ਗੁਹਾਟੀ- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਜੇ ਸੂਬਾ ਕਾਂਗਰਸ ਦੇ ਪ੍ਰਧਾਨ ਭੂਪੇਨ ਕੁਮਾਰ ਬੋਰਾ ਮੈਨੂੰ ਲਿਖ ਕੇ ਗਊ ਮਾਸ (ਬੀਫ) ’ਤੇ ਪਾਬੰਦੀ ਲਾਉਣ ਦੀ ਬੇਨਤੀ ਕਰਦੇ ਹਨ ਤਾਂ ਮੈਂ ਪਾਬੰਦੀ ਲਾਉਣ ਲਈ ਤਿਆਰ ਹਾਂ। ਮੁਸਲਿਮ ਬਹੁਗਿਣਤੀ ਵਾਲੀ ਸਮਗੁਰੀ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਜਿੱਤਣ ਲਈ ਭਾਜਪਾ ਵੱਲੋਂ ਬੀਫ ਵੰਡਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਰਮਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕਾਂਗਰਸ ਨੇ ਇਹ ਮੁੱਦਾ ਚੁੱਕਿਆ ਹੈ।
ਭਾਜਪਾ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਮਗੁਰੀ ਸੀਟ 25 ਸਾਲਾਂ ਤੱਕ ਕਾਂਗਰਸ ਕੋਲ ਰਹੀ। ਕਾਂਗਰਸ ਨੇ ਲਗਾਤਾਰ ਪੰਜ ਵਾਰ ਜਿੱਤ ਦਰਜ ਕੀਤੀ। ਹੁਣ ਇੱਥੋਂ 24,501 ਵੋਟਾਂ ਦੇ ਫਰਕ ਨਾਲ ਹਾਰਨਾ ਕਾਂਗਰਸ ਦੇ ਇਤਿਹਾਸ ਦੀ ਸਭ ਤੋਂ ਵੱਡੀ ਸ਼ਰਮਨਾਕ ਹਾਰ ਹੈ। ਇਹ ਭਾਜਪਾ ਦੀ ਜਿੱਤ ਨਾਲੋਂ ਵੱਧ ਕਾਂਗਰਸ ਦੀ ਹਾਰ ਹੈ। ਪਿਛਲੇ ਮਹੀਨੇ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਦੇ ਦਿਪਲੂ ਰੰਜਨ ਸ਼ਰਮਾ ਨੇ ਕਾਂਗਰਸ ਦੇ ਸੰਸਦ ਮੈਂਬਰ ਰਕੀਬੁਲ ਹੁਸੈਨ ਦੇ ਪੁੱਤਰ ਤਨਜੀਲ ਨੂੰ 24,501 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਬੰਦ ਹੋਣ ਵਾਲੀ ਹੈ ਡੈਬਿਟ ਕਾਰਡ ਤੇ ਮੋਬਾਇਲ ਵਾਲੇਟ ਦੀ ਦੁਕਾਨ!
NEXT STORY