ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਨਸ਼ੇ ਲਈ ਪਤਨੀ ਨੂੰ 2 ਲੱਖ 20 ਹਜ਼ਾਰ ਰੁਪਏ 'ਚ ਵੇਚਣ ਦਾ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮਹਾਰਾਜਗੰਜ ਪੁਲਸ ਸਟੇਸ਼ਨ ਇੰਚਾਰਜ ਅਮਿਤ ਕੁਮਾਰ ਪਾਂਡੇ ਨੇ ਮੰਗਲਵਾਰ ਨੂੰ ਦੱਸਿਆ ਕਿ ਅਨੁਸੂਚਿਤ ਜਾਤੀ ਦੀ ਸ਼ੋਭਾਵਤੀ (34) ਨੇ ਇਕ ਅਰਜ਼ੀ ਦੇ ਕੇ ਕਿਹਾ ਹੈ ਕਿ ਉਸ ਦਾ ਵਿਆਹ ਲਗਭਗ 15 ਸਾਲ ਪਹਿਲਾਂ ਸਿੰਗਰਾਮੂ ਥਾਣਾ ਖੇਤਰ ਦੇ ਖਾਨਪੁਰ ਦੇ ਰਹਿਣ ਵਾਲੇ ਰਾਜੇਸ਼ ਨਾਲ ਹੋਇਆ ਸੀ। ਉਸ ਦੇ ਦੋ ਪੁੱਤ ਅਤੇ ਦੋ ਧੀਆਂ ਹਨ। ਉਸ ਦਾ ਪਤੀ ਨਸ਼ੇੜੀ ਹੈ ਅਤੇ ਉਸ ਦੇ ਕਿਸੇ ਹੋਰ ਔਰਤ ਨਾਲ ਵੀ ਸਬੰਧ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ ; SBI ਬੈਂਕ 'ਚੋਂ 10 ਕਿੱਲੋ ਸੋਨਾ ਤੇ 38 ਲੱਖ ਦੀ ਨਕਦੀ ਹੋਈ 'ਗ਼ਾਇਬ'
ਪੀੜਤਾ ਨੇ ਦੱਸਿਆ ਕਿ ਲਗਭਗ ਡੇਢ ਸਾਲ ਪਹਿਲਾਂ ਦੋਸ਼ੀ ਨੇ ਉਸ ਨੂੰ ਨਸ਼ੇ ਲਈ 2.20 ਲੱਖ ਰੁਪਏ 'ਚ ਵੇਚ ਦਿੱਤਾ ਸੀ। 4 ਫਰਵਰੀ ਨੂੰ ਉਹ ਖਰੀਦਦਾਰਾਂ ਦੇ ਚੁੰਗਲ ਤੋਂ ਬਚ ਗਈ। ਪੀੜਤ ਔਰਤ ਦਾ ਦੋਸ਼ ਹੈ ਕਿ ਲਗਭਗ ਡੇਢ ਸਾਲ ਪਹਿਲਾਂ ਰਾਸ਼ਨ ਕਾਰਡ ਬਣਵਾਉਣ ਦੇ ਬਹਾਨੇ ਉਸ ਦਾ ਪਤੀ ਰਾਜੇਸ਼ ਉਸ ਨੂੰ ਬਦਲਪੁਰ ਥਾਣਾ ਖੇਤਰ ਦੇ ਅਸ਼ੋਕ ਕੁਮਾਰ ਕੋਲ ਲੈ ਗਿਆ ਅਤੇ ਫਿਰ ਉਸ ਨੂੰ ਉੱਥੇ 2.20 ਲੱਖ ਰੁਪਏ 'ਚ ਵੇਚ ਦਿੱਤਾ। ਵਿਰੋਧ ਕਰਨ 'ਤੇ ਅਸ਼ੋਕ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ। ਕੁਝ ਸਮੇਂ ਬਾਅਦ ਸ਼ੋਭਾਵਤੀ ਦਾ ਭਰਾ ਗੁੱਡੂ ਇੱਕ ਦਿਨ ਆਪਣੇ ਸਹੁਰੇ ਘਰ ਪਹੁੰਚ ਗਿਆ ਅਤੇ ਪੀੜਤਾ ਦੇ ਪਤੀ ਰਾਜੇਸ਼ ਨੇ ਉਸ ਨੂੰ ਦੱਸਿਆ ਕਿ ਉਸ ਦੀ ਭੈਣ ਬੱਚਿਆਂ ਨਾਲ ਕਿਤੇ ਭੱਜ ਗਈ ਹੈ। ਗੁੱਡੂ ਨੇ ਇਸ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਸ਼ੱਕ ਹੋਣ 'ਤੇ ਉਹ ਪੁਲਸ ਸਟੇਸ਼ਨ ਗਿਆ ਪਰ ਉਸ ਦੀ ਥਾਣੇ 'ਚ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਨਵੀਂ ਵਿਆਹੀ ਨੇ ਚੜ੍ਹਾ'ਤਾ ਚੰਨ ! ਸਾਉਣ ਮਹੀਨੇ 'ਚ ਪੇਕੇ ਗਈ ਨੂੰਹ ਨੇ ਜੋ ਕੀਤਾ, ਜਾਣ ਤੁਸੀਂ ਵੀ ਰਹਿ ਜਾਓਗੇ ਦੰਗ
ਜਦੋਂ ਮਾਮਲਾ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਥਮ ਸ਼ਿਲਪੀ ਦੀ ਅਦਾਲਤ 'ਚ ਪਹੁੰਚਿਆ ਤਾਂ ਜੱਜ ਨੇ ਤੁਰੰਤ ਨੋਟਿਸ ਲਿਆ ਅਤੇ ਪੀੜਤਾ ਦੇ ਪਤੀ ਰਾਜੇਸ਼, ਖਰੀਦਦਾਰ ਅਸ਼ੋਕ, ਕਲਰਕ ਹਰੀਜਨ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਵੇਚਣ, ਕੁੱਟਮਾਰ, ਸਾਜ਼ਿਸ਼ ਰਚਣ, ਧਮਕੀ ਦੇਣ ਆਦਿ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਏਐੱਸਪੀ ਦਿਹਾਤੀ ਆਤਿਸ਼ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਲ-ਨਾਲ ਇਸ 'ਚ ਦੋਸ਼ੀ ਪਾਏ ਗਏ ਪੁਲਸ ਮੁਲਾਜ਼ਮਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੱਕ ਦਿਨ ਜ਼ਰੂਰ ਆਵੇਗਾ ਜਦੋਂ ਪੀਓਕੇ ਦੇ ਲੋਕ ਘਰ ਵਾਪਸ ਆਉਣਗੇ: ਰਾਜਨਾਥ ਸਿੰਘ
NEXT STORY