ਨੈਸ਼ਨਲ ਡੈਸਕ- ਹੈਦਰਾਬਾਦ 'ਚ ਸੀਨੀਅਰ ਡਾਕਟਰ ਕੇ.ਵੀ.ਆਰ. ਪ੍ਰਸਾਦ ਕੋਰੋਨਾ ਤੋਂ ਜੰਗ ਹਾਰ ਗਏ। 85 ਸਾਲ ਦੇ ਡਾਕਟਰ ਪ੍ਰਸਾਦ ਦੀ 2 ਜੁਲਾਈ ਨੂੰ ਕੋਰੋਨਾ ਨਾਲ ਮੌਤ ਹੋ ਗਈ। ਸ਼ਹਿਰ 'ਚ ਕੋਰੋਨਾ ਦੇ ਮਾਮਲੇ ਵਧਣ ਦਰਮਿਆਨ ਵੀ ਡਾਕਟਰ ਪ੍ਰਸਾਦ ਸੀਤਾਫਲਮੰਡੀ ਦੇ ਸ਼੍ਰੀਦੇਵੀ ਨਰਸਿੰਗ ਹੋਮ 'ਚ ਮਰੀਜ਼ਾਂ ਦਾ ਇਲਾਜ ਕਰਦੇ ਰਹੇ। ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਹਸਪਤਾਲ ਜਾਣ ਤੋਂ ਵੀ ਰੋਕਿਆ ਪਰ ਜ਼ਿਆਦਾ ਸਮੇਂ ਤੱਕ ਉਹ ਘਰ ਨਹੀਂ ਰੁਕੇ। 15 ਮਾਰਚ 1936 ਨੂੰ ਜਨਮੇ ਡਾ. ਪ੍ਰਸਾਦ ਨੇ ਪੱਛਮੀ ਬੰਗਾਲ ਦੇ ਬਾਂਕੁਰਾ ਮੈਡੀਕਲ ਕਾਲਜ 'ਚ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਛਾਤੀ ਦੀ ਬੀਮਾਰੀਆਂ ਨਾਲ ਸੰਬੰਧਤ ਚੈਸਟ ਹਸਪਤਾਲ, ਹੈਦਰਾਬਾਦ ਤੋਂ ਪੋਸਟ ਗਰੈਜੂਏਸ਼ਨ ਡਿਪਲੋਮਾ ਪ੍ਰਾਪਤ ਕੀਤਾ ਸੀ।
ਡਾਕਟਰ ਪ੍ਰਸਾਦ ਨੇ ਸੀਤਾਫਲਮੰਡੀ ਦੇ ਇਕ ਛੋਟੇ ਜਿਹੇ ਕਲੀਨਿਕ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਸੀ। ਹੌਲੀ-ਹੌਲੀ ਉਨ੍ਹਾਂ ਨੇ ਛੋਟੇ ਜਿਹੇ ਕਲੀਨਿਕ ਤੋਂ ਉਨ੍ਹਾਂ ਨੇ 150 ਬਿਸਤਰਿਆਂ ਵਾਲੇ ਨਰਸਿੰਗ ਹੋਮ ਦੀ ਸ਼ੁਰੂਆਤ ਕੀਤੀ। ਸ਼ਹਿਰ ਦੇ ਕਈ ਲੋਕ ਉਨ੍ਹਾਂ ਕੋਲ ਇਲਾਜ ਕਰਵਾਉਣ ਆਉਂਦੇ ਸਨ, ਕਿਉਂਕਿ ਉਨ੍ਹਾਂ ਨੂੰ ਡਾਕਟਰ ਪ੍ਰਸਾਦ 'ਤੇ ਕਾਫ਼ੀ ਭਰੋਸਾ ਸੀ। ਉਹ ਹਰ ਦਿਨ 100 ਤੋਂ ਵੱਧ ਮਰੀਜ਼ਾਂ ਨੂੰ ਦੇਖਦੇ ਸਨ। 85 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਸੀ। ਕੋਰੋਨਾ ਦੇ ਵਧਦੇ ਕੇਸਾਂ ਦਰਮਿਆਨ ਵੀ ਉਹ ਹਰ ਦਿਨ 100 ਦੇ ਕਰੀਬ ਹੀ ਮਰੀਜ਼ਾਂ ਨੂੰ ਦੇਖਦੇ ਸਨ। 10 ਜੂਨ ਨੂੰ ਉਨ੍ਹਾਂ ਨੂੰ ਗਲੇ 'ਚ ਖਾਰਸ਼ ਅਤੇ ਹਲਕਾ ਬੁਖਾਰ ਮਹਿਸੂਸ ਹੋਇਆ ਤਾਂ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਹਸਪਤਾਲ ਜਾਣ ਤੋਂ ਰੋਕਿਆ ਪਰ ਉਦੋਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੇਰੇ ਮਰੀਜ਼ਾਂ ਨੂੰ ਕੌਣ ਦੇਖੇਗਾ। ਬੱਚਿਆਂ ਦੀ ਜਿੱਦ 'ਤੇ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਉਹ ਪਾਜ਼ੇਟਿਵ ਪਾਏ ਗਏ। ਡਾਕਟਰ ਪ੍ਰਸਾਦ ਨੇ ਕਰੀਬ 3 ਹਫ਼ਤਿਆਂ ਤੱਕ ਕੋਰੋਨਾ ਨਾਲ ਜੰਗ ਲੜੀ, ਆਖਰ 'ਚ ਉਹ ਇਸ ਤੋਂ ਹਾਰ ਗਏ।
ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 20263 ਹੋਈ, ਹੁਣ ਤੱਕ 459 ਲੋਕਾਂ ਦੀ ਗਈ ਜਾਨ
NEXT STORY