ਹੈਦਰਾਬਾਦ— ਸੋਮਵਾਰ ਭਾਵ ਅੱਜ ਹੈਦਰਾਬਾਦ ਦੇ ਕਾਚੇਗੁਡਾ ਰੇਲਵੇ ਸਟੇਸ਼ਨ 'ਤੇ ਦੋ ਟਰੇਨਾਂ ਦੀ ਆਪਸ 'ਚ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਰੇਨਾਂ ਇਕੋਂ ਪਟੜੀ 'ਤੇ ਸਨ, ਜਿਸ ਕਾਰਨ ਦੋਹਾਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਟਰੇਨਾਂ ਦੀ ਰਫਤਾਰ ਘੱਟ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਹਾਦਸਾ ਉਸ ਸਮੇਂ ਹੋਇਆ ਜਦੋਂ ਪਲੇਟਫਾਰਮ 'ਤੇ ਉਡੀਕ ਕਰ ਹੀ ਕੋਂਗੁ ਐਕਸਪ੍ਰੈੱਸ ਨੂੰ ਐੱਮ. ਐੱਮ. ਟੀ. ਐੱਸ. ਟਰੇਨ ਨੇ ਟੱਕਰ ਮਾਰ ਦਿੱਤੀ। ਸਿੰਗਨਲ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਕੁਝ ਟਰੇਨਾਂ ਦਾ ਸ਼ਡਿਊਲ ਫਿਰ ਤੋਂ ਤੈਅ ਕੀਤਾ ਗਿਆ ਹੈ ਅਤੇ ਟਰੈੱਕ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਯੁੱਧਿਆ : ਅਗਲੇ ਸਾਲ ਰਾਮਨੌਮੀ ਤੋਂ ਸ਼ੁਰੂ ਹੋ ਸਕਦਾ ਹੈ ਰਾਮ ਮੰਦਰ ਦਾ ਨਿਰਮਾਣ
NEXT STORY