ਜੰਮੂ (ਵਾਰਤਾ): ਅਮਰਨਾਥ ਯਾਤਰਾ ਕਰਨ ਦੇ ਚਾਹਵਾਨ ਸ਼ਰਧਾਲੂਆਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਡਾ. ਅਰੁਣ ਕੁਮਾਰ ਮਹਿਤਾ ਨੇ ਸ਼ੁੱਕਰਵਾਰ ਨੂੰ ਸ਼੍ਰਾਈਨ ਬੋਰਡ ਸਮੇਤ ਸਬੰਧਤ ਵਿਭਾਗਾਂ ਨੂੰ ਜੂਨ ਮੱਧ ਤੋਂ ਪਹਿਲਾਂ ਅਮਰਨਾਥ ਯਾਤਰਾ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਭਾ ਤੋਂ ਪਰਤਦੀ ਬੱਸ ਨਾਲ ਵਾਪਰਿਆ ਹਾਦਸਾ, 6 ਲੋਕਾਂ ਦੀ ਮੌਤ
ਅੱਜ ਹੋਈ ਮੀਟਿੰਗ ਵਿਚ ਡਾ. ਮਹਿਤਾ ਨੇ ਸਾਰੇ ਵਿਭਾਗਾਂ ਨੂੰ ਅਪ੍ਰੈਲ ਮਹੀਨੇ 'ਚ ਹੀ ਲੋੜੀਂਦੀ ਟੈਂਡਰਿੰਗ ਤੇ ਹੋਰ ਇਕਰਾਰਨਾਮੇ ਸਬੰਧੀ ਪ੍ਰਕੀਰਿਆਵਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਅਤੇ ਬੀ.ਆਰ.ਓ. ਨੂੰ ਅਪ੍ਰੈਲ ਦੇ ਅਖ਼ੀਰ ਤੋਂ ਪਹਿਲਾਂ ਅਪ੍ਰੈਲ ਦੀ ਅਖੀਰ ਤੋਂ ਸਰਗਰਮੀਆਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਚੰਦਨਵਾੜੀ ਅਤੇ ਬਾਲਟਾਲ ਦੋਵੇਂ ਪਾਸੇ ਸੜਕਾਂ ਤੋਂ ਬਰਫ਼ ਹਟਾਉਣ ਦੇ ਨਿਰਦੇਸ਼ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ
ਉਨ੍ਹਾਂ ਨੇ ਆਫ਼ਤ ਪ੍ਰਭਾਵਿਤ ਇਲਾਕਿਆਂ ਵਿਚ ਐੱਨ.ਡੀ.ਆਰ.ਐੱਫ. ਦੀ ਮਦਦ ਲੈਣ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਲਈ ਤਾਲਮੇਲ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
MCD: ਸੋਮਵਾਰ ਹੋਵੇਗੀ ਸਟੈਂਡਿੰਗ ਕਮੇਟੀ ਦੀ ਚੋਣ; 'ਆਪ' ਮਹਿਲਾ ਕੌਂਸਲਰਾਂ ਨੇ ਭਾਜਪਾਈਆਂ 'ਤੇ ਲਾਏ ਗੰਭੀਰ ਦੋਸ਼
NEXT STORY