ਪੁਣੇ- ਵੱਕਾਰੀ ਨੈਸ਼ਨਲ ਰੱਖਿਆ ਅਕਾਦਮੀ (ਐੱਨਡੀਏ) ਦੇ ਪਹਿਲੇ ਸਾਲ ਦਾ ਇਕ ਕੈਡੇਟ ਸ਼ੁੱਕਰਵਾਰ ਤੜਕੇ ਇੱਥੇ ਅਕਾਦਮੀ ਦੇ ਹੋਸਟਲ 'ਚ ਆਪਣੇ ਕਮਰੇ 'ਚ ਫਾਹੇ ਨਾਲ ਲਟਕਿਆ ਮਿਲਿਆ। ਪੁਲਸ ਨੇ ਮਾਮਲੇ 'ਚ ਖ਼ੁਦਕੁਸ਼ੀ ਦਾ ਖ਼ਦਸ਼ਾ ਜਤਾਇਆ ਹੈ। ਐੱਨ.ਡੀ.ਏ. ਨੇ ਕਿਹਾ ਕਿ ਕੈਡੇਟ ਦੀ ਮੌਤ ਦੀ 'ਕੋਰਟ ਆਫ਼ ਇਨਕੁਆਰੀ' ਦੇ ਆਦੇਸ਼ ਦੇ ਦਿੱਤੇ ਗਏ ਹਨ। ਪੁਲਸ ਅਨੁਸਾਰ ਕੈਡੇਟ ਅੰਤਰਿਕਸ਼ ਕੁਮਾਰ ਸਿੰਘ ਦੇ ਸਹਿਪਾਠੀਆਂ ਨੇ ਸਵੇਰੇ ਉਸ ਨੂੰ ਉਸ ਦੇ ਕਮਰੇ 'ਚ ਫਾਹੇ ਨਾਲ ਲਟਕਿਆ ਦੇਖਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਕੋਈ ਨੋਟ ਨਹੀਂ ਮਿਲਿਆ ਹੈ ਪਰ ਸ਼ੁਰੂਆਤੀ ਜਾਂਚ ਤੋਂ ਖ਼ੁਦਕੁਸ਼ੀ ਦਾ ਮਾਮਲਾ ਪ੍ਰਤੀਤ ਹੁੰਦਾ ਹੈ।
ਐੱਨਡੀਏ ਨੇ ਇਕ ਬਿਆਨ 'ਚ ਕਿਹਾ ਕਿ ਪਹਿਲੇ ਸਾਲ ਦੇ ਕੈਡੇਟ ਅੰਤਰਿਕਸ਼ ਕੁਮਾਰ ਸਿੰਘ ਦੀ ਸ਼ੁੱਕਰਵਾਰ ਤੜਕੇ ਮੌਤ ਹੋ ਗਈ। ਬਿਆਨ 'ਚ ਕਿਹਾ ਗਿਆ,''ਐੱਨ.ਡੀ.ਏ. 'ਚ ਸਿਖਲਾਈ ਲੈ ਰਹੇ ਕੈਡੇਟ ਨੂੰ ਉਸ ਦੇ ਸਾਥੀ ਕੈਡੇਟ ਨੇ ਉਸ ਦੇ ਕੈਬਿਨ 'ਚ ਮ੍ਰਿਤਕ ਹਾਲਤ 'ਚ ਦੇਖਿਆ। ਉਹ ਅੱਜ ਸਿਖਲਾਈ ਲਈ ਨਹੀਂ ਪਹੁੰਚਿਆ ਸੀ। ਕੈਡੇਟ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਸਵੇਰੇ 6.30 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।'' ਅਕਾਦਮੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ 'ਕੋਰਟ ਆਫ਼ ਇਨਕੁਆਰੀ' ਦੇ ਆਦੇਸ਼ ਦੇ ਦਿੱਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸਾਲ ਦੇ ਮੁੰਡੇ ਦੇ ਕੰਨ 'ਚੋਂ ਨਿਕਲਿਆ LED Bulb! ਡਾਕਟਰ ਵੀ ਰਹਿ ਗਏ ਹੈਰਾਨ
NEXT STORY