ਰਾਮਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਮਿਲਕ ਖੇਤਰ 'ਚ ਸੋਮਵਾਰ ਸਵੇਰੇ 2 ਯਾਤਰੀ ਬੱਸਾਂ ਦੀ ਆਪਸੀ ਟੱਕਰ 'ਚ ਚਾਰ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 50 ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਲਖਨਊ ਦਿੱਲੀ ਹਾਈਵੇਅ 24 'ਤੇ ਸਾਵਣ ਮਹੀਨੇ ਦਾ ਸੋਮਵਾਰ ਹੋਣ ਕਾਰਨ ਟਰੈਫਿਕ ਵਨ-ਵੇਅ ਕਰ ਦਿੱਤਾ ਗਿਆ ਹੈ। ਇਸ ਵਿਚ ਸਵੇਰੇ ਚਾਰ ਵਜੇ ਲਖਨਊ ਤੋਂ ਦਿੱਲੀ ਜਾ ਰਹੀ ਸਾਹਿਬਾਬਾਦ ਡਿਪੋ ਦੀ ਜਨਰਥ ਬੱਸ ਦੀ ਹਰਿਦੁਆਰ ਤੋਂ ਸ਼੍ਰਾਵਸਤੀ ਜਾ ਰਹੀ ਨਿੱਜੀ ਵੋਲਵੋ ਬੱਸ ਨਾਲ ਭੈਰਵ ਬਾਬਾ ਮੰਦਰ ਕੋਲ ਟੱਕਰ ਹੋ ਗਈ। ਇਸ ਹਾਦਸੇ 'ਚ ਦੋਵੇਂ ਬੱਸਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਸੂਚਨਾ 'ਤੇ ਪਹੁੰਚੀ ਪੁਲਸ ਨੇ ਐਂਬੂਲੈਂਸ 'ਤੇ ਦੋਹਾਂ ਬੱਸਾਂ ਦੇ ਜ਼ਖ਼ਮੀਆਂ ਨੂੰ ਕੋਲ ਦੇ ਸਰਕਾਰੀ ਹਸਪਤਾਲ ਭੇਜਿਆ, ਜਦੋਂ ਕਿ ਗੰਭੀਰ ਰੂਪ ਨਾਲ ਜ਼ਖ਼ਮੀ 32 ਯਾਤਰੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੇ ਇਲਾਜ ਦੌਰਾਨ ਚਾਰ ਯਾਤਰੀਆਂ ਦੀ ਮੌਤ ਹੋ ਗਈ। ਮਿਲਕ ਦੇ ਹਸਪਤਾਲ 'ਚ 18 ਯਾਤਰੀਆਂ ਨੂੰ ਦਾਖ਼ਲ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਦੂਜੇ ਯਾਤਰੀ ਮੁੱਢੇ ਇਲਾਜ ਤੋਂ ਬਾਅਦ ਚਲੇ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ ਜੋਗੇਂਦਰ ਸਿੰਘ ਅਤੇ ਪੁਲਸ ਸੁਪਰਡੈਂਟ ਵਿਦਿਆਸਾਗਰ ਮਿਸ਼ਰ ਵੀ ਮੌਕੇ 'ਤੇ ਪਹੁੰਚ ਗਏ। ਜ਼ਿਲ੍ਹਾ ਅਧਿਕਾਰੀ ਜੋਗੇਂਦਰ ਸਿੰਘ ਅਨੁਸਾਰ ਮ੍ਰਿਤਕਾਂ 'ਚ ਸਾਹਿਬਾਬਾਦ ਡਿਪੋ ਜਨਰਥ ਦਾ ਡਰਾਈਵਰ ਵੀ ਸ਼ਾਮਲ ਹੈ। ਮੁੱਖ ਮੈਡੀਲ ਸੁਪਰਡੈਂਟ ਡਾ. ਐੱਚ. ਕੇ. ਮਿਤਰਾ ਨੇ ਦੱਸਿਆ ਕਿ ਰਾਮ ਮਨੋਹਰ ਨਾਮੀ ਯਾਤਰੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ ਸੀ, ਜਦੋਂ ਕਿ ਹਰੀ ਰਾਮ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ 'ਚ ਕੁੱਲ 4 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 32 ਦਾ ਇਲਾਜ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬ੍ਰਜ ਮੰਡਲ ਯਾਤਰਾ ਤੋਂ ਪਹਿਲਾਂ CM ਸੈਣੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
NEXT STORY