ਨੈਸ਼ਨਲ ਡੈਸਕ- ਮਾਨਸੂਨ ਦੌਰਾਨ ਪੂਰੇ ਭਾਰਤ ਦਾ ਮੌਸਮ ਬਦਲ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਉੱਤਰ-ਪੂਰਬੀ ਹਿੱਸੇ 'ਚ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਭਾਰਤੀ ਮੌਸਮ ਵਿਭਾਗ (IMD) ਨੇ ਮਿਜ਼ੋਰਮ 'ਚ ਸ਼ਨੀਵਾਰ ਨੂੰ ਤੀਸਤਾ ਨਦੀ ਵਿੱਚ ਪਾਣੀ ਦੇ ਪੱਧਰ ਦੇ ਅਚਾਨਕ ਵਧ ਜਾਣ ਤੋਂ ਬਾਅਦ ਰੈੱਡ ਅਲਰਟ ਜਾਰੀ ਕੀਤਾ ਅਤੇ ਮੰਗਨ, ਗਿਆਲਸ਼ਿੰਗ ਅਤੇ ਸੋਰੇਂਗ ਜ਼ਿਲ੍ਹਿਆਂ ਵਿੱਚ ਹੜ੍ਹ ਅਤੇ ਲੈਂਡਸਲਾਈਡ ਦੀ ਚੇਤਾਵਨੀ ਜਾਰੀ ਕੀਤੀ ਹੈ।
ਗੰਗਟੋਕ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਜ਼ਰੂਰੀ ਪਬਲਿਕ ਨੋਟਿਸ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਆਮ ਜਨਤਾ ਨੂੰ ਘਬਰਾਉਣ ਦੀ ਬਜਾਏ ਸੁਚੇਤ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ। ਸਬੰਧਤ ਅਧਿਕਾਰੀ ਸਥਿਤੀ ਦੇ ਵਿਗੜਦੇ ਹੀ ਸਮੇਂ ਸਿਰ ਅਪਡੇਟ ਪ੍ਰਦਾਨ ਕਰਦੇ ਰਹਿਣਗੇ। ਪ੍ਰਸ਼ਾਸਨ ਨੇ ਦੱਸਿਆ ਕਿ ਮੰਗਨ ਜ਼ਿਲ੍ਹੇ ਲਈ ਰੈੱਡ ਅਲਰਟ ਗੰਗਟੋਕ ਜ਼ਿਲ੍ਹੇ ਦੇ ਅੰਦਰ ਸਥਿਤ ਡਿਕਚੂ ਤੋਂ ਸਿੰਗਤਮ ਤੱਕ ਤੀਸਤਾ ਨਦੀ ਦੇ ਆਸ-ਪਾਸ ਦੇ ਇਲਾਕੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ- ਸ਼ਰੇਆਮ ਰੈਲੀਆਂ ਕਰ ਰਿਹੈ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ, ਕਿਹਾ- 'ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ...'
ਨੋਟਿਸ 'ਚ ਗੰਗਟੋਕ ਜ਼ਿਲ੍ਹੇ ਦੇ ਅਧੀਨ ਲਾਈਨ ਵਿਭਾਗ ਦੇ ਆਫ਼ਤ ਪ੍ਰਬੰਧਨ ਲਈ ਸਾਰੇ ਨੋਡਲ ਅਧਿਕਾਰੀਆਂ ਨੂੰ ਹਾਈ ਅਲਰਟ 'ਤੇ ਰਹਿਣ ਅਤੇ ਇਸ ਤੀਸਤਾ ਨਦੀ ਪੱਟੀ 'ਤੇ ਤਾਇਨਾਤ ਆਪਣੇ ਫੀਲਡ ਕਰਮਚਾਰੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਤੁਰੰਤ ਜ਼ਿਲ੍ਹਾ ਕੰਟਰੋਲ ਰੂਮ (03592204995) ਜਾਂ ਜ਼ਿਲ੍ਹਾ ਮੁਖੀਆਂ ਨੂੰ ਰਿਪੋਰਟ ਕਰਨ।
ਜ਼ਿਕਰਯੋਗ ਹੈ ਕਿ ਭਾਰੀ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਅਧਿਕਾਰੀਆਂ ਨੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰਨ ਵਾਲੀਆਂ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕੀਤਾ ਹੈ ਤੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਫ਼ਤ ਪ੍ਰਤੀਕਿਰਿਆ ਟੀਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰੱਖਿਆ ਹੈ।
ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਇਲਾਕੇ ਦੇ ਨਾਗਰਿਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ, ਘਰ ਦੇ ਅੰਦਰ ਰਹਿਣ ਅਤੇ ਨਦੀ ਦੇ ਕਿਨਾਰਿਆਂ ਅਤੇ ਕਮਜ਼ੋਰ ਢਲਾਣਾਂ ਤੋਂ ਦੂਰ ਰਹਿਣ ਦੀ ਸਖ਼ਤ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- 'ਜੇ ਫ਼ੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੰਦੇ ਤਾਂ ਪਾਕਿਸਤਾਨ ਦੇ ਹੋ ਜਾਣੇ ਸੀ 4 ਟੁਕੜੇ' ; ਰਾਜਨਾਥ ਸਿੰਘ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PAN Card ਧਾਰਕਾਂ ਲਈ ਵੱਡੀ ਖ਼ਬਰ : ਇਸ ਕਾਰਨ ਲੱਗ ਸਕਦੇ 10,000 ਰੁਪਏ ਤੱਕ ਦਾ ਜੁਰਮਾਨਾ
NEXT STORY