ਨੈਸ਼ਨਲ ਡੈਸਕ- ਬਿਹਾਰ ਵਰਗਾ ਇਕ ਸੂਬਾ ਜੋ ਭਾਰਤ ਦੇ ਉਦਯੋਗਿਕ ਨਕਸ਼ੇ ’ਤੇ ਮੁਸ਼ਕਿਲ ਨਾਲ ਵਿਖਾਈ ਦਿੰਦਾ ਹੈ, ਚੁੱਪ-ਚਾਪ ਈਥਾਨੌਲ ਦਾ ਪਾਵਰਹਾਊਸ ਬਣ ਗਿਆ ਸੀ। ਦੋ ਦਰਜਨ ਤੋਂ ਵੱਧ ਈਥਾਨੌਲ ਪਲਾਂਟ ਚਾਲੂ ਸਨ, ਜੋ ਸਾਲਾਨਾ 500 ਮਿਲੀਅਨ ਲੀਟਰ ਤੋਂ ਵੱਧ ਈਥਾਨੌਲ ਪੈਦਾ ਕਰਦੇ ਸਨ। ਫਿਰ ਸੰਕਟ ਆਇਆ।
2025 ਦੇ ਅੰਤ ਤੱਕ ਬਿਹਾਰ ਦਾ ਈਥਾਨੌਲ ਦਾ ਸੁਪਨਾ ਚਕਨਾਚੂਰ ਹੁੰਦਾ ਜਾਪਦਾ ਸੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸੂਬੇ ਦੀਆਂ ਅਨਾਜ-ਆਧਾਰਤ ਡਿਸਟਿਲਰੀਆਂ ਤੋਂ ਖਰੀਦਦਾਰੀ ਨੂੰ ਲਗਭਗ 50 ਫੀਸਦੀ ਘਟਾ ਦਿੱਤਾ ਤੇ ਖੰਡ-ਆਧਾਰਤ ਈਥਾਨੌਲ ਨੂੰ ਪਹਿਲ ਦਿੱਤੀ। ਉਦਯੋਗ ਦੇ ਅੰਦਰੂਨੀ ਲੋਕਾਂ ਨੇ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਕਿ ਪੂਰੀ ਖਰੀਦ ਦਾ ਭਰੋਸਾ ਮਿਲਣ ਕਾਰਨ ਹੀ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।
ਕਿਉਂਕਿ ਸ਼ਰਾਬਬੰਦੀ ਦੀ ਨੀਤੀ ਨੇ ਈਥਾਨੌਲ ਨੂੰ ਪੈਟਰੋਲੀਅਮ ਕੰਪਨੀਆਂ ਤੱਕ ਸੀਮਤ ਕਰ ਦਿੱਤਾ ਸੀ, ਉਤਪਾਦਕਾਂ ਕੋਲ ਕੋਈ ਹੋਰ ਬਾਜ਼ਾਰ ਨਹੀਂ ਸੀ। ਕਈਆਂ ਨੇ ਗੁਜਰਾਤ ਦੇ ਖੰਡ-ਆਧਾਰਤ ਈਥਾਨੌਲ ਉਦਯੋਗ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਦੇ ਆਰਡਰਾਂ ਦਾ ਵੱਡਾ ਹਿੱਸਾ ਚੋਰੀ ਕਰਨ ਲਈ ਦੋਸ਼ੀ ਠਹਿਰਾਇਆ। ਬਿਹਾਰ ’ਚ ਪਲਾਂਟ ਬੰਦ ਹੋ ਗਏ, ਨੌਕਰੀਆਂ ਤੇ ਪੂਰੇ ਖੇਤਰ ’ਤੇ ਦੀਵਾਲੀਏਪਨ ਦਾ ਖ਼ਤਰਾ ਪੈਦਾ ਹੋ ਗਿਆ।
ਫਿਰ ਭੂ-ਸਿਆਸਤ ਨੇ ਦਖਲ ਦਿੱਤਾ। ਪੱਛਮੀ ਏਸ਼ੀਆ ’ਚ ਜੰਗ ਨੇ ਵਿਸ਼ਵ ਊਰਜਾ ਬਾਜ਼ਾਰ ਨੂੰ ਵਿਗਾੜ ਦਿੱਤਾ। ਇਸ ਕਾਰਨ ਭਾਰਤ ਨੂੰ ਘਰੇਲੂ ਪੱਖੋਂ ਪੈਦਾ ਕੀਤੇ ਗਏ ਫਿਊਲ ਦੇ ਬਦਲ ਲੱਭਣੇ ਪਏ। ਅਚਾਨਕ ਬਿਹਾਰ ਦੀ ਖਾਲੀ ਪਈ ਈਥਾਨੌਲ ਸਮਰੱਥਾ ਇਕ ਰਣਨੀਤਕ ਸੰਪਤੀ ਬਣ ਗਈ। ਬਿਹਾਰ ਦੇ ਈਥਾਨੌਲ ਉਤਪਾਦਕਾਂ ਲਈ ਇਕ ਦੂਰ ਦੀ ਜੰਗ ਨੇ ਅਚਾਨਕ ਇਕ ਬਹੁਤ ਵੱਡਾ ਫਾਇਦਾ ਦਿੱਤਾ ਹੈ।
ਫਰਾਂਸ 'ਚ PM ਮੋਦੀ ਨਾਲ ਦੁਵੱਲੀ ਬੈਠਕ ਦੌਰਾਨ ਬੋਲੇ ਟਰੰਪ- 'ਜੇ ਭਾਰਤ 'ਤੇ ਹਮਲਾ ਹੋਇਆ ਤਾਂ ਮੈਂ...'
NEXT STORY