ਨਵੀਂ ਦਿੱਲੀ : 23 ਨਵੰਬਰ, 2026 ਯਾਨੀ ਅੱਜ ਦੇ ਦਿਨ ਅੰਕ ਸ਼ਾਸਤਰ ਦੇ ਨਜ਼ਰੀਏ ਤੋਂ ਬੇਹੱਦ ਖ਼ਾਸ ਰਹਿਣ ਵਾਲਾ ਹੈ। ਅੱਜ ਦੀ ਤਰੀਕ ਦਾ ਮੂਲ ਅੰਕ 5 ਅਤੇ ਪੂਰੀ ਤਾਰੀਕ ਦਾ ਭਾਗਿਆਂਕ 8 ਬਣ ਰਿਹਾ ਹੈ। ਅੰਕ ਜੋਤਿਸ਼ ਅਨੁਸਾਰ ਅੰਕ 5 ਜਿਥੇ ਵਿਅਕਤੀ ਵਿਚ ਸੰਵਾਦ ਕਲਾ, ਆਜ਼ਾਦੀ ਅਤੇ ਨਵੇਂ ਹਾਲਾਤ ਮੁਤਾਬਕ ਢਲਣ ਦੀ ਸਮਰੱਥਾ ਪੈਦਾ ਕਰਦਾ ਹੈ, ਉਥੇ ਅੰਕ 8 ਅਨੁਸ਼ਾਸਨ, ਪ੍ਰਬੰਧਕੀ ਸ਼ਕਤੀ, ਵੱਡੀਆਂ ਇੱਛਾਵਾਂ ਅਤੇ ਆਰਥਿਕ ਤਰੱਕੀ ਦਾ ਕਾਰਨ ਮੰਨਿਆ ਜਾਂਦਾ ਹੈ। ਅੰਕ ਦਾ ਇਹ ਸੁਮੇਲ ਅੱਜ ਮੂਲਾਂਕ 5, 8 ਅਤੇ 1 ਵਾਲਿਆਂ ਲਈ ਵੱਡੇ ਬਦਲਾਅ ਅਤੇ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਸਕਦਾ ਹੈ। ਮੂਲਾਂਕ 3 ਤੇ 6 ਦੀਆਂ ਆਰਥਿਕ ਯੋਜਵਾਨਾਂ ਸਿਰੇ ਚੜ੍ਹਨ ਦੀ ਉਮੀਦ ਹੈ। ਇਸ ਨਾਲ ਘਰ ਵਿਚ ਪੈਸੇ ਦੀ ਵਰਖਾ ਹੋਵੇਗੀ। ਕਾਰੋਬਾਰੀ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਮੂਲਾਂਕ 1 (ਜਨਮ ਮਿਤੀ: 1, 10, 19, 28)
ਇਸ ਮੂਲਾਂਕ ਦੇ ਲੋਕਾਂ ਲਈ ਦ੍ਰਿੜਤਾ ਅਤੇ ਮਹੱਤਵਪੂਰਨ ਪੇਸ਼ੇਵਰ ਫੈਸਲੇ ਲੈਣ ਦਾ ਇਹ ਖਾਸ ਦਿਨ ਹੈ। ਇਸ ਨਾਲ ਉਨ੍ਹਾਂ ਨੂੰ ਆਪਣੇ ਹੋਰਨਾਂ ਲੋਕਾਂ ਨਾਲ ਸੰਪਰਕ ਵਧਾਉਣ, ਨਵੇਂ ਮੌਕਿਆਂ ਦੀ ਪੜਚੋਲ ਕਰਨ ਅਤੇ ਆਪਣੇ ਕੰਮ ਦੇ ਦਾਇਰੇ ਨੂੰ ਵਧਾਉਣ ਦਾ ਮੌਕਾ ਮਿਲੇਗਾ।
ਮੂਲਾਂਕ 2 (ਜਨਮ ਮਿਤੀ: 2, 11, 20, 29)
ਇਸ ਮੂਲਾਂਕ ਦੇ ਲੋਕ ਅੱਜ ਆਪਣੇ ਸ਼ਾਂਤ ਸੁਭਾਅ ਅਤੇ ਸੁਚੱਜੇ ਸੰਵਾਦ ਨਾਲ ਕੰਮਕਾਜੀ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੇ ਹਨ। ਕਿਸੇ ਪੁਰਾਣੇ ਸੰਪਰਕ ਨਾਲ ਨਵੇਂ ਮੌਕੇ ਮਿਲਣ ਅਤੇ ਆਰਥਿਕ ਯੋਜਨਾਵਾਂ ਦੇ ਸਫਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਕੀ ਤੁਹਾਡਾ ਵੀ ਆਉਂਦੈ ਜ਼ਿਆਦਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਵੋਗੇ ਟੈਨਸ਼ਨ Free
ਮੂਲਾਂਕ 3 (ਜਨਮ ਮਿਤੀ: 3, 12, 21, 30)
ਇਸ ਮੂਲਾਂਕ ਦੇ ਲੋਕਾਂ ਲਈ ਅੱਜ ਨਵੇਂ ਰਾਹ ਖੁੱਲ੍ਹਣਗੇ ਅਤੇ ਆਰਥਿਕ ਯੋਜਨਾਵਾਂ ਵਿਚ ਲਾਭ ਮਿਲਣ ਦੀ ਉਮੀਦ ਹੈ। ਇਸ ਨਾਲ ਪੈਸੇ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਲੋਕ ਪੜ੍ਹਾਈ-ਲਿਖਾਈ ਤੇ ਆਪਣੇ ਹੁਨਰਾਂ ਰਾਹੀਂ ਨਵੇਂ ਕੰਮ ਦੇ ਤਰੀਕਿਆਂ ਦੀ ਖੋਜ ਕਰ ਸਕਦੇ ਹਨ।
ਮੂਲਾਂਕ 4 (ਜਨਮ ਮਿਤੀ: 4, 13, 22, 31)
ਇਸ ਮੂਲਾਂਕ ਦੇ ਲੋਕਾਂ ਨੂੰ ਅੱਜ ਅਨੁਸ਼ਾਸਨ ਅਤੇ ਲੰਬੇ ਸਮੇਂ ਦੇ ਟੀਚਿਆਂ 'ਤੇ ਕਾਇਮ ਰਹਿਣ ਦੀ ਲੋੜ ਹੈ।ਪੁਰਾਣੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਪਣੇ ਕੰਮ ਦੇ ਤਰੀਕਿਆਂ ਵਿੱਚ ਬਦਲਾਅ ਕਰਨ ਦੀ ਲੋੜ ਪਵੇਗੀ। ਹਰ ਸਥਿਤੀ ਨੂੰ ਆਪਣੇ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰਨ 'ਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਫੇਰ ਵਿਆਹ ਲਈ ਕਰੋ 'ਹਾਂ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਪੁਲਾੜ ’ਚ ਬਣਨਗੀਆਂ ਨਵੀਆਂ ਦਵਾਈਆਂ ਤੇ ਟੀਕੇ? ‘ਮਾਈਕ੍ਰੋਗ੍ਰੈਵਿਟੀ’ ਖੋਜ ਦੀ ਤਿਆਰੀ ’ਚ ਭਾਰਤ
NEXT STORY