ਨਵੀਂ ਦਿੱਲੀ, (ਅਨਸ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 20,000 ਕਰੋੜ ਰੁਪਏ ਦੇ ਗੇਨ ਬਿਟਕੁਆਇਨ ਕਰੰਸੀ ਘਪਲੇ ਦੇ ਮੁੱਖ ਮੁਲਜ਼ਮ ਤੇ ਡਾਰਵਿਨ ਲੈਬਸ ਦੇ ਸਹਿ-ਸੰਸਥਾਪਕ ਆਯੁਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੀ. ਬੀ. ਆਈ. ਨੇ ਆਯੁਸ਼ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਉਸ ਨੂੰ ’ਤੇ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਅਨੁਸਾਰ ਡਾਰਵਿਨ ਲੈਬਸ ਨੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਡਿਜ਼ਾਈਨ ਤੇ ਵਿਕਸਤ ਕੀਤਾ ਜੋ ਕਥਿਤ ਧੋਖਾਦੇਹੀ ਵਾਲੇ ਅਦਾਰੇ ਗੇਨ ਬਿਟਕੁਅਾਇਨ ਦੇ ਸੰਚਾਲਨ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦਾ ਸੀ।
ਜਾਂਚ ਦੌਰਾਨ ਏਜੰਸੀ ਨੇ ਡਾਰਵਿਨ ਲੈਬਸ ਪ੍ਰਾਈਵੇਟ ਲਿਮਟਿਡ ਤੇ ਇਸ ਦੇ ਸਹਿ-ਸੰਸਥਾਪਕਾਂ, ਵਾਰਸ਼ਨੇ, ਸਾਹਿਲ ਬਾਗਲਾ, ਅਤੇ ਨਿਕੁੰਜ ਜੈਨ, ਮੁੱਖ ਪੂੰਜੀ ਅਧਿਕਾਰੀ ਅਤੇ ਵਾਓਮੀ ਏਆਈ ਦੇ ਸੰਸਥਾਪਕ, ਦੀ mCap ਨਾਮਕ ਕ੍ਰਿਪਟੋਕਰੰਸੀ ਟੋਕਨ ਅਤੇ ਇਸਦੇ ਸੰਬੰਧਿਤ ERC-20 ਸਮਾਰਟ ਕੰਟਰੈਕਟ ਦੇ ਡਿਜ਼ਾਈਨ, ਵਿਕਾਸ ਅਤੇ ਵਰਤੋਂ ਵਿੱਚ ਕਥਿਤ ਸ਼ਮੂਲੀਅਤ ਦਾ ਪਤਾ ਲਗਾਇਆ।
ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖਬਰੀ! ਹੁਣ ਨਹੀਂ ਮਾਰਨੇ ਪੈਣਗੇ ਡੀਪੂਆਂ ਦੇ ਚੱਕਰ, ਬਸ ਕਰੋ ਇਹ ਕੰਮ
NEXT STORY