ਕੋਲਕਾਤਾ : ਮੰਨੀ-ਪ੍ਰਮੰਨੀ ਕਥਾਵਾਚਕ ਜਯਾ ਕਿਸ਼ੋਰੀ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਅਤੇ ਆਪਣੇ ਨਾਲ ਲੈਦਰ ਦਾ ਬੈਗ ਰੱਖਣ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਬ੍ਰਾਂਡ ਨੂੰ ਦੇਖ ਕੇ ਕੁਝ ਨਹੀਂ ਖਰੀਦਦੇ, ਤੁਸੀਂ ਜੋ ਵੀ ਪਸੰਦ ਕਰਦੇ ਹੋ ਖਰੀਦਦੇ ਹੋ। ਮੈਂ ਵੀ ਤੁਹਾਡੇ ਵਰਗੀ ਹਾਂ, ਪਰ ਮੇਰੀ ਜ਼ਿੰਦਗੀ ਦੇ ਕੁਝ ਨਿਯਮ ਹਨ, ਜਿਨ੍ਹਾਂ ਵਿੱਚੋਂ ਇਕ ਇਹ ਹੈ ਕਿ ਮੈਂ ਕਦੇ ਲੈਦਰ ਇਸਤੇਮਾਲ ਨਹੀਂ ਕਰਦੀ ਅਤੇ ਮੈਂ ਕਦੇ ਇਸ ਦਾ ਇਸਤੇਮਾਲ ਨਹੀਂ ਕੀਤਾ।
ਜਯਾ ਕਿਸ਼ੋਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਉਹ ਬੈਗ ਇਕ ਕਸਟਮਾਈਜ਼ਡ ਬੈਗ ਹੈ ਅਤੇ ਇਸ ਵਿੱਚ ਕਿਤੇ ਵੀ ਕੋਈ ਲੈਦਰ ਨਹੀਂ ਹੈ। ਕਸਟਮਾਈਜ਼ਡ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਆਪਣੀ ਮਰਜ਼ੀ ਮੁਤਾਬਕ ਬਣਾ ਸਕਦੇ ਹੋ। ਇਸ ਲਈ ਇਸ 'ਤੇ ਮੇਰਾ ਨਾਂ ਵੀ ਲਿਖਿਆ ਹੋਇਆ ਹੈ। ਮੈਂ ਕਦੇ ਲੈਦਰ ਦਾ ਇਸਤੇਮਾਲ ਨਹੀਂ ਕੀਤਾ ਅਤੇ ਨਾ ਹੀ ਕਦੇ ਕਰਾਂਗੀ।
ਇਹ ਵੀ ਪੜ੍ਹੋ : WhatsApp ਤੋਂ ਚੈੱਕ ਕਰੋ Live Train Status ਅਤੇ PNR... ਇਸ ਨੰਬਰ ਨੂੰ ਸੇਵ ਕਰਕੇ ਭੇਜੋ Hi
'ਮੈਂ ਕੁਝ ਨਹੀਂ ਤਿਆਗਿਆ'
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਮੇਰੀ ਕਥਾ ਵਿਚ ਆਏ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਇਹ ਨਹੀਂ ਕਹਿੰਦੀ ਕਿ ਸਭ ਕੁਝ ਮੋਹ ਮਾਇਆ ਹੈ, ਪੈਸਾ ਨਾ ਕਮਾਓ ਜਾਂ ਸਭ ਕੁਝ ਤਿਆਗ ਦਿਓ। ਮੈਂ ਕੁਝ ਨਹੀਂ ਤਿਆਗਿਆ ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਕਿਵੇਂ ਕਹਿ ਸਕਦੀ ਹਾਂ?
'ਮੈਂ ਕੋਈ ਸਾਧਵੀ ਨਹੀਂ ਹਾਂ'
ਕਥਾਵਾਚਕ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਸਪੱਸ਼ਟ ਹਾਂ ਕਿ ਮੈਂ ਕੋਈ ਸੰਤ, ਸਾਧੂ ਜਾਂ ਸਾਧਵੀ ਨਹੀਂ ਹਾਂ। ਮੈਂ ਇਕ ਆਮ ਲੜਕੀ ਹਾਂ, ਮੈਂ ਇਕ ਸਾਧਾਰਨ ਘਰ ਵਿਚ ਰਹਿੰਦੀ ਹਾਂ, ਮੈਂ ਆਪਣੇ ਪਰਿਵਾਰ ਨਾਲ ਰਹਿੰਦੀ ਹਾਂ...ਮੈਂ ਨੌਜਵਾਨਾਂ ਨੂੰ ਵੀ ਇਹੀ ਕਹਿੰਦੀ ਹਾਂ ਕਿ ਮਿਹਨਤ ਕਰੋ, ਪੈਸਾ ਕਮਾਓ, ਆਪਣੇ ਆਪ ਨੂੰ ਚੰਗੀ ਜ਼ਿੰਦਗੀ ਦਿਓ ਅਤੇ ਆਪਣੇ ਸੁਪਨੇ ਪੂਰੇ ਕਰੋ।"
ਦਰਅਸਲ, ਹਾਲ ਹੀ ਵਿਚ ਜਯਾ ਕਿਸ਼ੋਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿਚ ਉਹ ਇਕ ਟਰਾਲੀ ਅਤੇ ਹੈਂਡ ਬੈਗ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਹ ਬੈਗ ਕ੍ਰਿਸ਼ਚੀਅਨ ਡਾਇਰ ਬ੍ਰਾਂਡ ਦਾ ਹੈ ਅਤੇ ਇਸ ਦੀ ਕੀਮਤ ਲਗਪਗ 2 ਲੱਖ ਰੁਪਏ ਦੇ ਕਰੀਬ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਹੁਣ ਕਥਾਵਾਚਕ ਨੇ ਇਸ ਮਾਮਲੇ ਵਿਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜ਼ੁਰਗਾਂ ਨੂੰ ਵੱਡਾ ਤੋਹਫਾ! ਹੁਣ 70 ਸਾਲ ਦੀ ਉਮਰ ਤੋਂ ਮਿਲੇਗਾ ਮੁਫਤ ਇਲਾਜ
NEXT STORY