ਲਖਨਊ (ਇੰਟ.) - ਰਾਜਧਾਨੀ ਲਖਨਊ ਵਿਚ ਨਗਰ ਨਿਗਮ ਨੇ ਵੀਰਵਾਰ ਸਵੇਰੇ ਬਿਨਾਂ ਲਾਇਸੈਂਸ ਦੇ ਪਾਲਤੂ ਕੁੱਤੇ ਰੱਖਣ ਵਾਲਿਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੇ ਤਹਿਤ ਜ਼ੋਨ-8 ਖੇਤਰ ਦੇ ਬੰਗਲਾ ਬਾਜ਼ਾਰ ਸਕੁਏਅਰ, ਸ਼ਾਰਦਾਖੰਡ ਅਤੇ ਰੁਚੀਖੰਡ ਵਿਚ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਬਿਨਾਂ ਲਾਇਸੈਂਸ ਦੇ ਕੁੱਤੇ ਨੂੰ ਘੁਮਾਉਂਦੇ ਪਾਏ ਗਏ 4 ਲੋਕਾਂ ਤੋਂ ਕੁੱਲ 20,000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਇਸ ਸਬੰਧ ਵਿਚ ਮੌਕੇ ’ਤੇ ਹੀ ਲਾਇਸੈਂਸ ਜਾਰੀ ਕੀਤੇ ਗਏ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਜਾਣਕਾਰੀ ਮੁਤਾਬਕ ਇਸ ਮੁਹਿੰਮ ਦੌਰਾਨ ਇਕ ਰੋਟਵੀਲਰ ਕੁੱਤੇ ਨੂੰ ਅਸਥਾਈ ਤੌਰ ’ਤੇ ਜ਼ਬਤ ਕਰ ਲਿਆ ਗਿਆ, ਜਿਸਨੂੰ ਨਿਰਧਾਰਤ ਜੁਰਮਾਨਾ ਅਦਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਇਨ੍ਹਾਂ ਜੁਰਮਾਨਿਆਂ ਨਾਲ ਨਗਰ ਨਿਗਮ ਫੰਡ ਵਿਚ ਕੁੱਲ 24,000 ਰੁਪਏ ਜਮ੍ਹਾ ਹੋਏ। ਨਗਰ ਨਿਗਮ ਦੀ ਸਾਂਝੀ ਟੀਮ ਪਸ਼ੂ ਭਲਾਈ ਵਿਭਾਗ ਅਤੇ ਕੁੱਤੇ ਫੜਨ ਵਾਲਾ ਦਸਤਾ ਸਵੇਰੇ 6:30 ਵਜੇ ਪਹੁੰਚਿਆ, ਤਾਂ ਬਿਨਾਂ ਲਾਇਸੈਂਸ ਵਾਲੇ ਪਾਲਤੂ ਜਾਨਵਰਾਂ ਦੇ ਮਾਲਕਾਂ ਵਿਚ ਭਾਜੜ ਮਚ ਗਈ। ਕਈਆਂ ਕੋਲ ਵੈਧ ਲਾਇਸੈਂਸ ਵੀ ਸਨ। ਨਗਰ ਨਿਗਮ ਦੇ ਅਨੁਸਾਰ, ਲਖਨਊ ਵਿਚ ਲੱਗਭਗ 10,000 ਪਾਲਤੂ ਕੁੱਤੇ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਗੈਰ-ਰਜਿਸਟਰਡ ਹੈ। ਨਿਗਮ ਦਾ ਕਹਿਣਾ ਹੈ ਕਿ ਬਿਨਾਂ ਲਾਇਸੈਂਸ ਦੇ ਕੁੱਤੇ ਰੱਖਣਾ ਨਿਯਮਾਂ ਦੇ ਵਿਰੁੱਧ ਹੈ ਅਤੇ ਸੁਰੱਖਿਆ ਅਤੇ ਸੈਨੀਟੇਸ਼ਨ ਜੋਖਮਾਂ ਨੂੰ ਵਧਾਉਂਦਾ ਹੈ।
ਪੜ੍ਹੋ ਇਹ ਵੀ : ਵੱਡਾ ਝਟਕਾ: ਰਾਸ਼ਨ ਕਾਰਡ ਤੋਂ ਸਰਕਾਰ ਨੇ ਕੱਟੇ 2.25 ਕਰੋੜ ਲੋਕਾਂ ਦੇ ਨਾਮ, ਵਜ੍ਹਾ ਕਰੇਗੀ ਹੈਰਾਨ
ਬਿਹਾਰ ਨੇ ਦੇਸ਼ ’ਚ ਘੁਸਪੈਠੀਆਂ ਖ਼ਿਲਾਫ਼ ਫਤਵਾ ਦਿੱਤਾ : ਅਮਿਤ ਸ਼ਾਹ
NEXT STORY