ਮਾਲੇ (ਭਾਸ਼ਾ): ਮਾਲਦੀਵ ਦੇ ਵਸਨੀਕਾਂ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਝੜਪ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਘਟਨਾ ਤੋਂ ਬਾਅਦ ਇਕ ਸਥਾਨਕ ਨਿਵਾਸੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੀਡੀਆ ਨੇ ਮੰਗਲਵਾਰ ਨੂੰ ਇਹ ਖ਼ਬਰ ਦਿੱਤੀ। ਨਿਊਜ਼ ਪੋਰਟਲ Adhaadhoo.com ਨੇ ਦੱਸਿਆ ਕਿ ਦੋ ਸਮੂਹਾਂ ਵਿਚਕਾਰ ਝੜਪ ਸੋਮਵਾਰ ਰਾਤ ਕਰੀਬ 9 ਵਜੇ ਮਾਲੇ ਤੋਂ ਲਗਭਗ ਸੱਤ ਕਿਲੋਮੀਟਰ ਉੱਤਰ-ਪੂਰਬ ਵਿਚ ਹੁਲਹੁਮਾਲੇ ਦੇ ਸੈਂਟਰਲ ਪਾਰਕ ਵਿਚ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਗੁਜਰਾਤੀ ਮੂਲ ਦੇ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦਾ ਹੈਲਥ ਕੇਅਰ ਫਰਾਡ ਦਾ ਦੋਸ਼ ਕਬੂਲਿਆ
ਨਿਊਜ਼ ਪੋਰਟਲ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਹਿਰਾਸਤ ਵਿਚ ਲਿਆ ਗਿਆ ਸ਼ੱਕੀ ਮਾਲਦੀਵ ਦਾ ਰਹਿਣ ਵਾਲਾ ਸੀ, ਪਰ ਇਹ ਨਹੀਂ ਦੱਸਿਆ ਕਿ ਜ਼ਖਮੀ ਕੌਣ ਸਨ। ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਲੋਕਾਂ ਨੂੰ ਹੁਲਹੁਮਾਲੇ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਪਾਰਕ ਦੇ ਅੰਦਰ ਮਾਲਦੀਵੀਆਂ ਅਤੇ ਭਾਰਤੀਆਂ ਦੇ ਇੱਕ ਸਮੂਹ ਵਿੱਚ ਝੜਪ ਹੋ ਗਈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੀਲੰਕਾ ਦੀ ਕਨਕੇਸੰਤੁਰਾਈ ਬੰਦਰਗਾਹ ਦੀ ਮੁਰੰਮਤ ਦਾ ਸਾਰਾ ਖਰਚਾ ਚੁੱਕੇਗਾ ਭਾਰਤ
NEXT STORY