ਨਵੀਂ ਦਿੱਲੀ— ਹਿੰਦੁਸਤਾਨ ਵਲ ਵਧਣ ਵਾਲੀ ਹਰ ਪਣਡੁੱਬੀ 'ਤੇ ਹੁਣ ਭਾਰਤੀ ਫੌਜ ਦੀ ਨਜ਼ਰ ਹੋਵੇਗੀ। ਜੇਕਰ ਭਾਰਤ ਵਲ ਚੀਨ ਦੀ ਕੋਈ ਪਣਡੁੱਬੀ ਵਧਦੀ ਹੈ ਤਾਂ ਉਸ ਦੀ ਮਿੰਟ-ਮਿੰਟ ਦੀ ਖਬਰ ਭਾਰਤ ਤੱਕ ਪਹੁੰਚੇਗੀ। ਇੰਨਾਂ ਹੀ ਨਹੀਂ ਭਾਰਤੀ ਨੇਵੀ ਨੂੰ ਚੀਨੀ ਜਹਾਜ਼ਾਂ ਦੀ ਸਹੀ ਗਤੀ ਤੇ ਲਾਈਵ ਵੀਡੀਓ ਵੀ ਮਿਲੇਗੀ। ਇਹ ਸਾਰੀ ਜਾਣਕਾਰੀ ਭਾਰਤ ਨੂੰ ਅਮਰੀਕਾ ਵਲੋਂ ਪ੍ਰਦਾਨ ਕੀਤੀ ਜਾਵੇਗੀ ਤੇ ਇਹ ਵੀ ਮੁਮਕਿਨ ਹੋ ਸਕਿਆ ਹੈ 'ਕਾਮਕਾਸਾ ਸਮਝੌਤੇ' ਦੇ ਰਾਹੀਂ, ਜਿਸ 'ਤੇ ਨਵੀਂ ਦਿੱਲੀ 'ਚ 2+2 ਗੱਲਬਾਤ ਦੌਰਾਨ ਦਸਤਖਤ ਕੀਤੇ ਗਏ ਹਨ।
ਭਾਰਤ ਤੇ ਅਮਰੀਕਾ ਦੇ ਵਿਚਕਾਰ ਹੋਈ 2+2 ਗੱਲਬਾਤ 'ਚ ਕਾਮਕਾਸਾ ਸਮਝੌਤੇ 'ਤੇ ਦਸਤਖਤ ਹੋਏ ਹਨ। ਇਸ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ ਸੁਰੱਖਿਅਤ ਫੌਜੀ ਗੱਲਬਾਤ ਸਥਾਪਿਤ ਕਰ ਸਕਣਗੇ। ਨਾਲ ਹੀ ਇਸ ਨਾਲ ਭਾਰਤ ਨੂੰ ਅਮਰੀਕਾ ਦੀ ਉੱਚ-ਪੱਧਰੀ ਤਕਨੀਕ ਵਾਲੇ ਸੰਚਾਰ ਉਪਕਰਨਾਂ ਦੀ ਸਪਲਾਈ ਵੀ ਪੁਖਤਾ ਹੋ ਸਕੇਗੀ। ਬਹੁਤ ਸੰਵੇਦਨਸ਼ੀਲ ਫੌਜੀ ਉਪਕਰਨ ਵੀ ਭਾਰਤ ਆ ਸਕਣਗੇ। ਇਸ ਨਾਲ ਭਾਰਤ ਦੀ ਫੌਜ ਸ਼ਕਤੀ 'ਚ ਇਜ਼ਾਫਾ ਹੋਵੇਗਾ। ਭਾਰਤ ਇਨ੍ਹਾਂ ਉੱਚ-ਪੱਧਰੀ ਤਕਨੀਕਾਂ ਦੇ ਦੰਮ 'ਤੇ ਆਪਣੇ ਵੱਲ ਵਧਣ ਵਾਲੇ ਦੁਸ਼ਮਣ 'ਤੇ ਸਖਤ ਨਜ਼ਰ ਰੱਖ ਸਕੇਗਾ।
ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਚਾਲੇ 2+2 ਗੱਲਬਾਤ ਤੋਂ ਬਾਅਦ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਅਹਿਮ ਫੌਜੀ ਸਮਝੌਤੇ ਕਾਮਕਾਸ 'ਤੇ ਦਸਤਖਤ ਕੀਤੇ ਗਏ ਹਨ, ਜਿਸ ਦੇ ਰਾਹੀਂ ਭਾਰਤ ਨੂੰ ਮਹੱਤਵਪੂਰਨ ਅਮਰੀਕੀ ਰੱਖਿਆ ਤਕਨੀਕ ਹਾਸਲ ਕਰਨ 'ਚ ਮਦਦ ਮਿਲੇਗੀ।
ਭਾਰਤ ਹੁਣ ਸੇਂਟ੍ਰਿਕਸ ਦਾ ਹਿੱਸਾ
ਅਮਰੀਕੀ ਸਰਕਾਰ ਦੀ ਇਕ ਸੂਚਨਾ ਤੰਤਰ ਹੈ ਕੰਬਾਇੰਡ ਇੰਟਰਪ੍ਰਾਈਜ਼ਸ ਰੀਜਨਲ ਇਨਫਾਰਮੇਸ਼ਨ ਐਕਸਚੇਂਜ ਸਿਸਟਮ (ਸੇਂਟ੍ਰਿਕਸ)। ਇਹ ਅਜਿਹਾ ਸੂਚਨਾ ਤੰਤਰ ਹੈ, ਜਿਸ ਦੇ ਰਾਹੀਂ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਵਿਚਾਲੇ ਫੌਜੀ ਸੂਚਨਾਵਾਂ ਦਾ ਲੈਣ-ਦੇਣ ਕਰਦਾ ਹੈ। ਭਾਰਤ ਵੀ ਹੁਣ ਉਨ੍ਹਾਂ ਦੋਵਾਂ ਦੇਸ਼ਾਂ ਦੀ ਸੂਚੀ 'ਚ ਜੁੜ ਗਿਆ ਹੈ, ਜਿਨ੍ਹਾਂ ਨੂੰ ਸੇਂਟ੍ਰਿਕਸ ਰਾਹੀਂ ਅਮਰੀਕੀ ਸੂਚਨਾ ਸਾਂਝੀ ਕਰਦਾ ਹੈ। ਅਮਰੀਕੀ ਸੂਚਨਾ ਤੰਤਰ ਇੰਨਾਂ ਸਮਰਥ ਹੈ ਕਿ ਹਰ ਮਿਜ਼ਾਇਲ ਤੇ ਪਣਡੁੱਬੀ ਦੀ ਹਰਕਤ ਨੂੰ ਮਿੰਟਾਂ 'ਚ ਟ੍ਰੈਕ ਕਰ ਲਵੇਗਾ। ਇਸ ਲਈ ਭਾਰਤ ਵਲ ਵਧਣ ਵਾਲੇ ਹਰ ਹਰ ਖਤਰੇ 'ਤੇ ਅਮਰੀਕੀ ਖੂਫੀਆ ਤੰਤਰ ਦੀ ਨਜ਼ਰ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਸਮਝੌਤੇ ਦੇ ਤਹਿਤ ਭਾਰਤ ਵੀ ਅਮਰੀਕੀ ਖੂਫੀਆ ਤੰਤਰ ਦੀ ਵਰਤੋਂ ਕਰ ਸਕੇਗਾ।
ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਕਾਂਗਰਸ ਨੇ ਦਿੱਤਾ ਭਾਰਤ ਬੰਦ ਦਾ ਸੱਦਾ
NEXT STORY