ਨਵੀਂ ਦਿੱਲੀ (ਕਮਲ ਕਾਂਸਲ) : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ’ਚ ਤਿਹਾੜ ਜੇਲ੍ਹ ’ਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੀ ਬੁੜੈਲ ’ਚ ਜੇਲ੍ਹ ’ਚ ਸ਼ਿਫ਼ਟ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ’ਚ ਰੱਖਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਹਵਾਰਾ ਨੂੰ 17 ਦਸੰਬਰ ਨੂੰ ਪੇਸ਼ ਕਰਨ ਦੇ ਆਰਡਰ ਦਿੱਤੇ ਹਨ। ਉਥੇ ਹੀ ਅਦਾਲਤ ਨੇ ਕਿਹਾ ਕਿ ਹੈ ਜੇ ਦਿੱਲੀ ’ਚ ਹਵਾਰਾ ਦਾ ਕੋਈ ਕੇਸ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਸ਼ਿਫਟ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਨਨਕਾਣਾ ਸਾਹਿਬ ਜਾ ਰਹੀ ਰੇਲਗੱਡੀ ਦਾ ਪਟੜੀ ਤੋਂ ਉਤਰਨਾ ਹੋ ਸਕਦੀ ਅੱਤਵਾਦੀ ਘਟਨਾ : ਰੇਲਵੇ ਅਧਿਕਾਰੀ
ਜ਼ਿਕਰਯੋਗ ਹੈ ਕਿ 2004 ’ਚ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭੂਰਾ ਤੇ ਇਕ ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਦੇਵੀ ਸਿੰਘ ਨਾਲ 104 ਫੁੱਟ ਡੂੰਘੀ ਸੁਰੰਗ ਬਣਾ ਕੇ ਫਰਾਰ ਹੋ ਗਏ ਸਨ। ਹਾਲਾਂਕਿ ਦੇਵੀ ਸਿੰਘ ਨੂੰ ਛੱਡ ਕੇ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਸੀ। ਉਸ ’ਤੇ ਸੈਕਟਰ 17 ਤੇ ਸੈਕਟਰ 34 ਥਾਣੇ ’ਚ ਮਾਮਲੇ ਦਰਜ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੁਨੋ ਨੈਸ਼ਨਲ ਪਾਰਕ ਦੇ ਬਾੜੇ 'ਚ ਛੱਡੇ ਗਏ 8 'ਚੋਂ 2 ਚੀਤੇ , PM ਮੋਦੀ ਨੇ ਟਵੀਟ ਕਰ ਜਤਾਈ ਖ਼ੁਸ਼ੀ
NEXT STORY