ਨੈਸ਼ਨਲ ਡੈਸਕ : ਇਲਾਹਾਬਾਦ ਹਾਈ ਕੋਰਟ ਨੇ ਇੱਕ ਅਜਿਹੇ ਮਾਮਲੇ ਵਿੱਚ ਸਖ਼ਤ ਰੁਖ ਅਖਤਿਆਰ ਕੀਤਾ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਨਾਂ 'ਤੇ ਲੱਖਾਂ ਰੁਪਏ ਦਾ ਲੋਨ ਲਿਆ, ਉਸ ਦੀ ਕਾਰ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ ਅਤੇ ਬਾਅਦ ਵਿੱਚ ਉਸੇ ਪਤਨੀ ਤੋਂ ਗੁਜਾਰਾ ਭੱਤਾ (ਮੈਂਟੇਨੈਂਸ) ਮੰਗਣ ਅਦਾਲਤ ਪਹੁੰਚ ਗਿਆ। ਅਦਾਲਤ ਨੇ ਪਤੀ ਦੇ ਇਸ ਵਿਵਹਾਰ ਨੂੰ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਾਰ ਦਿੰਦਿਆਂ ਉਸ 'ਤੇ 15 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ 18 ਮਈ 2019 ਨੂੰ ਇਟਾਵਾ ਵਿਖੇ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਸਰਕਾਰੀ ਨੌਕਰੀ ਮਿਲ ਗਈ, ਜਦਕਿ ਪਤੀ ਨੇ ਐਲ.ਐਲ.ਬੀ (LLB) ਕਰਕੇ ਵਕਾਲਤ ਸ਼ੁਰੂ ਕੀਤੀ। ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਜ਼ਮੀਨ ਖਰੀਦਣ ਦੇ ਬਹਾਨੇ ਉਸ ਦੇ ਨਾਂ 'ਤੇ ਦੋ ਪਰਸਨਲ ਲੋਨ (ਲਗਭਗ 25 ਲੱਖ ਰੁਪਏ) ਲਏ ਅਤੇ ਉਹ ਸਾਰੇ ਪੈਸੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਕੇ ਖਰਚ ਕਰ ਦਿੱਤੇ।
ਕਾਰ ਅਤੇ ਗਹਿਣੇ ਲੈ ਕੇ ਹੋਇਆ ਫਰਾਰ
ਪਤਨੀ ਮੁਤਾਬਕ ਪਤੀ ਉਸ ਨੂੰ ਪੇਕੇ ਘਰ ਛੱਡ ਗਿਆ ਅਤੇ ਬਾਅਦ ਵਿੱਚ ਘਰੋਂ ਕਾਰ, ਗਹਿਣੇ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਿਆ। ਜਦੋਂ ਉਸ ਨੇ ਕਾਰ ਵਾਪਸ ਮੰਗੀ ਤਾਂ ਪਤੀ ਨੇ ਉਲਟਾ 10 ਲੱਖ ਰੁਪਏ ਦੀ ਮੰਗ ਕਰ ਦਿੱਤੀ। ਇਸ ਤੋਂ ਬਾਅਦ ਪਤੀ ਨੇ ਫੈਮਿਲੀ ਕੋਰਟ ਵਿੱਚ ਕੇਸ ਕਰਕੇ ਪਤਨੀ ਤੋਂ ਖਰਚੇ ਦੀ ਮੰਗ ਕੀਤੀ, ਜਿਸ 'ਤੇ ਕੋਰਟ ਨੇ ਪਤਨੀ ਨੂੰ ਹਰ ਮਹੀਨੇ ਪੈਸੇ ਦੇਣ ਦਾ ਹੁਕਮ ਦਿੱਤਾ ਸੀ।
ਹਾਈਕੋਰਟ ਦੀ ਸਖ਼ਤ ਟਿੱਪਣੀ
23 ਅਪ੍ਰੈਲ 2026 ਨੂੰ ਇਲਾਹਾਬਾਦ ਹਾਈ ਕੋਰਟ ਨੇ ਸੁਣਵਾਈ ਦੌਰਾਨ ਪਾਇਆ ਕਿ ਪਤੀ ਨੇ ਝੂਠਾ ਹਲਫਨਾਮਾ ਦੇ ਕੇ ਆਪਣੀ ਅਸਲੀ ਆਮਦਨ ਛੁਪਾਈ ਅਤੇ ਕਾਨੂੰਨ ਦਾ ਗਲਤ ਇਸਤੇਮਾਲ ਕੀਤਾ। ਅਦਾਲਤ ਨੇ ਸਾਫ਼ ਕਿਹਾ ਕਿ ਵਿਆਹ ਦਾ ਰਿਸ਼ਤਾ ਕਿਸੇ ਦੇ ਸ਼ੋਸ਼ਣ ਦਾ ਜ਼ਰੀਆ ਨਹੀਂ ਬਣ ਸਕਦਾ। ਅਦਾਲਤ ਨੇ ਝੂਠੇ ਹਲਫਨਾਮੇ ਅਤੇ ਆਰਥਿਕ ਸ਼ੋਸ਼ਣ ਲਈ ਪਤੀ ਨੂੰ 15 ਲੱਖ ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰਤ ਨੇ ਨੇਪਾਲ ਦੀ ਨਵੀਂ ਸਰਕਾਰ ਨਾਲ ਊਰਜਾ ਸਹਿਯੋਗ 'ਤੇ ਕੀਤੀ ਚਰਚਾ
NEXT STORY