ਔਰਈਆ (ਏਜੰਸੀ)- ਉੱਤਰ ਪ੍ਰਦੇਸ਼ ਦੇ ਔਰਈਆ ਦੇ ਅਜੀਤਮਲ ਥਾਣਾ ਖੇਤਰ 'ਚ ਹੋਏ ਸਨਸਨੀਖੇਜ਼ ਕਤਲ ਮਾਮਲੇ ਦਾ ਪੁਲਸ ਨੇ 36 ਘੰਟਿਆਂ ਦੇ ਅੰਦਰ-ਅੰਦਰ ਸਫਲਤਾਪੂਰਵਕ ਸੁਲਝਾ ਲਿਆ ਹੈ। ਐੱਸਓਜੀ/ਨਿਗਰਾਨੀ ਅਤੇ ਅਜੀਤਮਲ ਪੁਲਸ ਦੀ ਸਾਂਝੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਅਪਰਾਧ 'ਚ ਵਰਤੀ ਗਈ ਲੋਹੇ ਦੀ ਰਾਡ, ਮ੍ਰਿਤਕ ਦਾ ਮੋਬਾਈਲ ਫੋਨ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕੀਤੇ ਹਨ।
ਪੁਲਸ ਸੁਪਰਡੈਂਟ ਅਭਿਸ਼ੇਕ ਭਾਰਤੀ ਨੇ ਸੋਮਵਾਰ ਨੂੰ ਕਿਹਾ ਕਿ ਪੁਲਸ ਦੀ ਪੁੱਛ-ਗਿੱਛ 'ਚ ਗ੍ਰਿਫ਼ਤਾਰ ਦੋਸ਼ੀ ਰਿਤਿਕ ਕੁਮਾਰ (19) ਵਾਸੀ ਹਾਲੇਪੁਰ ਪਿੰਡ ਦਾ ਰਹਿਣ ਵਾਲਾ ਹੈ, ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਦੋਸ਼ੀ ਨੇ ਦੱਸਿਆ ਕਿ ਉਸ ਨੇ ਮ੍ਰਿਤਕ ਸੁਮਿਤ ਨਾਰਾਇਣ ਤੋਂ ਲਗਭਗ 6 ਮਹੀਨੇ ਪਹਿਲਾਂ 2,500 ਰੁਪਏ ਉਧਾਰ ਲਏ ਸਨ। ਸੁਮਿਤ ਲਗਾਤਾਰ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ ਅਤੇ ਨਾ ਦੇਣ 'ਤੇ ਜਨਤਕ ਥਾਂ 'ਤੇ ਉਸ ਦੇ ਤੇ ਉਸ ਦੇ ਪਰਿਵਾਰ ਨੂੰ ਗਾਲ੍ਹਾਂ ਕੱਢ ਕੇ ਬੇਇੱਜ਼ਤ ਕਰ ਰਿਹਾ ਸੀ। ਇਸ ਤੋਂ ਗੁੱਸੇ 'ਚ ਆ ਕੇ ਰਿਤਿਕ ਨੇ 4 ਸਤੰਬਰ ਦੀ ਸ਼ਾਮ ਨੂੰ ਸੁਮਿਤ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਖੇਤਾਂ 'ਚ ਬੁਲਾਇਆ ਅਤੇ ਘਰ ਤੋਂ ਲੁਕਾ ਕੇ ਲਿਆਂਦੀ ਲੋਹੇ ਦੀ ਰਾਡ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।
ਘਟਨਾ ਦਾ ਖੁਲਾਸਾ ਕਰਦੇ ਹੋਏ, ਪੁਲਸ ਨੇ ਕਿਹਾ ਕਿ 5 ਸਤੰਬਰ ਨੂੰ ਡਾਇਲ 112 ਰਾਹੀਂ ਇਕ ਕਾਲ ਆਈ ਕਿ ਇਕ ਨੌਜਵਾਨ ਦੀ ਲਾਸ਼ ਹਾਲੇਪੁਰ-ਐੱਲਚੀਨਗਰ ਸੜਕ ਦੇ ਨੇੜੇ ਇਕ ਖੇਤ ਨਚ ਪਈ ਹੈ। ਮ੍ਰਿਤਕ ਦੀ ਪਛਾਣ ਹਾਲੇਪੁਰ ਦੇ ਰਹਿਣ ਵਾਲੇ ਸੁਮਿਤ ਨਾਰਾਇਣ (25) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ, ਅਜੀਤਮਲ ਪੁਲਸ ਸਟੇਸ਼ਨ 'ਚ ਆਈਪੀਸੀ ਦੀ ਧਾਰਾ 103(1) ਦੇ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਘਟਨਾ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਪੰਜ ਟੀਮਾਂ ਬਣਾਈਆਂ ਗਈਆਂ ਸਨ। ਨਿਗਰਾਨੀ ਅਤੇ ਮੁਖਬਰਾਂ ਤੋਂ ਮਿਲੀ ਸਹੀ ਜਾਣਕਾਰੀ ਦੇ ਆਧਾਰ 'ਤੇ, ਪੁਲਸ ਟੀਮ ਨੇ 6 ਸਤੰਬਰ ਨੂੰ ਰਾਤ 10:30 ਵਜੇ ਮੁਲਜ਼ਮ ਰਿਤਿਕ ਕੁਮਾਰ ਨੂੰ ਹਾਲੇਪੁਰ-ਐਲਚੀਨਗਰ ਚੌਰਾਹੇ ਦੇ ਨੇੜੇ ਹਿਰਾਸਤ 'ਚ ਲੈ ਲਿਆ। ਪੁੱਛਗਿੱਛ ਤੋਂ ਬਾਅਦ, ਮੁਲਜ਼ਮ ਦੀ ਨਿਸ਼ਾਨਦੇਹੀ ਨਾਲ ਝਾੜੀਆਂ 'ਚ ਲੁਕਾਇਆ ਇਕ ਲੋਹੇ ਦਾ ਰਾਡ, ਮ੍ਰਿਤਕ ਦਾ ਮੋਬਾਈਲ ਫੋਨ, ਅਤੇ ਮੁਲਜ਼ਮ ਦੀ ਖੂਨ ਨਾਲ ਲੱਥਪੱਥ ਟੀ-ਸ਼ਰਟ ਅਤੇ ਹੇਠਲੇ ਕੱਪੜੇ ਬਰਾਮਦ ਕੀਤੇ ਗਏ। ਪੁਲਸ ਮਾਮਲੇ 'ਚ ਅਸਲਾ ਐਕਟ ਦੀ ਧਾਰਾ 4/25 ਜੋੜ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਗ੍ਰਿਫ਼ਤਾਰ ਕਰਨ ਵਾਲੀ ਟੀਮ 'ਚ ਇੰਸਪੈਕਟਰ-ਇਨ-ਚਾਰਜ ਵਿਨੋਦ ਰਾਜਪੂਤ, ਨਿਗਰਾਨੀ/SWAT ਇੰਚਾਰਜ ਸਬ-ਇੰਸਪੈਕਟਰ ਸਮਿਤ ਚੌਧਰੀ ਅਤੇ ਉਨ੍ਹਾਂ ਦੀ ਟੀਮ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੱਕਿਮ ਮਹਾਨੰਦਾ ਐਕਸਪ੍ਰੈੱਸ ਟ੍ਰੇਨ ਦੇ 2 ਡੱਬੇ ਪਟਰੀ ਤੋਂ ਉੱਤਰੇ, ਨੁਕਸਾਨ ਤੋਂ ਰਿਹਾ ਬਚਾਅ
NEXT STORY