ਨੈਸ਼ਨਲ ਡੈਸਕ- ਬਿਹਾਰ ਦੇ ਆਰਾ ਜੰਕਸ਼ਨ ਰੇਲਵੇ ਸਟੇਸ਼ਨ ’ਚ ਐਤਵਾਰ ਸਵੇਰੇ ਦਿੱਲੀ ਜਾ ਰਹੀ ਸਿੱਕਿਮ ਮਹਾਨੰਦਾ ਐਕਸਪ੍ਰੈੱਸ ਦੇ 2 ਡੱਬੇ ਪਟਰੀ ਤੋਂ ਉੱਤਰ ਗਏ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲੱਗਭਗ ਚਾਰ ਵਜੇ ਹੋਏ ਇਸ ਹਾਦਸੇ ’ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ, ਹਾਲਾਂਕਿ ਰੇਲ ਆਵਾਜਾਈ ਆਂਸ਼ਿਕ ਰੂਪ ਨਾਲ ਪ੍ਰਭਾਵਿਤ ਹੋਈ ਹੈ।
ਪੂਰਬੀ ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ (ਸੀ. ਪੀ. ਆਰ. ਓ.) ਸਰਸਵਤੀ ਚੰਦਰਾ ਨੇ ਕਿਹਾ, 'ਇਹ ਘਟਨਾ ਸਵੇਰੇ ਉਸ ਸਮੇਂ ਹੋਈ ਜਦੋਂ ਟ੍ਰੇਨ ਆਰਾ ਜੰਕਸ਼ਨ ਤੋਂ ਰਵਾਨਾ ਹੀ ਹੋਈ ਸੀ। ਟ੍ਰੇਨ ਦੀ ਗਤੀ ਧੀਮੀ ਹੋਣ ਅਤੇ ਸਾਡੀ ਅਤਿ-ਆਧੁਨਿਕ ਪ੍ਰਣਾਲੀ ਕਾਰਨ ਕੋਈ ਹਤਾਹਤ ਨਹੀਂ ਹੋਇਆ।' ਉਨ੍ਹਾਂ ਕਿਹਾ, 'ਪ੍ਰਾਰੰਭਿਕ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਪਟਰੀ ਤੋਂ ਉੱਤਰਨ ਦੀ ਘਟਨਾ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਈ, ਜਿਸ ਨੇ ਲਾਲ ਸਿਗਨਲ ਨੂੰ ਅਣਦੇਖਾ ਕਰ ਦਿੱਤਾ। ਹਾਲਾਂਕਿ, ਵਿਸਥਾਰਤ ਜਾਂਚ ਤੋਂ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।'
ਓਡਿਸ਼ਾ ’ਚ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, 2 ਮੁਲਜ਼ਮ ਗ੍ਰਿਫ਼ਤਾਰ
NEXT STORY