ਸ਼੍ਰੀਨਗਰ (ਭਾਸ਼ਾ)– ਜੰਮੂ-ਕਸ਼ਮੀਰ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ. ਆਈ. ਕੇ.) ਵਿੰਗ ਨੇ ਬੁੱਧਵਾਰ ਨੂੰ ਐੱਮ. ਬੀ. ਬੀ. ਐੱਸ. ਸੀਟ ਵੇਚਣ ਵਾਲੇ ਰੈਕੇਟ ਦੇ ਇਕ ਮਾਮਲੇ ਵਿਚ ਵੱਖਵਾਦੀ ਨੇਤਾ ਜਫਰ ਅਕਬਰ ਭੱਟ ਸਮੇਟ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ’ਚੋਂ ਕੁਝ ਹੁਰੀਅਨ ਕਾਨਫਰੰਸ ਨਾਲ ਜੁੜੇ ਹਨ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਸ ਦੇ ਸੀ.ਆਈ.ਡੀ. ਵਿਭਾਗ ਦੇ ਕਾਊਂਟਰ ਇੰਟੈਲੀਜੈਂਸ (ਕਸ਼ਮੀਰ) ਨੇ ਪਿਛਲੇ ਸਾਲ ਜੁਲਾਈ ’ਚ ਇਕ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਉਸ ਦੇ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਹੁਰੀਅਤ ਨੇਤਾਵਾਂ ਸਮੇਤ ਤਕੁਝ ਲੋਕ ਸਿੱਖਿਆ ਸੰਸਥਾਵਾਂ ਦੇ ਮਾਧਿਅਮ ਨਾਲ ਪਾਕਿਸਤਾਨੀ ਐੱਮ.ਬੀ.ਬੀ.ਐੱਸ. ਸੀਟ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਪ੍ਰਾਪਤ ਪੈਸਿਆਂ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਵੱਖਵਾਦ ਅਤੇ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਰ ਕਾਨੂੰਨੀ ਗਤੀਵਿਧੀ ਰੋਕਥਾਮ ਐਕਟ ਅਤੇ ਧਨ ਸੋਧ ਰੋਕਥਾਮ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆਕਿ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਐੱਮ.ਬੀ.ਬੀ.ਐੱਸ. ਅਤੇ ਹੋਰ ਵਪਾਰਕ ਡਿਗਰੀ ਦੀਆਂ ਸੀਟਾਂ ਖ਼ਾਸ ਤੌਰ ’ਤੇ ਮਾਰੇ ਗਏ ਅੱਤਵਾਦੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਨੂੰ ਦਿੱਤੀ ਜਾਂਦੀ ਸੀ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਮਹਿਬੂਬਾ ਦੀ ਮਾਂ ਕੋਲੋਂ ਈ. ਡੀ. ਨੇ 3 ਘੰਟੇ ਤੱਕ ਕੀਤੀ ਪੁੱਛਗਿੱਛ
ਬੁਲਾਰੇ ਅਨੁਸਾਰ ਅਜਿਹੇ ਮਾਮਲੇ ਵੀ ਸਾਹਮਣੇ ਆਇਆ, ਜਿੱਥੇ ਵੱਖ-ਵੱਖ ਹੁਰੀਅਤ ਨੇਤਾਵਾਂ ਨੂੰ ਅਲਾਟ ਕੋਟਾ ਉਨ੍ਹਾਂ ਮਾਤਾ-ਪਿਤਾ ਨੂੰ ਵੇਚ ਦਿੱਤਾ ਗਿਆ, ਜੋ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਐੱਮ.ਬੀ.ਬੀ.ਐੱਸ. ਅਤੇ ਹੋਰ ਵਪਾਰਕ ਡਿਗਰੀ ਪ੍ਰਾਪਤ ਕਰਨ। ਸਿੱਖਿਅਕ ਸੈਸ਼ਨ 2014-ਨੂੰ18 ਦਰਮਿਆਨ 80 ਤੋਂ ਜ਼ਿਆਦਾ ਮਾਮਲਿਆਂ ਦਾ ਅਧਿਐਨ ਕੀਤਾ ਗਿਆ, ਜਿਸ ’ਚ ਜਾਂ ਤਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੀਟਾਂ ਦੇ ਬਦਲੇ ਵਸੂਲੇ ਜਾਣ ’ਤੇ ਪੈਸੇ ਅਤੇ ਉਸ ਦੇ ਅੱਗੇ ਦੇ ਇਸਤੇਮਾਲ ਸੰਬੰਧੀ ਸਬੂਤ ਇਕੱਠੇ ਕਰਨ ਲਈ ਘਾਟੀ ’ਚ ਕਰੀਬ ਇਕ ਦਰਜਨ ਕੰਪਲੈਕਸਾਂ ’ਚ ਛਾਪੇਮਾਰੀ ਕੀਤੀ ਗਈ। ਡਿਜ਼ੀਟਲ ਰਿਕਾਰਡ ਅਤੇ ਕਾਗਜ਼ੀ ਰਸੀਦਾਂ ਦੇ ਨਾਲ-ਨਾਲ ਬੈਂਕ ਲੈਣ-ਦੇਣ ਨਾਲ ਸੰਬੰਧਤ ਰਿਕਾਰਡ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਨ੍ਹਾਂ ਪੈਸਿਆਂ ਦਾ ਵੱਡਾ ਹਿੱਸਾ ਨਿੱਜੀ ਇਸਤੇਮਾਲ ਲਈ ਵੱਖ ਰੱਖਿਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਬੂਤ ਵੀ ਮਿਲਿਆ ਕਿ ਇਨ੍ਹਾਂ ਪੈਸਿਆਂ ਨੂੰ ਉਨ੍ਹਾਂ ਚੈਨਲਾਂ ’ਚ ਪਾਇਆ ਗਿਆ ਸੀ, ਜੋ ਅੱਤਵਾਦ ਜਾਂ ਵੱਖਵਾਦ ਨਾਲ ਸੰਬੰਧਤ ਪ੍ਰੋਗਰਾਮਾਂ ਅਤੇ ਪ੍ਰਾਜੈਕਟਾਂ ਨੂੰ ਉਤਸ਼ਾਹ ਦਿੰਦੇ ਹਨ। ਉਦਾਹਰਣ ਵਜੋਂ, ਪਥਰਾਅ ਕਰਕਨ ਲਈ ਕੀਤੇ ਜਾ ਰਹੇ ਭੁਗਤਾਨ ਦਾ ਵੀ ਰਿਕਾਰਡ ਸਾਹਮਣੇ ਆਇਆ ਹੈ।’’
ਇਹ ਵੀ ਪੜ੍ਹੋ : ਕਾਬੁਲ ’ਚ ਫਸੇ ਭਾਰਤੀ ਅਧਿਆਪਕਾਂ ਨੇ ਕਿਹਾ- ਉਮੀਦ ਹੈ ਕਿ ਸਰਕਾਰ ਸਾਨੂੰ ਜਲਦ ਬਚਾਏਗੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY