ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਬਰੇਲੀ ਦੀ ਇੱਕ ਸਥਾਨਕ ਅਦਾਲਤ ਨੇ ਮਾਨਸਿਕ ਤੌਰ 'ਤੇ ਬਿਮਾਰ ਪਤਨੀ ਨੂੰ ਬਿਜਲੀ ਦੇ ਝਟਕੇ ਦੇ ਕੇ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਦੀ ਇਸ ਕਰਤੂਤ ਨੂੰ ਬੇਹੱਦ ਘਿਨੌਣੀ ਮੰਨਦਿਆਂ ਉਸ 'ਤੇ ਜੁਰਮਾਨਾ ਵੀ ਲਗਾਇਆ ਹੈ।
ਵਧੀਕ ਸੈਸ਼ਨ ਜੱਜ ਅਵਿਨਾਸ਼ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਮੁਲਜ਼ਮ ਵਿਨੋਦ ਕੁਮਾਰ ਨੂੰ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਤੇ 15,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਰਕਾਰੀ ਵਕੀਲ ਹਰਿੰਦਰ ਸਿੰਘ ਰਾਠੌਰ ਅਨੁਸਾਰ, ਇਹ ਘਟਨਾ ਬਰੇਲੀ ਦੇ ਨਵਾਬਗੰਜ ਥਾਣਾ ਖੇਤਰ ਦੇ ਪਿੰਡ ਚੈਨਾ ਵਿੱਚ ਵਾਪਰੀ ਸੀ। 1-2 ਮਈ 2022 ਦੀ ਰਾਤ ਨੂੰ ਜਦੋਂ ਵਿਨੋਦ ਦੀ ਪਤਨੀ ਸਤਿਆਵਤੀ ਸੁੱਤੀ ਪਈ ਸੀ ਤਾਂ ਉਸ ਨੇ ਰੱਸੀਆਂ ਨਾਲ ਉਸ ਦੇ ਹੱਥ-ਪੈਰ ਮੰਜੇ ਨਾਲ ਬੰਨ੍ਹ ਦਿੱਤੇ ਤੇ ਬਿਜਲੀ ਦੇ ਬੋਰਡ ਤੋਂ ਐਲੂਮੀਨੀਅਮ ਦੀ ਤਾਰ ਜੋੜ ਕੇ ਆਪਣੀ ਪਤਨੀ ਨੂੰ ਵਾਰ-ਵਾਰ ਬਿਜਲੀ ਦੇ ਝਟਕੇ ਦਿੱਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਵਿਨੋਦ ਆਪਣੀ ਪਤਨੀ ਦੀ ਮਾਨਸਿਕ ਬਿਮਾਰੀ ਤੋਂ ਪ੍ਰੇਸ਼ਾਨ ਸੀ ਅਤੇ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਬੜੀ ਚਲਾਕੀ ਨਾਲ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਤਲ ਲਈ ਵਰਤੀ ਗਈ ਰੱਸੀ ਅਤੇ ਤਾਰ ਨੂੰ ਛੱਤ 'ਤੇ ਸੁੱਟ ਦਿੱਤਾ ਅਤੇ ਰਾਤ ਨੂੰ ਹੀ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਚਲਾ ਗਿਆ। ਅਗਲੀ ਸਵੇਰ ਉਸ ਨੇ ਪੁਲਸ ਅਤੇ ਸਹੁਰੇ ਪਰਿਵਾਰ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਸਤਿਆਵਤੀ ਨੇ ਗਲਤੀ ਨਾਲ ਬਿਜਲੀ ਦੀ ਤਾਰ ਫੜ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸਤਿਆਵਤੀ ਦੇ ਭਰਾ ਸੰਜੀਵ ਨੂੰ ਵਿਨੋਦ ਦੀਆਂ ਗੱਲਾਂ 'ਤੇ ਸ਼ੱਕ ਹੋਇਆ। ਉਸ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ, ਜਿਸ ਵਿੱਚ ਵਿਨੋਦ ਦਾ ਝੂਠ ਫੜਿਆ ਗਿਆ ਅਤੇ ਕਤਲ ਦੀ ਸਾਰੀ ਕਹਾਣੀ ਸਾਹਮਣੇ ਆ ਗਈ।
1962 ਤੇ 1971 ਦੀਆਂ ਜੰਗਾਂ 'ਚ ਦਲੇਰੀ ਨਾਲ ਲੜਨ ਵਾਲੇ ਮੇਜਰ ਸੁਭਾਸ਼ ਗਾਵੰਡ ਦਾ ਹੋਇਆ ਦਿਹਾਂਤ
NEXT STORY