ਭੋਪਾਲ— ਮੱਧ ਪ੍ਰਦੇਸ਼ ਦੇ ਇਕ ਕਿਸਾਨ ਜਥੇਬੰਦੀ ਦੇ ਆਗੂ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੀ ਗਲਤ ਭਵਿੱਖਬਾਣੀ ਖ਼ਿਲਾਫ਼ ਅਦਾਲਤ ਜਾਣ ਦੀ ਚਿਤਾਵਨੀ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਦੀ ਕਿਸਾਨ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਮੌਸਮ ਵਿਭਾਗ ਦੀ ਗਲਤ ਭਵਿੱਖਬਾਣੀ ਦੇ ਚੱਲਦੇ ਹਾਲ ਦੇ ਦਿਨਾਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਦੂਜੇ ਪਾਸੇ ਇਕ ਸੀਨੀਅਰ ਮੌਸਮ ਵਿਗਿਆਨੀ ਨੇ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਕ ਨਿੱਜੀ ਮੌਸਮ ਸੇਵਾ ਨੇ ਆਈ. ਐੱਮ. ਡੀ. ਦੇ ਪਹਿਲਾਂ ਤੋਂ ਅਨੁਮਾਨ (ਪੂਰਵ ਅਨੁਮਾਨ) ਦੇ ਉਲਟ ਇਸ ਸਾਲ ਮਾਨਸੂਨ ਛੇਤੀ ਆਉਣ ਦੀ ਭਵਿੱਖਬਾਣੀ ਕੀਤੀ ਸੀ।
ਫ਼ਸਲਾਂ ਨੂੰ ਪੁੱਜਾ ਭਾਰੀ ਨੁਕਸਾਨ—
ਭਾਰਤੀ ਕਿਸਾਨ ਸੰਘ ਦੇ ਮਾਲਵਾ ਖੇਤਰ ਦੇ ਬੁਲਾਰੇ ਭਰਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਮਾਮਲਿਆਂ ਵਿਚ ਆਈ. ਐੱਮ. ਡੀ. ਵਲੋਂ ਜਾਰੀ ਮੌਸਮ ਦੀ ਭਵਿੱਖਬਾਣੀ ਅਸਫ਼ਲ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਈ. ਐੱਮ. ਡੀ. ਖ਼ਿਲਾਫ਼ ਅਦਾਲਤ ਦਾ ਰੁਖ਼ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਇਸ ਸਬੰਧ ਵਿਚ ਆਖ਼ਰੀ ਫ਼ੈਸਲਾ ਜਲਦ ਹੀ ਲਿਆ ਜਾਵੇਗਾ। ਪਿਛਲੇ 2-3 ਸਾਲਾਂ ਦੇ ਗਲਤ ਪੂਰਵ ਅਨੁਮਾਨਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।
ਅਮਰੀਕਾ ਅਤੇ ਹੋਰ ਦੇਸ਼ਾਂ ’ਚ ਮੌਸਮ ਵਿਭਾਗ ਦੀ ਭਵਿੱਖਬਾਣੀ ਸਟੀਕ—
ਕਿਸਾਨ ਆਗੂ ਬੈਂਸ ਨੇ ਅੱਗੇ ਆਖਿਆ ਕਿ ਕਈ ਵਾਰ ਕਿਸਾਨ ਆਈ. ਐੱਮ. ਡੀ. ਦੇ ਮੌਸਮ ਪੂਰਵ ਅਨੁਮਾਨ ਮੁਤਾਬਕ ਬਿਜਾਈ ਲਈ ਖ਼ੁਦ ਨੂੰ ਤਿਆਰ ਕਰਦੇ ਹਨ ਪਰ ਗਲਤ ਪੂਰਵ ਅਨੁਮਾਨਾਂ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਪੁੱਜਾ। ਉਨ੍ਹਾਂ ਨੇ ਹਾਲ ਹੀ ਵਿਚ ਪਏ ਮੋਹਲੇਧਾਰ ਮੀਂਹ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ’ਚ ਵਿਚ ਬੀਜੀਆਂ ਗਈਆਂ ਫ਼ਸਲਾਂ ਨੂੰ ਕਾਫੀ ਨੁਕਸਾਨ ਹੋਇਆ। ਅਜਿਹੇ ਵਿਚ ਕਿਸਾਨ ਆਈ. ਐੱਮ. ਡੀ. ਦੇ ਪੂਰਵ ਅਨੁਮਾਨ ’ਤੇ ਭਰੋਸਾ ਨਹੀਂ ਕਰ ਸਕਦੇ। ਬੈਂਸ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਮੌਮਸ ਦਾ ਪੂਰਵ ਅਨੁਮਾਨ ਸਟੀਕ ਹੁੰਦਾ ਹੈ ਅਤੇ ਲੋਕ ਉਸ ਮੁਤਾਬਕ ਖ਼ੁਦ ਨੂੰ ਤਿਆਰ ਕਰ ਸਕਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਡੀ ਰਕਮ ਖ਼ਰਚ ਕਰ ਰਹੀ ਹੈ ਪਰ ਮੌਸਮ ਦੇ ਪੂਰਵ ਅਨੁਮਾਨ ਗਲਤ ਨਿਕਲ ਰਹੇ ਹਨ।
ਕੀ ਕਹਿਣਾ ਹੈ ਆਈ. ਐੱਮ. ਡੀ. ਭੋਪਾਲ ਕੇਂਦਰ ਦਾ?
ਆਈ. ਐੱਮ. ਡੀ. ਭੋਪਾਲ ਕੇਂਦਰ ਦੇ ਇਕ ਸੀਨੀਅਰ ਵਿਗਿਆਨੀ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਇਕ ਤੋਂ ਵੱਧ ਸਰੋਤਾਂ ਤੋਂ ਮੌਸਮ ਦੇ ਪੂਰਵ ਅਨੁਮਾਨ ਤੋਂ ਕਿਸਾਨ ਗੁੰਮਰਾਹ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਕੋਲ ਅਸਲ ਸਰੋਤ ਤੋਂ ਜਾਣਕਾਰੀ ਆ ਰਹੀ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਇਕ ਨਿੱਜੀ ਏਜੰਸੀ ਨੇ ਆਈ. ਐੱਮ. ਡੀ. ਦੇ ਪੂਰਵ ਅਨੁਮਾਨ ਦੇ ਉਲਟ ਮਾਨਸੂਨ ਦੇ ਛੇਤੀ ਆਉਣ ਦੀ ਗੱਲ ਆਖੀ ਸੀ। ਹੋ ਸਕਦਾ ਹੈ ਕਿਸਾਨਾਂ ਨੂੰ ਇਸ ਤੋਂ ਸਮੱਸਿਆ ਹੋਈ ਹੋਵੇ।
ਪਾਕਿਸਤਾਨ ਦੀ MBBS ਸੀਟਾਂ ਵਾਦੀ ’ਚ ਵੇਚਣ ਦਾ ਮਾਮਲਾ, ਵੱਖਵਾਦੀ ਨੇਤਾ ਜਫਰ ਅਕਬਰ ਭੱਟ ਸਮੇਤ 6 ਗ੍ਰਿਫ਼ਤਾਰ
NEXT STORY