ਜੈਪੁਰ- ਜੈਪੁਰ ਦੇ ਸਵਾਈ ਮਾਨਸਿੰਘ (ਐੱਸਐੱਮਐੱਸ) ਹਸਪਤਾਲ 'ਚ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਗਲਤ (ਬੇਮੇਲ) ਖੂਨ ਚੜ੍ਹਾਏ ਜਾਣ ਕਾਰਨ ਅਜਿਹਾ ਹੋਇਆ। ਹਾਲਾਂਕਿ ਡਾਕਟਰਾਂ ਨੇ ਕਿਸੇ ਵੀ ਲਾਪਰਵਾਹੀ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਟੋਂਕ ਜ਼ਿਲ੍ਹੇ ਦੀ 23 ਸਾਲਾ ਚੈਨਾ ਨੂੰ 12 ਮਈ ਨੂੰ ਗੰਭੀਰ ਰੂਪ ਨਾਲ ਘੱਟ ਹੀਮੋਗਲੋਬਿਨ ਪੱਧਰ, ਟੀਬੀ ਅਤੇ ਹੋਰ ਸਿਹਤ ਸਮੱਸਿਆਵਾਂ ਨਾਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 19 ਮਈ ਨੂੰ ਇਕ ਜਾਂਚ ਦੇ ਆਧਾਰ 'ਤੇ ਹਸਪਤਾਲ ਦੇ ਬਲੱਡ ਬੈਂਕ ਤੋਂ ਖੂਨ ਮੰਗਵਾਇਆ ਗਿਆ, ਜਿਸ 'ਚ ਕਥਿਤ ਤੌਰ 'ਤੇ ਉਸ ਦਾ ਬਲੱਡ ਗਰੁੱਪ 'ਏ' ਪਾਜ਼ੇਟਿਵ ਸੀ। ਸੂਤਰਾਂ ਨੇ ਕਿਹਾ ਕਿ ਉਸ ਨੂੰ ਅਗਲੇ ਦਿਨ ਖੂਨ ਚੜ੍ਹਾਇਆ ਗਿਆ ਸੀ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਸੂਤਰਾਂ ਅਨੁਸਾਰ ਬਾਅਦ 'ਚ ਇਕ ਜਾਂਚ 'ਚ ਸੰਕੇਤ ਮਿਲਿਆ ਕਿ ਕੁੜੀ ਦਾ ਬਲੱਡ ਗਰੁੱਪ 'ਬੀ' ਪਾਜ਼ੇਟਿਵ ਸੀ, ਜਿਸ ਨਾਲ ਗਲਤ ਖੂਨ ਚੜ੍ਹਾਉਣ ਦਾ ਸ਼ੱਕ ਹੋਇਆ। ਖੂਨ ਚੜ੍ਹਾਏ ਜਾਣ ਤੋਂ ਬਾਅਦ ਬੁਖਾਰ, ਠੰਡ ਲੱਗਣ ਵਰਗੇ ਲੱਛਣਾਂ ਦਾ ਜ਼ਿਕਰ ਕੀਤਾ ਗਿਆ ਹੈ। ਇਲਾਜ ਕਰਨ ਵਾਲੀ ਡਾਕਟਰ ਸਵਾਤੀ ਸ਼੍ਰੀਵਾਸਤਵ ਨੇ ਖੂਨ ਚੜ੍ਹਾਉਣ (ਟ੍ਰਾਂਸਫਿਊਜ਼ਨ) ਦੀ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ,''ਮੈਂ ਉਸ ਸਮੇਂ ਛੁੱਟੀ 'ਤੇ ਸੀ। ਪੁੱਛ-ਗਿੱਛ ਕਰਨ 'ਤੇ ਮੈਨੂੰ ਦੱਸਿਆ ਗਿਆ ਕਿ ਮਰੀਜ਼ 'ਚ ਟ੍ਰਾਂਸਫਿਊਜ਼ਨ ਦੌਰਾਨ 'ਰਿਐਕਸ਼ਨ' ਹੋਇਆ। ਉਹ ਪਹਿਲਾਂ ਤੋਂ ਹੀ ਟੀਬੀ ਕਾਰਨ ਗੰਭੀਰ ਰੂਪ ਬੀਮਾਰ ਸੀ ਅਤੇ ਗਰਭ ਦੇ ਅੰਦਰ ਭਰੂਣ ਦੀ ਮੌਤ ਸੰਬੰਧੀ ਸਮੱਸਿਆਵਾਂ ਵੀ ਸਨ।'' ਪੀੜਤਾ ਦੇ ਜੀਜੇ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਪਰਿਵਾਰ ਨੂੰ 'ਗਲਤ ਖੂਨ' ਚੜ੍ਹਾਏ ਜਾਣ ਦੀ ਕੋਈ ਜਾਣਕਾਰੀ ਨਹੀਂ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਕਿਸੇ ਵੀ ਅਨੁਸ਼ਾਸਨਾਤਮਕ ਕਾਰਵਾਈ ਜਾਂ ਜਾਂਚ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਦਾਯੂੰ ’ਚ ਭਿਆਨਕ ਅੱਗ, 200 ਘਰ ਸੜ ਕੇ ਸੁਆਹ, ਇਕ ਜ਼ਖ਼ਮੀ, ਸੈਂਕੜੇ ਜਾਨਵਰ ਸੜੇ
NEXT STORY