Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 11, 2026

    6:42:49 PM

  • no confidence motion against speaker om birla rejected

    ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ...

  • lpg cylinder delivery not available despite booking complaint here

    LPG ਸਿਲੰਡਰ ਦੀ ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੀ...

  • cargo ship coming to india attacked near strait of hormuz

    ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ...

  • iran deploys bomb against israel

    ਇਰਾਨ ਨੇ ਇਜ਼ਰਾਈਲ 'ਤੇ ਸੁੱਟਿਆ 500 ਕਿਲੋ ਦਾ ਬੰਬ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ

BLOG News Punjabi(ਬਲਾਗ)

ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ

  • Edited By Harpreet Singh,
  • Updated: 11 Mar, 2026 05:20 PM
Blog
national security
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ ਅਤੇ ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਈਰਾਨ ’ਤੇ ਸ਼ੁਰੂ ਕੀਤੇ ਗਏ ਹਮਲਿਆਂ ਤੋਂ ਬਾਅਦ ਜੰਗ ਦਾ ਇਹ ਦੂਜਾ ਹਫ਼ਤਾ ਹੈ। ਇਨ੍ਹਾਂ ਹਮਲਿਆਂ ਲਈ ਈਰਾਨ ਵਲੋਂ ‘ਹੋਂਦ’ ਅਤੇ ‘ਤਤਕਾਲ’ ਖ਼ਤਰਿਆਂ ਦਾ ਹਵਾਲਾ ਦਿੱਤਾ ਗਿਆ ਸੀ। ਦੁਨੀਆ ਦੀਆਂ ਦੋ ਸਭ ਤੋਂ ਘਾਤਕ ਅਤੇ ਤਕਨੀਕੀ ਤੌਰ ’ਤੇ ਉੱਨਤ ਫ਼ੌਜਾਂ ਦੇ ਸਾਂਝੇ ਹਮਲੇ ਨਾਲ ਈਰਾਨ ਨੂੰ ਛੇਤੀ ਹੀ ਕੁਚਲ ਦਿੱਤੇ ਜਾਣ ਦੀ ਉਮੀਦ ਸੀ ਪਰ ਈਰਾਨ ਨੇ ਕਰਾਰਾ ਜਵਾਬ ਦਿੰਦੇ ਹੋਏ ਉਨ੍ਹਾਂ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਕਦੇ ਸੁਰੱਖਿਅਤ ਜਾਂ ‘ਅਛੂਤਾ’ ਮੰਨਿਆ ਜਾਂਦਾ ਸੀ।

ਈਰਾਨ ਨੇ ਇਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਹੈ? ਇਸ ਨਾਲ ਜੰਗ ਦਾ ਸਰੂਪ ਕਿਵੇਂ ਬਦਲਦਾ ਹੈ? ਇਹ ਟੀਚੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਕਤਰ, ਬਹਿਰੀਨ, ਜਾਰਡਨ, ਇਰਾਕ, ਸੀਰੀਆ ਅਤੇ ਓਮਾਨ ਸਮੇਤ ਖਾੜੀ ਖੇਤਰ ’ਚ ਫੈਲੇ ਵੱਖ-ਵੱਖ ਅਮਰੀਕੀ ਫ਼ੌਜੀ ਅੱਡੇ ਅਤੇ ਜਾਇਦਾਦਾਂ ਹਨ। ਇਨ੍ਹਾਂ ਹਮਲਿਆਂ ਦੇ ਨਾਲ-ਨਾਲ ਤੇਲ ਭੰਡਾਰਾਂ, ਤੇਲ ਖੇਤਰਾਂ, ਗੈਸ ਖੇਤਰਾਂ ਵਰਗੇ ਮਹੱਤਵਪੂਰਨ ਊਰਜਾ ਬੁਨਿਆਦੀ ਢਾਂਚੇ ’ਤੇ ਹਮਲੇ ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਹੋਰਮੁਜ਼ ਜਲਡਮਰੂਮੱਧ ਨੂੰ ਬੰਦ ਕਰਨ ਨਾਲ ਪੂਰੇ ਖੇਤਰ ’ਚ ਦਹਿਸ਼ਤ ਫੈਲ ਗਈ ਹੈ। ਕਈ ਔਖੇ ਸਵਾਲ ਉੱਠ ਰਹੇ ਹਨ, ਖ਼ਾਸ ਕਰ ਕੇ ਉਨ੍ਹਾਂ ਸੁਰੱਖਿਆ ਗਾਰੰਟੀਆਂ ’ਤੇ ਜੋ ਅਮਰੀਕਾ ਦਹਾਕਿਆਂ ਤੋਂ ਇਸ ਖੇਤਰ ਨੂੰ ਦਿੰਦਾ ਆ ਰਿਹਾ ਹੈ। ਇਸ ਖੇਤਰ ’ਚ ਬੇਭੋਰਸਗੀ ਅਤੇ ਬੇਵੱਸੀ ਦਾ ਭਾਵ ਹੈ, ਕਿਉਂਕਿ ਬਾਹਰੀ ਤੌਰ ’ਤੇ ਸਪਾਂਸਰਡ ਸੁਰੱਖਿਆ ਦਾ ਬੁਲਬੁਲਾ ਪਲ ਭਰ ’ਚ ਫੁੱਟ ਪਿਆ ਹੈ। ਕਈ ਲੋਕ ਇਸ ਸਭ ਦੀ ਸਹੀ ਹੋਣ ’ਤੇ ਸਵਾਲ ਉਠਾ ਰਹੇ ਹਨ, ਜਦਕਿ ਹੋਰ ਭਵਿੱਖ ਲਈ ਬਦਲਵੇਂ ਸੁਰੱਖਿਆ ਬਦਲਾਂ ਦੀ ਭਾਲ ਕਰ ਰਹੇ ਹਨ।

ਖਾੜੀ ਸੁਰੱਖਿਆ ਵਿਵਸਥਾ :
ਜਿਵੇਂ-ਜਿਵੇਂ ਜੰਗ ਜਾਰੀ ਹੈ, ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਖਾੜੀ ਦੇਸ਼ਾਂ ’ਚ ਮਿਜ਼ਾਈਲ ਨੂੰ ਰੋਕਣ ਵਾਲੇ ਯੰਤਰਾਂ ਦੀ ਕਮੀ ਹੋ ਗਈ ਹੈ ਅਤੇ ਅਮਰੀਕਾ ਇਨ੍ਹਾਂ ਦੀ ਸਪਲਾਈ ਕਰਨ ’ਚ ਅਸਮਰੱਥ ਹੈ। ਅਮਰੀਕਾ ਇਨ੍ਹਾਂ ਸੀਮਤ ਰੱਖਿਆ ਪ੍ਰਣਾਲੀਆਂ ਨੂੰ ਇਜ਼ਰਾਈਲ ਲਈ ਤਰਜੀਹ ਦੇ ਰਿਹਾ ਹੈ। ਖਾੜੀ ਦੇਸ਼ ਆਪਣੀ ਰੱਖਿਆ ਕਰਨ ’ਚ ਇੰਨੇ ਅਸਮਰੱਥ ਕਿਉਂ ਹਨ? ਇਸ ਦਾ ਉੱਤਰ ਲੱਗਭਗ 45 ਸਾਲ ਪਹਿਲਾਂ ਅਮਰੀਕਾ ਦੇ ਮਾਧਿਅਮ ਰਾਹੀਂ ਇਸ ਖੇਤਰ ’ਚ ਕੀਤੇ ਗਏ ਇਕ ਸੁਰੱਖਿਆ ਸਮਝੌਤੇ ’ਚ ਲੁਕਿਆ ਹੈ।

1979-80 ਦੀ ਈਰਾਨੀ ਕ੍ਰਾਂਤੀ ਤੋਂ ਬਾਅਦ, ਇਸ ਖੇਤਰ ਦੇ ਰਾਜਤੰਤਰਾਂ ਨੇ ਖੁਦ ਨੂੰ ਖ਼ਤਰੇ ’ਚ ਮਹਿਸੂਸ ਕੀਤਾ ਅਤੇ ਅਮਰੀਕਾ ਨੇ ਬਾਹਰੀ ਖ਼ਤਰਿਆਂ ਤੋਂ ਖਾੜੀ ਦੀ ਸਥਿਰਤਾ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ। 1979 ਦੀ ਈਰਾਨੀ ਕ੍ਰਾਂਤੀ ਦੀ ਪ੍ਰਤੀਕਿਰਿਆ ਵਜੋਂ, 1980 ’ਚ ਆਪਣੇ ਸਟੇਟ ਆਫ ਦਿ ਯੂਨੀਅਨ ਸੰਬੋਧਨ ’ਚ, ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਨੇ ਇਸ ਖੇਤਰ ਨੂੰ ਭਰੋਸਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਫਾਰਸ ਦੀ ਖਾੜੀ ’ਤੇ ਕੰਟਰੋਲ ਕਰਨ ਦਾ ਕੋਈ ਵੀ ਬਾਹਰੀ ਯਤਨ ਅਮਰੀਕਾ ਦੇ ਮਹੱਤਵਪੂਰਨ ਹਿੱਤਾਂ ’ਤੇ ਹਮਲਾ ਮੰਨਿਆ ਜਾਵੇਗਾ ਅਤੇ ਅਜਿਹੇ ਹਮਲੇ ਨੂੰ ਫ਼ੌਜੀ ਬਲ ਸਮੇਤ ਕਿਸੇ ਵੀ ਲੋੜੀਂਦੇ ਸਾਧਨ ਨਾਲ ਅਸਫਲ ਕਰ ਦਿੱਤਾ ਜਾਵੇਗਾ।

ਹਾਲਾਂਕਿ, ਅਮਰੀਕਾ ਦੇ ਹੁਣ ਤੱਕ ਦੇ ਸਾਰੇ ਯਤਨ ਅਤੇ ਭਰੋਸੇ ਵਿਅਰਥ ਸਾਬਤ ਹੋਏ ਹਨ। ਅਮਰੀਕਾ ਖਾੜੀ ਦੇਸ਼ਾਂ ਦੀ ਰੱਖਿਆ ਕਰਨ ’ਚ ਨਾਕਾਮ ਰਿਹਾ ਹੈ ਅਤੇ ਮੌਜੂਦਾ ਸੰਘਰਸ਼ ਤੋਂ ਇਹ ਸਪੱਸ਼ਟ ਹੈ ਕਿ ਉਸ ਦੀ ਸੁਰੱਖਿਆ ਗਾਰੰਟੀ ਖੋਖਲੀ, ਗੈਰ-ਪ੍ਰਭਾਵਸ਼ਾਲੀ ਅਤੇ ਅਵਿਸ਼ਵਾਸਯੋਗ ਹੈ। ਖਾੜੀ ਦੇਸ਼ ਹੁਣ ਆਪਣੀ ਭਵਿੱਖ ਦੀ ਸੁਰੱਖਿਆ ਲਈ ਅਮਰੀਕੀ ਭਰੋਸਿਆਂ ’ਤੇ ਯਕੀਨ ਨਹੀਂ ਕਰ ਸਕਦੇ।

ਭਾਰਤ ਇਸ ਤੋਂ ਕੀ ਸਿੱਖ ਸਕਦਾ ਹੈ?
ਇਸ ਤੋਂ ਕਈ ਮਹੱਤਵਪੂਰਨ ਸਬਕ ਮਿਲਦੇ ਹਨ। ਦਹਾਕਿਆਂ ਤੋਂ ਭਾਰਤ ਹਥਿਆਰਾਂ ਦੇ ਚੋਟੀ ਦੇ ਦਰਾਮਦਕਾਰਾਂ ’ਚੋਂ ਇਕ ਰਿਹਾ ਹੈ। 1999 ’ਚ ਕਾਰਗਿਲ ਜੰਗ ਦੇ ਨਾਲ ਸਥਿਤੀ ’ਚ ਬਦਲਾਅ ਆਇਆ, ਜਿਸ ਨੇ ਦਰਾਮਦ ’ਤੇ ਨਿਰਭਰਤਾ ਤੋਂ ਪੈਦਾ ਹੋਈਆਂ ਗੰਭੀਰ ਕਮੀਆਂ ਅਤੇ ਕਮਜ਼ੋਰੀਆਂ ਨੂੰ ਉਜਾਗਰ ਕੀਤਾ। ਕਾਰਗਿਲ ਸਮੀਖਿਆ ਕਮੇਟੀ ਦੀਆਂ ਮੁੱਖ ਸਿਫਾਰਸ਼ਾਂ ’ਚੋਂ ਇਕ ਫ਼ੌਜੀ ਉਪਕਰਨਾਂ ’ਚ ਆਤਮਨਿਰਭਰਤਾ ਹਾਸਲ ਕਰਨਾ ਸੀ।

ਹਾਲਾਂਕਿ ਆਤਮਨਿਰਭਰਤਾ ਦੀ ਧਾਰਨਾ ਨੂੰ ਸਹੀ ਮਾਅਨੇ ’ਚ ਸਾਕਾਰ ਹੋਣ ’ਚ 2014 ਤੋਂ ਬਾਅਦ ਹੀ ਸਫ਼ਲਤਾ ਮਿਲੀ। ਪਿਛਲੇ ਇਕ ਦਹਾਕੇ ’ਚ ਦਰਾਮਦ ਦਾ ਫੀਸਦੀ ਘਟਿਆ ਹੈ ਅਤੇ ਨਿੱਜੀ ਕੰਪਨੀਆਂ ਨੂੰ ਉਤਸ਼ਾਹ ਮਿਲਣ ਨਾਲ ਸਵਦੇਸ਼ੀ ਉਤਪਾਦਨ ’ਚ ਤੇਜ਼ੀ ਆਈ ਹੈ। ਵਿੱਤੀ ਸਾਲ 2024-25 ’ਚ ਭਾਰਤੀ ਬਰਾਮਦ ਰਿਕਾਰਡ 23,622 ਕਰੋੜ (ਲੱਗਭਗ 2.78 ਬਿਲੀਅਨ) ਤੱਕ ਪਹੁੰਚ ਗਿਆ, ਜਦਕਿ ਦਰਾਮਦ ਦਾ ਫੀਸਦੀ ਘਟ ਕੇ 25 ਫੀਸਦੀ-30 ਫੀਸਦੀ ਰਹਿ ਗਿਆ। ਬ੍ਰਹਮੋਸ ਮਿਜ਼ਾਈਲ, ਤੇਜਸ ਲੜਾਕੂ ਜਹਾਜ਼, ਤੋਪਾਂ ਅਤੇ ਗੋਲਾ-ਬਾਰੂਦ ਵਰਗੇ ਪ੍ਰਮੁੱਖ ਹਥਿਆਰ ਅੰਤਰਰਾਸ਼ਟਰੀ ਪੱਧਰ ’ਤੇ ਮੰਗ ’ਚ ਹਨ, ਜਦਕਿ ਕਈ ਵਿਦੇਸ਼ੀ ਮੂਲ ਦੀਆਂ ਪ੍ਰਣਾਲੀਆਂ ਹੁਣ ਭਾਰਤ ’ਚ ਬਣਾਈਆਂ ਜਾ ਰਹੀਆਂ ਹਨ।

ਭਵਿੱਖ ਦੀ ਯੋਜਨਾ
ਈਰਾਨ ਜੰਗ ਨੇ ਇਸ ਖੇਤਰ ਅਤੇ ਦੁਨੀਆ ਲਈ ਕਈ ਕੌੜੇ ਸਬਕ ਦਿੱਤੇ ਹਨ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਨਾ ਸਿਰਫ਼ ਅਮਰੀਕਾ ’ਚ ਆਪਣੇ ਨਿਵੇਸ਼ ਨੂੰ ਘੱਟ ਕਰਨ ’ਤੇ ਵਿਚਾਰ ਕਰ ਰਹੇ ਹਨ, ਸਗੋਂ ਆਪਣੀ ਧਰਤੀ ਤੋਂ ਅਮਰੀਕੀ ਫ਼ੌਜੀ ਅੱਡਿਆਂ ਨੂੰ ਹਟਾਉਣ ਦੇ ਬਦਲਾਂ ’ਤੇ ਵੀ ਵਿਚਾਰ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਲੱਗਭਗ 50 ਸਾਲ ਪਹਿਲਾਂ ਇਸ ਦੀ ਸਥਾਪਨਾ ਤੋਂ ਬਾਅਦ ਖੇਤਰੀ ਸੁਰੱਖਿਆ ਢਾਂਚੇ ’ਚ ਸਭ ਤੋਂ ਵੱਡੀ ਤਬਦੀਲੀ ਹੋਵੇਗੀ। ਇਹ ਕਿਵੇਂ ਅੱਗੇ ਵਧੇਗਾ ਅਤੇ ਭਵਿੱਖ ’ਚ ਖਾੜੀ ਸੁਰੱਖਿਆ ਢਾਂਚਾ ਕਿਹੋ ਜਿਹਾ ਹੋਵੇਗਾ, ਇਹ ਦੇਖਣਾ ਬਾਕੀ ਹੈ। ਇਕ ਗੱਲ ਸਪੱਸ਼ਟ ਹੈ। ਇਸ ਜੰਗ ਤੋਂ ਇਹ ਸਬਕ ਮਿਲਦਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਖਰੀਦਿਆ ਜਾਂ ਆਊਟਸੋਰਸ ਨਹੀਂ ਕੀਤਾ ਜਾ ਸਕਦਾ।

-ਰਾਜੀਵ ਅਗਰਵਾਲ

  • National Security
  • Outsource
  • Iran War

ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ

NEXT STORY

Stories You May Like

  • punjab  satnam singh sandhu  rajya sabha  flood year 2025
    ਪੰਜਾਬ ਨੂੰ ਹਰ ਸਾਲ ਡੁੱਬਣ ਲਈ ਨਹੀਂ ਛੱਡਿਆ ਜਾ ਸਕਦਾ : ਸਤਨਾਮ ਸੰਧੂ
  • national kabaddi championship  indian railways clinch title
    ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ : ਭਾਰਤੀ ਰੇਲਵੇ ਨੇ ਮਹਾਰਾਸ਼ਟਰ ਨੂੰ ਹਰਾ ਕੇ ਖਿਤਾਬ 'ਤੇ ਕੀਤਾ ਕਬਜ਼ਾ
  • history s black pages
    ਖਾਲਿਸਤਾਨੀ ਲਹਿਰ ਦਾ ਸ਼ਿਕਾਰ ਹੋਏ ਸਿੱਖ : ਇਤਿਹਾਸ ਦੇ ਉਹ ਕਾਲੇ ਪੰਨੇ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ
  • security forces  naxalites encounter  chhattisgarh police
    ਸੁਰੱਖਿਆ ਫ਼ੋਰਸਾਂ ਨੇ 2 ਨਕਸਲੀਆਂ ਦਾ ਕੀਤਾ ਐਨਕਾਊਂਟਰ ! ਇਸ ਸਾਲ ਹੁਣ ਤੱਕ 25 ਮਾਓਵਾਦੀ ਕੀਤੇ ਢੇਰ
  • haji ali dargah world tallest national flag
    ਹਾਜੀ ਅਲੀ ਦਰਗਾਹ ’ਚ ਦੁਨੀਆ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦੀ ਤਜਵੀਜ਼
  • tilotma scores hat trick of wins in 50m 3p rifle at national trials
    ਤਿਲੋਤਮਾ ਨੇ ਰਾਸ਼ਟਰੀ ਟਰਾਇਲਾਂ ਦੇ 50 ਮੀਟਰ ਥ੍ਰੀ ਪੀ ਰਾਈਫਲ ’ਚ ਲਾਈ ਜਿੱਤ ਦੀ ਹੈਟ੍ਰਿਕ
  • bumrah is a national heritage  suryakumar yadav
    ਬੁਮਰਾਹ ਇਕ ਰਾਸ਼ਟਰੀ ਵਿਰਾਸਤ ਹੈ : ਸੂਰਯਕੁਮਾਰ ਯਾਦਵ
  • mohan bhagwat  rashtriya swayamsevak sangh
    ਪਠਾਨਕੋਟ ਪਹੁੰਚੇ ਸੰਘ ਮੁਖੀ ਮੋਹਨ ਭਾਗਵਤ, ਰਾਸ਼ਟਰੀ ਸੁਰੱਖਿਆ ਬਾਰੇ ਸਾਬਕਾ ਸੈਨਿਕਾਂ ਨੂੰ ਕੀਤਾ ਸੰਬੋਧਨ
  • 6th meeting organized by shri ram naumi utsav committee
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 6ਵੀਂ ਮੀਟਿੰਗ ਦਾ ਆਯੋਜਨ
  • lpg cylinder booking problem in punjab
    ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! 3500 ਰੁਪਏ 'ਚ ਵਿਕਣ ਲੱਗਿਆ...
  • dead body of youth recovered from bushes near warehouse in jalandhar
    ਜਲੰਧਰ ਵਿਖੇ ਗੋਦਾਮ ਨੇੜੇ ਝਾੜੀਆਂ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
  • family clashed in jalandhar
    ਜਲੰਧਰ: ਜਵਾਈ ਦਾ ਸ਼ਰਮਨਾਕ ਕਾਰਾ, ਹਮਲਾ ਕਰਕੇ ਸਹੁਰੇ ਦੀ ਚੀਚੀ ਵੱਢੀ ਤੇ ਸਾਲੇ ਦੀ...
  • aap sarpanch arrested with heroin sukhpal khahira tweet on war against drugs
    18 ਕਿਲੋ ਹੈਰੋਇਨ ਸਣੇ 'ਆਪ' ਸਰਪੰਚ ਗ੍ਰਿਫ਼ਤਾਰ! ਸੁਖਪਾਲ ਖਹਿਰਾ ਨੇ 'ਨਸ਼ਿਆਂ...
  • robbers robbed an elderly man in jalandhar  s doaba chowk
    ਜਲੰਧਰ ਦੇ ਦੋਆਬਾ ਚੌਕ 'ਚ ਲੁਟੇਰਿਆਂ ਨੇ ਬਜ਼ੁਰਗ ਨਾਲ ਕੀਤੀ ਲੁੱਟਖੋਹ
  • young man committed suicide
    ਦਿੱਲੀ ਬੈਠੇ ਪਿਤਾ ਨੇ ਪੁੱਤਰ ਨੂੰ ਫੋਨ 'ਤੇ ਝਿੜਕਿਆ, ਫਿਰ ਨੌਜਵਾਨ ਨੇ ਚੁੱਕਿਆ...
  • lathi charge on differently abled people during cm mann  s visit to adampur
    CM ਮਾਨ ਦੀ ਆਦਮਪੁਰ ਫੇਰੀ ਦੌਰਾਨ ਦਿਵਿਆਂਗ ਲੋਕਾਂ ’ਤੇ ਕੀਤਾ ਗਿਆ ਲਾਠੀਚਾਰਜ,...
Trending
Ek Nazar
pakistan cricket team

ਪਾਕਿਸਤਾਨੀ ਕ੍ਰਿਕਟ ਟੀਮ ਫਿਰ ਹੋਈ ਬੇਇੱਜ਼ਤੀ! ਤੋੜ'ਤਾ ਆਪਣਾ ਹੀ  27 ਸਾਲ ਪੁਰਾਣਾ...

gas cylinders become understand

ਖਤਮ ਨਾ ਹੋਈ ਈਰਾਨ-US ਦੀ ਜੰਗ ਤਾਂ ਕਿੰਨਾ ਮਹਿੰਗਾ ਹੋ ਸਕਦੈ Cylinder?

ipl 2026 kkr pacer matheesha pathirana

IPL ਸ਼ੁਰੂ ਹੋਣ ਤੋਂ ਪਹਿਲਾਂ ਹੀ 3 ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ! 18...

kim watched the cruise missile test

ਕਿਮ ਜੋਂਗ ਨੇ ਆਪਣੀ ਧੀ ਨਾਲ ਦੇਖਿਆ ਕਰੂਜ਼ ਮਿਜ਼ਾਈਲ ਦਾ ਪ੍ਰੀਖਣ

us israeli attacks on iran violate international law meloni

ਈਰਾਨ 'ਤੇ ਅਮਰੀਕਾ-ਇਜ਼ਰਾਈਲੀ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ : ਮੇਲੋਨੀ

raghav chadha mobile recharge incoming call 28 days rajya sabha

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ...

84 iranian sailors sri lankan courtt

ਸ਼੍ਰੀਲੰਕਾ ਦੀ ਅਦਾਲਤ ਵੱਲੋਂ 84 ਈਰਾਨੀ ਮਲਾਹਾਂ ਦੀਆਂ ਲਾਸ਼ਾਂ ਦੂਤਾਵਾਸ ਨੂੰ...

melbourne wins on a global scale

ਮੈਲਬੌਰਨ ਨੇ ਵਿਸ਼ਵ ਪੱਧਰ ‘ਤੇ ਮਾਰੀ ਬਾਜ਼ੀ, ਟਾਈਮ ਆਊਟ ਮੈਗਜ਼ੀਨ ਨੇ ਦਿੱਤਾ ਪਹਿਲਾ...

famous actress divorces husband

ਵਿਆਹ ਦੇ 4 ਸਾਲਾਂ ਅੰਦਰ ਹੀ ਟੁੱਟ ਗਿਆ ਮਸ਼ਹੂਰ ਅਦਾਕਾਰਾ ਦਾ ਘਰ ! ਤਲਾਕ ਲੈ ਪਤੀ...

taranjit singh sandhu  lieutenant governor  oath  delhi

ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ

lpg gas shortage zomato swiggy restaurant

LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ 'ਚ ਚੁੱਲ੍ਹੇ ਹੋ ਜਾਣਗੇ...

woman accused of shooting at rihanna  s home faces life in prison if convicted

ਰਿਹਾਨਾ ਦੇ ਘਰ 'ਤੇ ਫਾਇਰਿੰਗ ਕਰਨ ਵਾਲੀ ਮਹਿਲਾ ਦੀਆਂ ਵਧੀਆਂ ਮੁਸ਼ਕਿਲਾਂ, ਹੋ...

not sara shubman gill is dating this actress

ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ...

dhurandhar 2 sees strong buzz 1 5 lakh tickets sold for paid previews

ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ 1.5 ਲੱਖ ਟਿਕਟਾਂ ! ਰਣਵੀਰ ਸਿੰਘ ਦੀ ਫਿਲਮ...

daughter tina breaks silence on govinda sunita  s divorce rumors

ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ

changed weather snowfall rain

ਮੁੜ ਬਦਲਿਆ ਮੌਸਮ ਦਾ ਮਿਜਾਜ਼! ਕਸ਼ਮੀਰ ’ਚ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ,...

char dham yatra 2026 registration

ਚਾਰਧਾਮ ਯਾਤਰਾ 2026 ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਦੋਂ ਖੁੱਲ੍ਹਣਗੇ ਧਾਮਾਂ ਦੇ...

lpg cylinder truck theft 524 cylinders

LPG ਦੀ ਕਿੱਲਤ ਦਰਮਿਆਨ 524 ਸਿਲੰਡਰਾਂ ਨਾਲ ਭਰਿਆ ਟਰੱਕ ਚੋਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • 10 million indians living in west asia are at risk
      ਪੱਛਮੀ ਏਸ਼ੀਆ ’ਚ ਰਹਿੰਦੇ 1 ਕਰੋੜ ਭਾਰਤੀ ਜੋਖਿਮ ’ਚ
    • technical flaws in aircraft facility becomes life threatening
      ‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਸਹੂਲਤ ਬਣੀ ਜਾਨ ਨੂੰ ਖ਼ਤਰਾ!
    • india canada uranium deal
      ਕੈਨੇਡਾ ਨਾਲ ਯੂਰੇਨੀਅਮ ਡੀਲ ਭਾਰਤ ਲਈ ਕਿਵੇਂ ਮਦਦਗਾਰ ਹੋਵੇਗੀ ?
    • india may become global study center
      ਦੇਸ਼ ’ਚ ਹੈ ਗਲੋਬਲ ਸਿੱਖਿਆ ਕੇਂਦਰ ਬਣਨ ਦੀ ਤਾਕਤ
    • america s diplomacy is not bullying
      ਅਮਰੀਕਾ ਦੀ ਕੂਟਨੀਤੀ ਨਹੀਂ ਦਾਦਾਗਿਰੀ!
    • today s generation is growing up in a constantly unstable world
      ਲਗਾਤਾਰ ਅਸਥਿਰ ਦੁਨੀਆ ’ਚ ਵੱਡੀ ਹੋ ਰਹੀ ਅੱਜ ਦੀ ਪੀੜ੍ਹੀ
    • trump wants a venezuela like situation in iran
      ਟਰੰਪ ਈਰਾਨ ’ਚ ਵੈਨੇਜ਼ੁਏਲਾ ਵਰਗੀ ਸਥਿਤੀ ਚਾਹੁੰਦੇ ਹਨ ਪਰ ਇਹ ਇੰਨਾ ਆਸਾਨ ਨਹੀਂ
    • iran war for india
      ਈਰਾਨ ਯੁੱਧ : ਭਾਰਤ ਲਈ ਅਗਲਾ ਰਾਹ ਖ਼ਤਰਿਆਂ ਭਰਿਆ
    • india s rice production
      ਭਾਰਤ ਦੇ ਚੌਲ ਉਤਪਾਦਨ ਅਤੇ ਬਰਾਮਦ ’ਤੇ ਦੁਬਾਰਾ ਵਿਚਾਰ ਕਰਨ ਦੀ ਲੋੜ
    • balen shah nepal
      ਬਾਲੇਨ ਸ਼ਾਹ ਤੋਂ ਨੇਪਾਲ ਨੂੰ ਬਹੁਤ ਸਾਰੀਆਂ ਉਮੀਦਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +