ਆਟੋ ਡੈਸਕ- ਰੇਨੌਲਟ ਡਸਟਰ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਰੇਨੌਲਟ ਆਪਣੀ ਨੈਕਸਟ ਜਨਰੇਸ਼ਨ ਡਸਟਰ ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਇਸ ਦੀ ਪ੍ਰੀ-ਬੁਕਿੰਗ 21,000 ਰੁਪਏ ਵਿੱਚ ਸ਼ੁਰੂ ਕਰ ਦਿੱਤੀ ਹੈ। ਇਹ ਨਵਾਂ ਮਾਡਲ ਪਹਿਲਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਐਡਵਾਂਸ ਫੀਚਰਸ ਨਾਲ ਲੈਸ ਹੋਵੇਗਾ।
ਜਾਣਕਾਰੀ ਮੁਤਾਬਕ, ਨਵੀਂ ਰੇਨੌਲਟ ਡਸਟਰ ਦੀਆਂ ਕੀਮਤਾਂ ਦਾ ਐਲਾਨ ਮਾਰਚ 2026 ਵਿੱਚ ਕੀਤਾ ਜਾਵੇਗਾ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੇ ਟਰਬੋ-ਪੈਟਰੋਲ ਵੇਰੀਐਂਟ ਦੀ ਡਿਲੀਵਰੀ ਅਪ੍ਰੈਲ 2026 ਤੋਂ ਸ਼ੁਰੂ ਹੋ ਜਾਵੇਗੀ। ਉੱਥੇ ਹੀ, ਡਸਟਰ ਦਾ ਹਾਈਬ੍ਰਿਡ ਵੇਰੀਐਂਟ ਦੀਵਾਲੀ 2026 ਤੋਂ ਪਹਿਲਾਂ ਵਿਕਰੀ ਲਈ ਉਪਲਬਧ ਹੋਣ ਦੀ ਉਮੀਦ ਹੈ।
ਇੰਜਣ ਅਤੇ ਪਾਵਰ ਦੇ ਵਿਕਲਪ ਨਵੀਂ ਡਸਟਰ ਦੋ ਟਰਬੋਚਾਰਜਡ ਪੈਟਰੋਲ ਇੰਜਣਾਂ ਨਾਲ ਆਵੇਗੀ:
• 1.3 ਲੀਟਰ ਟਰਬੋ-ਪੈਟਰੋਲ: ਇਹ ਇੰਜਣ 163 ਹਾਰਸਪਾਵਰ ਅਤੇ 280 NM ਦਾ ਟਾਰਕ ਜਨਰੇਟ ਕਰੇਗਾ। ਇਹ 6-ਸਪੀਡ ਮੈਨੂਅਲ ਅਤੇ DCT ਗਿਅਰਬਾਕਸ ਦੇ ਵਿਕਲਪ ਨਾਲ ਮਿਲੇਗਾ।
• 1.0 ਲੀਟਰ ਟਰਬੋ-ਪੈਟਰੋਲ: ਇਹ 100 ਹਾਰਸਪਾਵਰ ਦੀ ਪਾਵਰ ਦੇਵੇਗਾ ਅਤੇ ਸਿਰਫ਼ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਉਪਲਬਧ ਹੋਵੇਗਾ।
ਸੈਗਮੈਂਟ ਦੀ ਸਭ ਤੋਂ ਪਾਵਰਫੁੱਲ ਹਾਈਬ੍ਰਿਡ SUV ਰੇਨੌਲਟ ਡਸਟਰ ਹਾਈਬ੍ਰਿਡ ਆਪਣੇ ਸੈਗਮੈਂਟ ਵਿੱਚ ਸਭ ਤੋਂ ਤਾਕਤਵਰ ਵਾਹਨ ਹੋਵੇਗਾ। ਇਸ ਵਿੱਚ 1.8 ਲੀਟਰ ਪੈਟਰੋਲ ਇੰਜਣ ਦੇ ਨਾਲ ਦੋ ਇਲੈਕਟ੍ਰਿਕ ਮੋਟਰਾਂ ਦਿੱਤੀਆਂ ਗਈਆਂ ਹਨ, ਜੋ ਮਿਲ ਕੇ 160 bhp ਦੀ ਪਾਵਰ ਪੈਦਾ ਕਰਦੀਆਂ ਹਨ। ਇਸ ਵਿੱਚ ਫਾਰਮੂਲਾ 1 (Formula 1) ਤੋਂ ਪ੍ਰੇਰਿਤ 'ਈ-ਟੈਕ' (E-Tech) ਹਾਈਬ੍ਰਿਡ ਸਿਸਟਮ ਅਤੇ 'ਡੌਗ ਕਲਚ' ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਮਾਰਕੀਟ ਵਿੱਚ ਨਵੀਂ ਡਸਟਰ ਹਾਈਬ੍ਰਿਡ ਦਾ ਸਿੱਧਾ ਮੁਕਾਬਲਾ ਮਾਰੂਤੀ ਗ੍ਰੈਂਡ ਵਿਟਾਰਾ, ਟੋਇਟਾ ਹਾਈਰਾਈਡਰ ਅਤੇ ਮਾਰੂਤੀ ਵਿਕਟੋਰੀਆ ਵਰਗੀਆਂ ਐਸਯੂਵੀਜ਼ ਨਾਲ ਹੋਵੇਗਾ। ਰੇਨੌਲਟ ਦੀ ਇਹ ਨਵੀਂ ਪੇਸ਼ਕਸ਼ ਆਪਣੀ ਬਿਹਤਰ ਪਾਵਰ ਅਤੇ ਆਧੁਨਿਕ ਤਕਨੀਕ ਕਾਰਨ ਵਿਰੋਧੀ ਟੀਮਾਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ।
ਸਾਈਬਰ ਫਰਾਡ 'ਤੇ ਲੱਗੇਗੀ ਲਗਾਮ! ਏਅਰਟੈੱਲ ਭਾਰਤ 'ਚ ਬਣਾਏਗਾ AI ਰਿਸਰਚ ਸੈਂਟਰ
NEXT STORY