ਉਦੈਪੁਰ (ਇੰਟ.) : ਸਾਊਦੀ ਅਰਬ ਵਿਚ ਹੂਤੀ ਬਾਗੀਆਂ ਦੇ ਹਮਲਿਆਂ ਕਾਰਨ ਸੁਰੱਖਿਆ ਸਥਿਤੀ ਵਿਗੜਨ ਅਤੇ ਉਡਾਣਾਂ ਦੇ ਪ੍ਰਭਾਵਿਤ ਹੋਣ ਨਾਲ ਰਾਜਸਥਾਨ ਦੇ ਕਰੀਬ 5 ਹਜ਼ਾਰ ਉਮਰਾਹ ਯਾਤਰੀਆਂ (ਜ਼ਾਇਰੀਨ) ਦੀ ਵਤਨ ਵਾਪਸੀ ਅਟਕ ਗਈ ਹੈ। ਉਦੈਪੁਰ, ਜੈਪੁਰ, ਕੋਟਾ, ਨਾਗੌਰ, ਜੋਧਪੁਰ, ਭੀਲਵਾੜਾ, ਚਿਤੌੜਗੜ੍ਹ ਅਤੇ ਹਨੂਮਾਨਗੜ੍ਹ ਸਮੇਤ ਕਈ ਜ਼ਿਲਿਆਂ ਦੇ ਜ਼ਾਇਰੀਨ ਮੱਕਾ-ਮਦੀਨਾ ਵਿਚ ਰੁਕੇ ਹੋਏ ਹਨ। ਟਿਕਟਾਂ ਰੱਦ ਹੋਣ ਅਤੇ ਰਿਫੰਡ ਦੇ ਸੰਦੇਸ਼ ਮਿਲਣ ਦੇ ਬਾਵਜੂਦ ਨਵੀਆਂ ਉਡਾਣਾਂ ਦੀ ਤਰੀਕ ਸਪੱਸ਼ਟ ਨਾ ਹੋਣ ਕਰ ਕੇ ਉਨ੍ਹਾਂ ਦੀ ਚਿੰਤਾ ਵਧ ਗਈ ਹੈ।
ਬਦਲਵੀਆਂ ਟਿਕਟਾਂ ਲਈ ਜ਼ਿਆਦਾ ਖ਼ਰਚੇ ਦਾ ਖ਼ਦਸ਼ਾ
ਯਾਤਰੀਆਂ ਦੀ ਵਾਪਸੀ ਮੁੰਬਈ, ਦਿੱਲੀ, ਅਹਿਮਦਾਬਾਦ ਅਤੇ ਹੈਦਰਾਬਾਦ ਨਾਲ ਜੁੜੀਆਂ ਉਡਾਣਾਂ ’ਤੇ ਵੀ ਨਿਰਭਰ ਕਰਦੀ ਹੈ। ਕਈ ਯਾਤਰੀਆਂ ਨੂੰ ਦੂਜੀਆਂ ਉਡਾਣਾਂ ਵਿਚ ਸੀਟ ਲੱਭਣੀ ਪੈ ਰਹੀ ਹੈ। ਖ਼ਦਸ਼ਾ ਹੈ ਕਿ ਨਵੀਆਂ ਟਿਕਟਾਂ ਲਈ 35 ਹਜ਼ਾਰ ਰੁਪਏ ਤੱਕ ਵਾਧੂ ਖ਼ਰਚ ਕਰਨੇ ਪੈ ਸਕਦੇ ਹਨ। ਘਰ ਵਿਚ ਵਿਆਹ, ਨੌਕਰੀ ਅਤੇ ਹੋਰ ਜ਼ਰੂਰੀ ਜ਼ਿੰਮੇਵਾਰੀਆਂ ਕਾਰਨ ਵੀ ਯਾਤਰੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : 'ਗਿਆਨੇਸ਼ ਕੁਮਾਰ ਨੂੰ ਮਿਲੇ ਭਾਰਤ ਰਤਨ', CJP ਖਿਲਾਫ ਸੜਕਾਂ 'ਤੇ ਉਤਰੇ ਵਪਾਰੀ
ਹੋਟਲ ਅਤੇ ਖਾਣੇ ਦਾ ਖ਼ਰਚਾ ਵਧਿਆ
ਮਿੱਥੇ ਸਮੇਂ ਤੋਂ ਵੱਧ ਠਹਿਰਨ ਕਰ ਕੇ ਹੋਟਲ, ਭੋਜਨ ਅਤੇ ਹੋਰ ਲੋੜਾਂ ’ਤੇ ਖ਼ਰਚਾ ਵਧ ਰਿਹਾ ਹੈ। ਟੂਰ ਪੈਕੇਜ ਰਾਹੀਂ ਗਏ ਕੁਝ ਯਾਤਰੀਆਂ ਦਾ ਪ੍ਰਬੰਧ ਟੂਰ ਆਪ੍ਰੇਟਰ ਕਰ ਰਹੇ ਹਨ, ਜਦਕਿ ਨਿੱਜੀ ਪ੍ਰਬੰਧ ਨਾਲ ਗਏ ਲੋਕਾਂ ਨੂੰ ਖ਼ਰਚਾ ਆਪ ਚੁੱਕਣਾ ਪੈ ਰਿਹਾ ਹੈ।
ਯਾਤਰੀਆਂ ਨੇ ਦੱਸੀ ਪਰੇਸ਼ਾਨੀ
ਉਦੈਪੁਰ ਦੇ ਮਕਬੂਲ ਅਹਿਮਦ ਸਿੰਧੀ ਨੇ ਦੱਸਿਆ ਕਿ ਟਿਕਟ ਰੱਦ ਹੋਣ ਅਤੇ ਰਿਫੰਡ ਦੇ ਸੰਦੇਸ਼ ਮਿਲਣ ਦੇ ਬਾਵਜੂਦ ਨਵੀਂ ਉਡਾਣ ਦਾ ਪ੍ਰਬੰਧ ਨਹੀਂ ਹੋ ਰਿਹਾ ਹੈ। ਪਰਿਵਾਰ ਦੇ ਲੋਕ ਲਗਾਤਾਰ ਸੰਪਰਕ ਵਿਚ ਹਨ ਪਰ ਸਾਰੇ ਚਿੰਤਤ ਹਨ। ਉਦੈਪੁਰ ਦੀ ਸ਼ਬਾਨਾ ਪਰਵੀਨ ਨੇ ਕਿਹਾ ਕਿ ਪੈਸਿਆਂ ਦੀ ਘਾਟ ਕਾਰਨ ਪ੍ਰੇਸ਼ਾਨੀ ਵਧ ਰਹੀ ਹੈ। ਉਹ ਮੱਕਾ ਵਿਚ ਇਬਾਦਤ ਕਰਦੇ ਹੋਏ ਉਡਾਣਾਂ ਬਹਾਲ ਹੋਣ ਦੀ ਉਡੀਕ ਕਰ ਰਹੀ ਹੈ।
ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ ਨੂੰ ਮਿਲੀ ਵੱਡੀ ਜ਼ਿੰਮੇਵਾਰੀ, 2027 'ਚ ਕਰੇਗਾ IMF ਤੇ ਵਰਲਡ ਬੈਂਕ ਦੀ ਅਗਵਾਈ
ਭਾਰਤੀ ਮਿਸ਼ਨ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਭਾਰਤੀ ਦੂਤਘਰ ਅਤੇ ਜਿੱਦਾ ਸਥਿਤ ਭਾਰਤੀ ਵਣਜ ਦੂਤਘਰ ਨੇ ਸਾਊਦੀ ਅਰਬ ਵਿਚ ਭਾਰਤੀਆਂ ਦੀ ਸਹਾਇਤਾ ਲਈ 24 ਘੰਟੇ ਸਰਗਰਮ ਕੰਟਰੋਲ ਰੂਮ ਬਣਾਇਆ ਹੈ। ਯਾਤਰੀਆਂ ਨੂੰ ਏਅਰਲਾਈਨਜ਼ ਅਤੇ ਟਰੈਵਲ ਏਜੰਟਾਂ ਦੇ ਸੰਪਰਕ ਵਿਚ ਰਹਿਣ ਅਤੇ ਉਡਾਣਾਂ ਦੀ ਸਥਿਤੀ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਗਈ ਹੈ। 16 ਅਕਤੂਬਰ ਨੂੰ ਜਾਰੀ ਜਾਣਕਾਰੀ ਅਨੁਸਾਰ, ਰਿਆਦ ਹਵਾਈ ਅੱਡੇ ’ਤੇ ਉਡਾਣਾਂ ਮੁਅੱਤਲ ਸਨ, ਜਦਕਿ ਜਿੱਦਾ ਅਤੇ ਮਦੀਨਾ ਵਿਚ ਕੁਝ ਰੁਕਾਵਟਾਂ ਦੇ ਨਾਲ ਸੇਵਾਵਾਂ ਜਾਰੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਸ਼ਿਮਲਾ, ਘਰਾਂ ਤੋਂ ਬਾਹਰ ਨਿਕਲ ਦੌੜੇ ਲੋਕ
NEXT STORY