ਭਾਵਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਗੁਜਰਾਤ ’ਚ ਭਾਜਪਾ ਦੀ ਸਰਕਾਰ ਨੇ ਪ੍ਰਚਾਰ ’ਤੇ ਖਰਚ ਕੀਤੇ ਬਿਨਾਂ ਗੁਜਰਾਤ ’ਚ ਕਈ ਮੈਗਾ ਪ੍ਰਾਜੈਕਟ ਲਾਗੂ ਕੀਤੇ ਹਨ। ਸੌਰਾਸ਼ਟਰ ਖੇਤਰ ਦੇ ਭਾਵਨਗਰ ਕਸਬੇ ’ਚ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸੌਰਾਸ਼ਟਰ ਨਰਮਦਾ ਲੈਂਡਿੰਗ ਸਿੰਚਾਈ (ਸੌਨੀ) ਯੋਜਨਾ ਨੂੰ ਲਾਗੂ ਕਰ ਕੇ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਹ ਕੰਮ ਕਿਸੇ ਰੌਲੇ-ਰੱਪੇ ਦੇ ਅਤੇ ਪ੍ਰਚਾਰ ’ਚ ਖਰਚ ਕੀਤੇ ਬਿਨਾਂ ਕੀਤਾ। ਸਾਡੇ ਲੋਕਾਂ ਲਈ ਸੱਤਾ ਦਾ ਮਤਲਬ ਸੇਵਾ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌਨੀ ਯੋਜਨਾ ਨੂੰ ਚੁਣਾਵੀ ਐਲਾਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਇਸ ਨੂੰ ਲਾਗੂ ਕਰ ਕੇ ਮੈਂ ਆਲੋਚਕਾਂ ਨੂੰ ਗਲਤ ਸਾਬਤ ਕੀਤਾ। ਅਸੀਂ ਜੋ ਵਾਅਦਾ ਕਰਦੇ ਹਾਂ ਉਨ੍ਹਾਂ ਨੂੰ ਪੂਰਾ ਕਰਦੇ ਹਾਂ। ਅਸੀਂ ਭਾਜਪਾ ਦੇ ਲੋਕ ਸਮਾਜ ਲਈ ਜਿਊਂਦੇ ਹਾਂ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਨ੍ਹਾਂ ਨੇ ਸੌਨੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦਾ ਉਦੇਸ਼ ਸੌਰਾਸ਼ਟਰ ਦੇ 11 ਜ਼ਿਲ੍ਹਿਆਂ ਦੇ 115 ਛੋਟੇ-ਵੱਡੇ ਬੰਨ੍ਹਾਂ ਦੇ ਤਲਾਬਾਂ ਨੂੰ ਸਰਦਾਰ ਸਰੋਵਰ ਬੰਨ੍ਹ ਦੇ ਵਾਧੂ ਪਾਣੀ ਨਾਲ ਭਰਿਆ ਜਾਣਾ ਸੀ।
ਦਿੱਲੀ ਤੋਂ ਵਿਦਾ ਹੋਇਆ ਮਾਨਸੂਨ, IMD ਨੇ ਕਿਹਾ- ਪਿਛਲੇ ਸਾਲ ਦੇ ਮੁਕਾਬਲੇ ਘੱਟ ਪਿਆ ਮੀਂਹ
NEXT STORY