ਕਾਠਮੰਡੂ- ਨੇਪਾਲ ਵਿੱਚ ਭਾਰਤ ਦੇ ਰਾਜਦੂਤ ਨਵੀਨ ਸ਼੍ਰੀਵਾਸਤਵ ਅਤੇ ਨੇਪਾਲ ਦੀ ਨਵੀਂ ਬਾਲੇਂਦਰ ਸ਼ਾਹ ਸਰਕਾਰ ਦੇ ਊਰਜਾ ਮੰਤਰੀ ਬਿਰਾਜ ਭਗਤ ਸ਼੍ਰੇਸ਼ਠ ਵਿਚਾਲੇ ਸ਼ੁੱਕਰਵਾਰ ਨੂੰ ਇੱਕ ਅਹਿਮ ਮੁਲਾਕਾਤ ਹੋਈ। ਇਸ ਬੈਠਕ ਦੌਰਾਨ ਊਰਜਾ, ਜਲ ਸਰੋਤ ਅਤੇ ਸਿੰਚਾਈ ਦੇ ਖੇਤਰ ਵਿੱਚ ਆਪਸੀ ਹਿੱਤਾਂ ਅਤੇ ਸਹਿਯੋਗ ਵਧਾਉਣ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਰੋਤਾਂ ਅਨੁਸਾਰ, ਇਹ ਗੱਲਬਾਤ ਭਾਰਤ ਅਤੇ ਨੇਪਾਲ ਵਿਚਾਲੇ ਲੰਬੇ ਸਮੇਂ ਤੋਂ ਚਲੀ ਆ ਰਹੀ ਸਾਂਝੇਦਾਰੀ, ਸਥਾਈ ਵਿਕਾਸ ਅਤੇ ਖੇਤਰੀ ਸੰਪਰਕ ਨੂੰ ਅੱਗੇ ਵਧਾਉਣ ਦੇ ਸਾਂਝੇ ਦ੍ਰਿਸ਼ਟੀਕੋਣ 'ਤੇ ਕੇਂਦਰਿਤ ਸੀ।
ਮੰਤਰੀ ਸ਼੍ਰੇਸ਼ਠ ਨੇ ਮਾਰਚ ਵਿੱਚ ਹੋਈਆਂ ਆਮ ਚੋਣਾਂ ਵਿੱਚ ਬਾਲੇਂਦਰ ਸ਼ਾਹ 'ਬਾਲੇਨ' ਦੀ ਅਗਵਾਈ ਵਾਲੀ 'ਰਾਸ਼ਟਰੀ ਸੁਤੰਤਰ ਪਾਰਟੀ' ਦੀ ਜਿੱਤ ਤੋਂ ਬਾਅਦ ਊਰਜਾ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ। ਦੋਵਾਂ ਪੱਖਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਸਾਂਝੀ ਖੁਸ਼ਹਾਲੀ ਅਤੇ ਆਪਸੀ ਲਾਭ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਮੰਤਰੀ ਸ਼੍ਰੇਸ਼ਠ ਨੇ ਇਸ ਸਾਂਝੇਦਾਰੀ ਨੂੰ ਨਿਰੰਤਰ ਸੰਵਾਦ ਰਾਹੀਂ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਨੇਪਾਲ ਨੇ ਭਾਰਤ ਨੂੰ 10,000 ਮੈਗਾਵਾਟ ਬਿਜਲੀ ਨਿਰਯਾਤ ਕਰਨ ਲਈ ਇੱਕ ਲੰਬੇ ਸਮੇਂ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਇਸ ਤੋਂ ਇਲਾਵਾ, ਨਵਿਆਉਣਯੋਗ ਊਰਜਾ ਵਿੱਚ ਸਹਿਯੋਗ ਲਈ ਇੱਕ ਸਮਝੌਤਾ ਪੱਤਰ ਸਹੀਬੰਦ ਕੀਤਾ ਗਿਆ ਅਤੇ ਤਿੰਨ ਸਰਹੱਦ ਪਾਰ ਪ੍ਰਸਾਰਣ ਲਾਈਨਾਂ ਦਾ ਸਾਂਝੇ ਤੌਰ 'ਤੇ ਉਦਘਾਟਨ ਵੀ ਕੀਤਾ ਗਿਆ ਸੀ। ਇਸੇ ਦੌਰਾਨ, ਊਰਜਾ ਮੰਤਰੀ ਸ਼੍ਰੇਸ਼ਠ ਨੇ ਨੇਪਾਲ ਵਿੱਚ ਚੀਨ ਦੇ ਰਾਜਦੂਤ ਝਾਂਗ ਮਾਓਮਿੰਗ ਨਾਲ ਵੀ ਮੁਲਾਕਾਤ ਕੀਤੀ ਅਤੇ ਆਪਸੀ ਲਾਭਕਾਰੀ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਚਰਚਾ।
ਭਾਰਤੀ ਸੋਲਰ ਇੰਡਸਟਰੀ ਨੂੰ ਵੱਡਾ ਝਟਕਾ: ਅਮਰੀਕਾ ਨੇ ਲਗਾਈ 123% ਐਂਟੀ-ਡੰਪਿੰਗ ਡਿਊਟੀ
NEXT STORY