ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਨਵੀਂ ਦਿੱਲੀ ਤੋਂ ਇਕ ਹੈਰਾਨੀਜਕ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ ਬੱਚੇ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਆਪ ਹੀ ਪੁਲਸ ਕੰਟਰੋਲ ਰੂਮ 'ਚ ਫ਼ੋਨ ਕਰ ਕੇ ਆਪਣਾ ਜੁਰਮ ਕਬੂਲ ਲਿਆ। ਪੁਲਸ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਇਕ-ਦੂਜੇ ਦੇ ਇਸ਼ਕ 'ਚ ਅੰਨ੍ਹੀਆਂ ਹੋਈਆਂ ਦੋ ਵਿਦਿਆਰਥਣਾਂ, Gender Change ਕਰਵਾਉਣ ਦਾ ਲਿਆ ਫ਼ੈਸਲਾ
ਜਾਣਕਾਰੀ ਮੁਤਾਬਕ ਬੀਤੀ ਰਾਤ ਪੁਲਸ ਕੰਟਰੋਲ ਰੂਮ ’ਚ ਬ੍ਰਿਜੇਸ਼ ਨਾਂ ਦੇ ਵਿਅਕਤੀ ਨੇ ਫ਼ੋਨ ਕੀਤਾ ਤੇ ਦੱਸਿਆ ਕਿ ਉਸ ਨੇ ਸ਼ਕੂਰਪੁਰ ’ਚ ਆਪਣੇ ਘਰ 'ਚ ਪਤਨੀ ਤੇ ਬੱਚੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ, ਜਿਸ ਤੋਂ ਤੁਰੰਤ ਬਾਅਦ ਪੁਲਸ ਉਸ ਦੇ ਘਰ ਪਹੁੰਚੀ। ਬ੍ਰਿਜੇਸ਼ ਕਮਰੇ ਵਿਚ ਪਤਨੀ ਤੇ ਬੱਚੇ ਦੀਆਂ ਲਾਸ਼ਾਂ ਨੇੜੇ ਬੈਠਾ ਹੋਇਆ ਸੀ। ਨੇੜੇ ਹੀ ਖੂਨ ਲੱਗਾ ਚਾਕੂ ਪਿਆ ਸੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੂਲ ਦੀ ਮੇਘਨਾ ਪੰਡਿਤ ਨੇ ਬ੍ਰਿਟੇਨ 'ਚ ਵਧਾਇਆ ਮਾਣ, ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO
ਮ੍ਰਿਤਕ ਔਰਤ ਦੀ ਪਛਾਣ ਅੰਜਲੀ ਵਜੋਂ ਹੋਈ ਹੈ। ਬ੍ਰਿਜੇਸ਼ ਨੂੰ ਕਾਫੀ ਸਮੇਂ ਤੋਂ ਅੰਜਲੀ ’ਤੇ ਸ਼ੱਕ ਸੀ ਕਿ ਉਸ ਦੇ ਕਿਸੇ ਆਦਮੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਨੂੰ ਲੈ ਕੇ ਦੋਵਾਂ ਦਾ ਝਗੜਾ ਤੇ ਹੱਥੋਪਾਈ ਹੁੰਦੀ ਰਹਿੰਦੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਕ-ਦੂਜੇ ਦੇ ਇਸ਼ਕ 'ਚ ਅੰਨ੍ਹੀਆਂ ਹੋਈਆਂ ਦੋ ਵਿਦਿਆਰਥਣਾਂ, Gender Change ਕਰਵਾਉਣ ਦਾ ਲਿਆ ਫ਼ੈਸਲਾ
NEXT STORY