ਭਦੋਹੀ- ਉੱਤਰ ਪ੍ਰਦੇਸ਼ 'ਚ ਭਦੋਹੀ ਦੇ ਇਕ ਸਰਕਾਰੀ ਹਸਪਤਾਲ 'ਚ ਨਰਸ ਨੂੰ ਬਲੈਕਮੇਲ ਕਰ ਕੇ ਜਬਰ ਜ਼ਿਨਾਹ ਕਰਨ ਅਤੇ ਪੈਸੇ ਵਸੂਲਣ ਦੇ ਇਰਾਦੇ ਨਾਲ ਉਸ ਦੀ ਅਸ਼ਲੀਲ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਨਰਸ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਸੂਰਜ ਕੁਮਾਰ ਗੌਤਮ ਅਤੇ ਉਸ ਦੇ 2 ਹੋਰ ਸਾਥੀਆਂ ਧੀਰਜ ਮੌਰਿਆ ਅਤੇ ਵਿਨੋਦ ਮੌਰਿਆ ਖ਼ਿਲਾਫ਼ ਐਤਵਾਰ ਨੂੰ ਸੁਰਿਆਵਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ। ਸੁਰਿਆਵਾ ਪੁਲਸ ਸਟੇਸ਼ਨ ਦੇ ਇੰਸਪੈਕਟਰ ਅਜੀਤ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਜੋਧਾਪੁਰ ਪਿੰਡ ਦੇ ਰਹਿਣ ਵਾਲੇ ਗੌਤਮ ਨੇ ਇਕ ਕੁੜੀ ਨਾਲ ਦੋਸਤੀ ਕੀਤੀ ਜਿਸ ਨਾਲ ਉਹ ਪਹਿਲਾਂ ਪੜ੍ਹਦਾ ਸੀ ਅਤੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਅਸ਼ਲੀਲ ਵੀਡੀਓ ਬਣਾਈ ਅਤੇ ਫੋਟੋਆਂ ਖਿੱਚੀਆਂ। ਉਨ੍ਹਾਂ ਕਿਹਾ ਕਿ ਨਰਸ ਦੇ ਪਿਤਾ ਨੇ ਜੌਨਪੁਰ ਜ਼ਿਲ੍ਹੇ ਦੇ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : 9 ਔਰਤਾਂ ਦਾ ਇਕਲੌਤਾ ਪਤੀ, ਪਹਿਲਾਂ ਲਵ ਮੈਰਿਜ ਤੇ ਫਿਰ...
ਸ਼੍ਰੀਵਾਸਤਵ ਨੇ ਦੱਸਿਆ ਕਿ ਦੋਸ਼ਈ ਗੌਤਮ ਨੇ ਵੀਡੀਓ ਅਤੇ ਫੋਟੋ ਜਨਤਕ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਹੋਣ 'ਤੇ 19 ਮਾਰਚ ਨੂੰ ਆਪਣੇ 2 ਸਾਥੀਆਂ ਅਸਈਪੁਰ ਦੇ ਵਾਸੀ ਧੀਰਜ ਮੌਰਿਆ ਨਾਲ ਮਿਲ ਕੇ ਆਪਣੇ ਮੋਬਾਇਲ ਤੋਂ 'ਟੈਲੀਗ੍ਰਾਮ' ਐਪ 'ਤੇ ਕੁੜੀ ਦੀ ਵੀਡੀਓ ਅਤੇ ਫੋਟੋਆਂ ਪਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਤਿੰਨਾਂ ਦੋਸ਼ੀਆਂ ਸੂਰਜ, ਧੀਰਜ ਅਤੇ ਵਿਨੋਦ ਖ਼ਿਲਾਫ਼ ਭਾਰਤੀ ਦੰਡਾਵਲੀ (ਬੀਐੱਨਐੱਸ) ਦੀ ਧਾਰਾ 308 (1) (ਡਰ ਦਿਖਾ ਕੇ ਵਸੂਲੀ ਕਰਨਾ) ਅਤੇ ਆਈਟੀ ਐਕਟ ਦੀ ਧਾਰਾ 67 (ਏ) (ਇਲੈਕਟ੍ਰਾਨਿਕ ਰੂਪ ਨਾਲ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਫਰਾਰ ਹਨ ਅਤੇ ਸਾਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਦੇ ਹਾਕਮ ਅੰਗਰੇਜ਼ਾਂ ਨਾਲੋਂ ਵੀ ਭੈੜੇ : ਕੇਜਰੀਵਾਲ
NEXT STORY