਪ੍ਰੀਤ ਨੂੰ ਡੇਰੇ ਦੀ ਗੱਦੀ ਲਈ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਰਾਮ ਰਹੀਮ ਨੇ ਉਸ ਨੂੰ ਆਪਣਾ ਮੁੱਖ ਸੇਵਾਦਾਰ ਦੱਸਿਆ ਸੀ। ਫਰਵਰੀ 2022 'ਚ ਜਦੋਂ ਰਾਮ ਰਹੀਮ ਪਹਿਲੀ ਵਾਰ ਪੈਰੋਲ 'ਤੇ ਆਇਆ ਸੀ ਤਾਂ ਉਸ ਨੇ ਆਪਣੇ ਆਧਾਰ ਕਾਰਡ ਅਤੇ ਪਰਿਵਾਰਕ ਪਛਾਣ ਪੱਤਰ 'ਚੋਂ ਆਪਣੇ ਪਿਤਾ ਅਤੇ ਪਰਿਵਾਰ ਦੇ ਨਾਂ ਹਟਾ ਲਏ ਸਨ। ਉਸ ਨੇ ਆਪਣੇ ਗੁਰੂ ਸਤਨਾਮ ਸਿੰਘ ਦਾ ਨਾਮ ਦਰਜ ਕਰਵਾਇਆ ਅਤੇ ਆਪਣੇ ਆਪ ਨੂੰ ਉਨ੍ਹਾਂ ਮੁੱਖ ਚੇਲਾ ਦੱਸਿਆ। ਪਰਿਵਾਰ ਦੇ ਸ਼ਨਾਖਤੀ ਕਾਰਡ 'ਚ ਆਪਣੀ ਪਤਨੀ ਅਤੇ ਮਾਂ ਦਾ ਨਾਂ ਲਿਖਣ ਦੀ ਬਜਾਏ ਉਸ ਨੇ ਮੁੱਖ ਚੇਲੇ ਵਜੋਂ ਸਿਰਫ ਹਨੀਪ੍ਰੀਤ ਦਾ ਨਾਂ ਦਰਜ ਕਰਵਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਟੋ ਡਰਾਈਵਰ ਦੀ ਧੀ ਨੇ ਕੀਤਾ ਕਮਾਲ, ਸਿਫ਼ਤਾਂ ਕਰਦੇ ਨਹੀਂ ਥੱਕਦੇ ਲੋਕ
NEXT STORY