ਚੇਨਈ, (ਭਾਸ਼ਾ)- ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ (ਆਈ. ਆਈ. ਟੀ.) ਨੂੰ ਉਸਦੇ ਸਾਬਕਾ ਵਿਦਿਆਰਥੀ ਡਾ. ਕ੍ਰਿਸ਼ਨਾ ਚਿਵੁਕੁਲਾ ਨੇ 228 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਹ ਭਾਰਤ ਦੇ ਇਤਿਹਾਸ ਵਿਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ।
ਇਸ ਇਤਿਹਾਸਕ ਯੋਗਦਾਨ ਦੇ ਮੱਦੇਨਜ਼ਰ ਆਈ. ਆਈ. ਟੀ. ਮਦਰਾਸ ਨੇ ਇਕ ਅਕਾਦਮਿਕ ਬਲਾਕ ਦਾ ਨਾਂ ‘ਕ੍ਰਿਸ਼ਨਾ ਚਿਵੁਕੁਲਾ ਬਲਾਕ’ ਰੱਖਿਆ ਹੈ।
ਦਾਨ ਵਿਚ ਮਿਲੀ ਇਸ ਰਕਮ ਦੀ ਵਰਤੋਂ ਕਈ ਉਦੇਸ਼ਾਂ ਦੀ ਪੂਰਤੀ ਲਈ ਕੀਤੀ ਜਾਵੇਗੀ, ਜਿਸ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਰਿਸਰਚ ਐਕਸੀਲੈਂਸ ਗ੍ਰਾਂਟਾਂ, ਅੰਡਰਗ੍ਰੈਜੂਏਟ ਫੈਲੋਸ਼ਿਪ ਪ੍ਰੋਗਰਾਮ, ਸਪੋਰਟਸ ਸਕਾਲਰਸ਼ਿਪ ਪ੍ਰੋਗਰਾਮ ਅਤੇ ਸ਼ਾਸਤਰ ਰਸਾਲੇ ਦਾ ਵਿਕਾਸ ਸ਼ਾਮਲ ਹੈ।
ਇਸ ਤੋਂ ਇਲਾਵਾ ਫੰਡਾਂ ਦੀ ਵਰਤੋਂ ਕ੍ਰਿਸ਼ਨਾ ਚਿਵੁਕੁਲਾ ਬਲਾਕ ਦੇ ਰੱਖ-ਰਖਾਅ ਅਤੇ ਹੋਰ ਗਤੀਵਿਧੀਆਂ ਲਈ ਕੀਤੀ ਜਾਵੇਗੀ। ਡਾ. ਕ੍ਰਿਸ਼ਨਾ ਚਿਵੁਕੁਲਾ ਨੇ 1970 ਵਿਚ ਏਅਰੋਸਪੇਸ ਇੰਜੀਨੀਅਰਿੰਗ ਵਿਚ ਐੱਮ.ਟੈਕ ਨਾਲ ਆਈ. ਆਈ. ਟੀ. ਮਦਰਾਸ ਤੋਂ ਗ੍ਰੈਜੂਏਸ਼ਨ ਕੀਤੀ ਅਤੇ 1980 ਵਿਚ ਹਾਰਵਰਡ ਬਿਜ਼ਨੈੱਸ ਸਕੂਲ ਤੋਂ ਐੱਮ. ਬੀ. ਏ. ਕੀਤੀ ਸੀ।
ਸੁਰੱਖਿਆ ਬਲਾਂ ਦੇ ਕੈਂਪ ਨੇੜੇ ਜ਼ਬਰਦਸਤ ਧਮਾਕਾ, 2 ਔਰਤਾਂ ਹੋਈਆਂ ਜ਼ਖਮੀ
NEXT STORY