ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਹਾਲ ਹੀ 'ਚ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਮੁਕਾਬਲੇ 'ਚ ਮਾਰੇ ਗਏ ਸੀਨੀਅਰ ਅੱਤਵਾਦੀ ਕਮਾਂਡਰ ਰਿਆਜ਼ ਅਹਿਮਦ ਡਾਰ ਦੇ ਓਵਰਗ੍ਰਾਊਂਡ ਵਰਕਰ ਨੈੱਟਵਰਕ (ਓਜੀਡਬਲਿਊ) ਤੋਂ 6 ਕਿਲੋ ਦੇ 2 ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਕੀਤੇ ਹਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸੀਨੀਅਰ ਕਮਾਂਡਰ ਡਾਰ ਆਪਣੇ ਸਹਿਯੋਗੀ ਰਈਸ ਅਹਿਮਦ ਡਾਰ ਨਾਲ ਤਿੰਨ ਜੂਨ ਨੂੰ ਪੁਲਵਾਮਾ ਦੇ ਨਿਹਾਮਾ ਪਿੰਡ 'ਚ ਸੰਯੁਕਤ ਫ਼ੋਰਸਾਂ ਨਾਲ ਮੁਕਾਬਲੇ 'ਚ ਮਾਰਿਆ ਗਿਆ ਸੀ। ਪੁਲਸ ਨੇ ਕਿਹਾ ਕਿ ਆਪਰੇਸ਼ਨ ਦੌਰਾਨ ਏ.ਕੇ.-47 ਰਾਈਫਲ, ਏ.ਕੇ.-47 ਰਾਊਂਡ, ਪਿਸਤੌਲ ਆਦਿ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਸਮੇਤ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ।
ਇਸ ਸੰਬੰਧ 'ਚ ਪੁਲਸ ਸਟੇਸ਼ਨ ਕਾਕਾਪੋਰਾ 'ਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਅੱਤਵਾਦੀਆਂ ਨੂੰ ਨਿਹਾਮਾ ਦੇ ਨਿਵਾਸੀਆਂ ਬਿਲਾਲ ਅਹਿਮਦ ਲੋਨ, ਸੱਜਾਦ ਗਨੀ ਅਤੇ ਸ਼ਾਕਿਰ ਬਸ਼ੀਰ ਵਜੋਂ ਪਛਾਣੇ ਗਏ ਓਜੀਡਬਲਿਊ ਵਲੋਂ ਆਸਰਾ ਅਤੇ ਰਸਦ ਦਿੱਤਾ ਗਿਆ ਸੀ। ਪੁਲਸ ਦੇ ਸੋਮਵਾਰ ਦੇਰ ਰਾਤ ਜਾਰੀ ਇਕ ਬਿਆਨ 'ਚ ਕਿਹਾ ਗਿਆ 'ਓਜੀਡਬਲਿਊ ਨੈੱਟਵਰਕ ਦਾ ਖੁਲਾਸਾ ਕੀਤਾ ਗਿਆ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਮਾਰੇ ਗਏ ਦੋਵੇਂ ਅੱਤਵਾਦੀਆਂ ਨੇ ਆਈ.ਈ.ਡੀ. ਤਿਆਰ ਕੀਤਾ ਸੀ, ਜਿਸ ਨੂੰ ਬਾਅਦ 'ਚ ਸ਼ਾਕਿਰ ਬਸ਼ੀਰ ਦੇ ਕਬਜ਼ੇ ਤੋਂ ਬਰਾਮਦ ਕੀਤਾ ਗਿਆ। ਬਸ਼ੀਰ ਨੇ ਇਸ ਨੂੰ ਬਗੀਚਿਆਂ 'ਚ ਲੁਕਾ ਦਿੱਤਾ ਸੀ। ਇਨ੍ਹਾਂ ਆਈ.ਈ.ਡੀ. ਵਿਸਫ਼ੋਟਕਾਂ ਨੂੰ ਸਰਗਰਮ ਸਰਕਿਟ ਟ੍ਰਿਗਰ ਤੰਤਰ ਨਾਲ ਇਕ ਪਲਾਸਟਿਕ ਕੰਟੇਨਰ 'ਚ ਪੈਕ ਕੀਤਾ ਗਿਆ ਸੀ। ਇਨ੍ਹਾਂ ਦਾ ਭਾਰ ਲਗਭਗ 6 ਕਿਲੋਗ੍ਰਾਮ ਸੀ। ਇਸ ਤੋਂ ਬਾਅਦ ਪੁਲਵਾਮਾ ਪੁਲਸ ਅਤੇ ਫ਼ੌਜ ਨੇ ਇਸ ਨੂੰ ਨਸ਼ਟ ਕਰ ਦਿੱਤਾ।'' ਪੁਲਸ ਨੇ ਕਿਹਾ ਕਿ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਿਊਚੁਅਲ ਫੰਡ ਬਣਿਆ ਲੋਕਾਂ ਦੀ ਪਹਿਲੀ ਪਸੰਦ, 1 ਮਹੀਨੇ ’ਚ ਜਮ੍ਹਾ ਹੋਏ 34,697 ਕਰੋੜ ਰੁਪਏ
NEXT STORY