ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲ੍ਹੇ ਦੇ ਇਕੌਨਾ ਥਾਣਾ ਖੇਤਰ ਅਧੀਨ ਖਾਵਾ ਪੋਖਰ ਪਿੰਡ ’ਚ ਐਤਵਾਰ ਪਿੰਡ ਦੇ ਸਾਬਕਾ ਮੁਖੀ ਮੁਹੰਮਦ ਰੋਸ਼ਨ (80) ਤੇ ਉਨ੍ਹਾਂ ਦੀ ਪਤਨੀ ਵਸੀਲਾ (60) ਦਾ ਸ਼ੱਕੀ ਹਾਲਾਤ ’ਚ ਕਤਲ ਕਰ ਦਿੱਤਾ ਗਿਆ। ਰੋਸ਼ਨ ਦੀ ਲਾਸ਼ ਘਰ ਦੇ ਅੰਦਰੋਂ ਮਿਲੀ, ਜਦੋਂ ਕਿ ਵਸੀਲਾ ਦੀ ਲਾਸ਼ ਲਗਭਗ 50 ਕਦਮ ਦੂਰ ਝਾੜੀਆਂ ’ਚੋਂ ਮਿਲੀ। ਦੋਵਾਂ ਦੀਆਂ ਲਾਸ਼ਾਂ 'ਤੇ ਸੱਟਾਂ ਤੇ ਖੂਨ ਦੇ ਨਿਸ਼ਾਨ ਮਿਲੇ ਹਨ।
ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਪਰਿਵਾਰ ਦਾ ਕੁਝ ਪਿੰਡ ਵਾਸੀਆਂ ਨਾਲ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਸੀ। ਪੁਲਸ ਦੇ ਨਾਲ ਹੀ ਫਾਰੈਂਸਿਕ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਅਹਿਮ ਸਬੂਤ ਇਕੱਠੇ ਕੀਤੇ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਸ ਸੁਪਰਡੈਂਟ ਰਾਹੁਲ ਭਾਟੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਜ਼ਮੀਨੀ ਵਿਵਾਦ ਦਾ ਖੁਲਾਸਾ ਹੋਇਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
UP ; ਮੋਟਰਸਾਈਕਲ ਖੜ੍ਹਾ ਕਰਨ ਪਿੱਛੇ ਚੱਲ ਗਈ ਗੋਲ਼ੀ ! ਪਿੰਡ ਦੇ ਸਾਬਕਾ ਮੁਖੀ ਦਾ ਕਤਲ
NEXT STORY